ਸਿਰਫਿਰੇ ਪਤੀ ਨੇ ਸ਼ਰੇ-ਬਾਜ਼ਾਰ ਆਪਣੀ ਪਤਨੀ ਦਾ ਕਤਲ ਕਰਨ ਦੀ ਕੀਤੀ ਕੋਸ਼ਿਸ਼, ਭੀੜ ਨੇ ਬੋਲ ਦਿੱਤਾ ਧਾਵਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਸੰਗਰੂਰ ਵਿਚ ਇਕ ਸਿਰਫਿਰੇ ਪਤੀ ਨੇ ਸ਼ਰੇ-ਬਾਜ਼ਾਰ ਆਪਣੀ ਪਤਨੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਉੱਤੇ ਤੇਜ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਸੰਗਰੂਰ ਵਿਚ ਇਕ ਸਿਰਫਿਰੇ ਪਤੀ ਨੇ ਸ਼ਰੇ-ਬਾਜ਼ਾਰ ਆਪਣੀ ਪਤਨੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਉੱਤੇ ਤੇਜ਼ ਧਾਰ ਹਥਿਆਰ ਨਾਲ ਵਾਰ ਕਰਨ ਲੱਗਿਆ ਜਿਸ ਨੂੰ ਵੇਖ ਉੱਥੇ ਮੌਜੂਦ ਲੋਕਾਂ ਦੀ ਭੀੜ ਉਸ ਵਿਅਕਤੀ ਉੱਤੇ ਟੁੱਟ ਪਈ ਅਤੇ ਉਸ ਦੀ ਜਮ ਕੇ ਕੁੱਟਮਾਰ ਕੀਤੀ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਉਸ ਵਿਅਕਤੀ ਨੂੰ ਭੀੜ ਤੋਂ ਬਚਾਇਆ ਅਤੇ ਪਤੀ-ਪਤਨੀ ਦੋਵਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਸੰਗਰੂਰ ਦੇ ਸੁਨਾਮ ਦੀ ਹੈ ਜਿੱਥੇ ਅਜੈਬ ਸਿੰਘ ਨਾਮ ਦਾ ਇਕ ਵਿਅਕਤੀ ਪੇਕੇ ਰਹਿ ਰਹੀ ਆਪਣੀ ਪਤਨੀ ਵੀਰਪਾਲ ਨੂੰ ਜਬਰਦਸਤੀ ਆਪਣੇ ਮੋਟਰਸਾਇਕਲ ਵਾਲੀ ਰੇਹੜੀ ਉੱਤੇ ਬੰਨ ਕੇ ਆਪਣੇ ਪਿੰਡ ਛਾਜਲੀ ਵੱਲ ਲਿਜਾ ਰਿਹਾ ਸੀ। ਅੱਧ ਰਸਤੇ ਵਿਚ ਅਜੈਬ ਸਿੰਘ ਨੇ ਆਪਣੀ ਪਤਨੀ ਵੀਰਪਾਲ ਉੱਤੇ ਦਾਤ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਨੂੰ ਵੇਖ ਉੱਥੇ ਭੀੜ ਇੱਕਠੀ ਹੋ ਗਈ। ਜਦੋਂ ਅਜੈਬ ਸਿੰਘ ਆਪਣੀ ਪਤਨੀ ਉੱਤੇ ਦਾਤ ਨਾਲ ਵਾਰ ਕਰਨ ਤੋਂ ਨਾ ਹੱਟਿਆ ਤਾਂ ਉੱਥੇ ਮੌਜੂਦ ਭੀੜ ਨੇ ਉਸ ਉੱਤੇ ਧਾਵਾ ਬੋਲ ਦਿੱਤਾ ਅਤੇ ਉਸ ਦੀ ਜਮ ਕੇ ਮਾਰ-ਕੁੱਟ ਕੀਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਅਜੈਬ ਸਿੰਘ ਨੂੰ ਭੀੜ ਦੇ ਹੱਥਾਂ ਤੋਂ ਬਚਾਇਆ ਅਤੇ ਜਖਮੀ ਹਾਲਤ ਵਿਚ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਉੱਥੇ ਹੀ ਆਰੋਪੀ ਪਤੀ ਦੇ ਵਾਰ ਕਾਰਨ ਜਖਮੀ ਹੋਈ ਵੀਰਪਾਲ ਨੂੰ ਵੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਪੀੜਤ ਵੀਰਪਾਲ ਦੀ ਮਾਂ ਨੇ ਦੱਸਿਆ ਹੈ ਕਿ ਉਸ ਦਾ ਜਵਾਈ ਅਜੈਬ ਸਿੰਘ ਨਸ਼ੇੜੀ ਹੈ। ਉਸ ਦੀ ਬੇਟੀ ਨਾਲ ਮਾਰ ਕੁੱਟ ਕਰਦਾ ਹੈ ਅਤੇ ਉਸ ਤੋਂ ਗਲਤ ਕੰਮ ਕਰਵਾਉਦਾ ਹੈ ਜਿਸ ਕਰਕੇ ਉਹ ਆਪਣੇ ਪੇਕੇ ਰਹਿ ਰਹੀ ਸੀ। ਉੱਥੇ ਹੀ ਪੀੜਤ ਔਰਤ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਨਾਲ ਕੋਰਟ ਵਿਚ ਝਗੜੇ ਦਾ ਕੇਸ ਚੱਲ ਰਿਹਾ ਹੈ ਅਤੇ ਉਹ ਅੱਜ ਉਸ ਨੂੰ ਜਬਰਦਸਤੀ ਲਿਜਾਣ ਆਇਆ ਸੀ ਤੇ ਉਸ ਨੂੰ ਬੇਰਹਿਮੀ ਨਾਲ ਮਾਰਿਆ ਹੈ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਪੀੜਤ ਦੀ ਮਾਂ ਦੇ ਬਿਆਨਾਂ ਉੱਤੇ ਆਰੋਪੀ ਪਤੀ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

https://www.facebook.com/LivingIndiaNewschannel/videos/666416847294789

Leave a Reply

Your email address will not be published. Required fields are marked *