ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਮਸ਼ਹੂਰ ਕਵੀ ਡਾ. ਰਾਹਤ ਇੰਦੋਰੀ ਦਾ ਅੱਜ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਹੈ। ਦਰਅਸਲ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਉਣ ਤੋਂ ਬਾਅਦ ਉਨ੍ਹਾਂ ਦਾ ਇੰਦੌਰ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਹੈ ਅਤੇ ਉਹ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵੀਦਾ ਕਹਿ ਗਏ ਹਨ।
कोविड के शरुआती लक्षण दिखाई देने पर कल मेरा कोरोना टेस्ट किया गया, जिसकी रिपोर्ट पॉज़िटिव आयी है.ऑरबिंदो हॉस्पिटल में एडमिट हूँ
दुआ कीजिये जल्द से जल्द इस बीमारी को हरा दूँएक और इल्तेजा है, मुझे या घर के लोगों को फ़ोन ना करें, मेरी ख़ैरियत ट्विटर और फेसबुक पर आपको मिलती रहेगी.
— Dr. Rahat Indori – forever (@rahatindori) August 11, 2020
ਦਰਅਸਲ ਰਾਹਤ ਇੰਦੋਰੀ ਨੇ ਅੱਜ ਖੁਦ ਹੀ ਟਵੀਟ ਕਰਕੇ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ”ਕੋਵਿਡ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਉੱਤੇ ਕੱਲ੍ਹ ਮੇਰਾ ਕੋਰੋਨਾ ਟੈਸਟ ਕੀਤਾ ਗਿਆ ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਅਰੌਬਿੰਦੋ ਹਸਪਤਾਲ ਵਿਚ ਦਾਖਲ ਹਾਂ। ਦੁਆ ਕਰੋ ਜਲਦੀ ਤੋਂ ਜਲਦੀ ਇਸ ਬੀਮਾਰੀ ਨੂੰ ਹਰਾ ਦੇਵਾ”। ਇੰਦੋਰ ਦੇ ਜ਼ਿਲ੍ਹਾ ਅਧਿਕਾਰੀ ਮਨੀਸ਼ ਸਿੰਘ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਅੱਜ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਰਾਹਤ ਇੰਦੋਰੀ ਨਮੋਨਿਆ ਨਾਲ ਵੀ ਪੀੜਤ ਸਨ। ਉਨ੍ਹਾਂ ਦੀ ਉੱਮਰ 70 ਸਾਲ ਸੀ ਅਤੇ ਉਨ੍ਹਾਂ ਦਾ ਜਨਮ ਇਕ ਜਨਵਰੀ 1950 ਨੂੰ ਹੋਇਆ ਸੀ। ਉੱਥੇ ਹੀ ਉਨ੍ਹਾਂ ਦੇ ਦੇਹਾਂਤ ਉੱਤੇ ਉਨ੍ਹਾਂ ਦੇ ਪ੍ਰਸ਼ੰਸਕਾ ਅਤੇ ਵੱਡੀਆਂ ਹਸਤੀਆਂ ਦੁਆਰਾ ਦੁੱਖ ਜਤਾਇਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਉਨ੍ਹਾਂ ਦੇ ਦੇਹਾਂਤ ਉੱਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਕਿ ”ਰਾਹ ਦੇ ਪੱਥਰ ਤੋਂ ਵੱਧ ਕੇ ਕੁੱਝ ਨਹੀਂ ਹੈ ਮੰਜ਼ਿਲਾਂ, ਰਸਤੇ ਅਵਾਜ ਦਿੰਦੇ ਹਨ ਸਫਰ ਜਾਰੀ ਰੱਖੋ, ਇਕ ਹੀ ਨਦੀ ਦੇ ਹੈ ਦੋ ਇਹ ਕਿਨਾਰੇ ਦੋਸਤੋ, ਦੋਸਤਾਨਾਂ ਜ਼ਿੰਦਗੀ ਤੋਂ ਮੌਤ ਨਾਲ ਯਾਰੀ ਰੱਖੋ। ਰਾਹਤ ਜੀ ਤੁਸੀ ਇੰਝ ਸਾਨੂੰ ਛੱਡ ਕੇ ਜਾਵੋਗੇ, ਸੋਚਿਆ ਨਹੀਂ ਸੀ। ਤੁਸੀ ਜਿਸ ਦੁਨੀਆ ਵਿਚ ਵੀ ਹੋਵੇ, ਮਹਿਫੂਜ਼ ਰਹੋ, ਸਫਰ ਜਾਰੀ ਰਹੇ”।
