ਪਿਤਾ ਦੀ ਜਾਇਦਾਦ ਉੱਤੇ ਧੀਆਂ ਦਾ ਵੀ ਬਰਾਬਰ ਦਾ ਹੱਕ- ਸੁਪਰੀਮ ਕੋਰਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਇਕ ਵੱਡਾ ਫੈਸਲਾ ਸੁਣਾਉਂਦਿਆਂ ਧੀਆਂ ਨੂੰ ਆਪਣੇ ਪਿਤਾ ਦੀ ਜਾਇਦਾਦ ਵਿਚ ਬਰਾਬਰ ਦਾ ਹਿੱਸੇਦਾਰ ਮੰਨਿਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਇਕ ਵੱਡਾ ਫੈਸਲਾ ਸੁਣਾਉਂਦਿਆਂ ਧੀਆਂ ਨੂੰ ਆਪਣੇ ਪਿਤਾ ਦੀ ਜਾਇਦਾਦ ਵਿਚ ਬਰਾਬਰ ਦਾ ਹਿੱਸੇਦਾਰ ਮੰਨਿਆ ਹੈ। ਅਦਾਲਤ ਨੇ ਕਿਹਾ ਹੈ ਕਿ ਸੋਧੇ ਹੋਏ ਹਿੰਦੂ ਉਤਰਾਧਿਕਾਰੀ ਐਕਟ ਤਹਿਤ ਇਹ ਧੀਆਂ ਦਾ ਹੱਕ ਹੈ ਅਤੇ ਬੇਟੀਆਂ ਨੂੰ ਵੀ ਬੇਟੇ ਦੀ ਤਰ੍ਹਾਂ ਜਾਇਦਾਦ ਦੇ ਬਟਵਾਰੇ ਵਿਚ ਬਰਾਬਰ ਹਿੱਸੇਦਾਰ ਹੋਣਗੀਆਂ ।

ਕੋਰਟ ਨੇ ਆਪਣੀ ਇਕ ਵੱਡੀ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਧੀਆਂ ਹਮੇਸ਼ਾ ਧੀਆਂ ਰਹਿੰਦੀਆਂ ਹਨ, ਬੇਟੇ ਤਾਂ ਕੇਵਲ ਵਿਆਹ ਤੱਕ ਹੀ ਬੇਟੇ ਰਹਿੰਦੇ ਹਨ। ਕੋਰਟ ਦੇ ਇਸ ਫੈਸਲੇ ਤੋਂ ਸਪੱਸ਼ਟ ਹੋ ਗਿਆ ਹੈ ਕਿ 2005 ਵਿਚ ਇਸ ਕਾਨੂੰਨ ‘ਚ ਸੋਧ ਕੀਤੇ ਜਾਣ ਤੋਂ ਪਹਿਲਾਂ ਵੀ ਜੇਕਰ ਕਿਸੇ ਵੀ ਪਿਤਾ ਦੀ ਮੌਤ ਹੋ ਗਈ ਹੋਵੇ ਤਾਂ ਵੀ ਧੀਆਂ ਦਾ ਆਪਣੇ ਪਿਤਾ ਦੀ ਜਾਇਦਾਦ ਉੱਤੇ ਬੇਟੇ ਜਿਨ੍ਹਾਂ ਬਰਾਬਰ ਦਾ ਹੱਕ ਹੋਵੇਗਾ।

ਦਰਅਸਲ 9 ਸਤੰਬਰ 2005 ਵਿਚ ਸੰਸਦ ਨੇ ਹਿੰਦੂ ਉਤਰਾਧਿਕਾਰੀ ਐਕਟ ਵਿਚ ਇਹ ਸੋਧ ਕੀਤਾ ਸੀ ਕਿ ਬੇਟਾ ਅਤੇ ਬੇਟੀ ਦੋਵਾਂ ਨੂੰ ਆਪਣੇ ਪਿਤਾ ਦੀ ਜਾਇਦਾਦ ਉੱਤੇ ਬਰਾਬਰ ਦਾ ਅਧਿਕਾਰ ਹੋਵੇਗਾ ਪਰ ਇਸ ਵਿਚ ਇਹ ਸਪੱਸ਼ਟ ਨਹੀਂ ਸੀ ਕਿ ਜੇਕਰ ਪਿਤਾ ਦੀ ਮੌਤ 2005 ਤੋਂ ਪਹਿਲਾਂ ਹੋਈ ਹੋਵੇ ਤਾਂ ਕੀ ਇਹ ਕਾਨੂੰਨ ਅਜਿਹੇ ਪਰਿਵਾਰ ਵਿਚ ਲਾਗੂ ਹੋਵੇਗਾ ਜਾਂ ਨਹੀਂ ਪਰ ਅੱਜ ਸੁਪਰੀਮ ਕੋਰਟ ਦੇ ਜੱਜ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਫੈਸਲਾ ਸੁਣਾਇਆ ਹੈ ਕਿ ਇਹ ਕਾਨੂੰਨ ਹਰ ਪਰਸਿਥਤੀ ਵਿਚ ਲਾਗੂ ਹੋਵੇਗਾ। ਇਸ ਕਾਨੂੰਨ ਵਿਚ ਸੋਧ ਹੋਣ ਤੋਂ ਪਹਿਲਾਂ ਜੇਕਰ ਪਿਤਾ ਦੀ ਮੌਤ ਹੋ ਗਈ ਹੈ ਤਾਂ ਵੀ ਪਿਤਾ ਦੀ ਜਾਇਦਾਦ ਉੱਤੇ ਬੇਟੇ-ਬੇਟੀ ਦਾ ਬਰਾਬਰ ਦਾ ਅਧਿਕਾਰ ਹੋਵੇਗਾ। ਇਹ ਫੈਸਲਾ ਸੁਪਰੀਮ ਕੋਰਟ ਦੇ ਇਸ ਨਜਰੀਏ ਤੋਂ ਵੀ ਬਹੁਤ ਮਹੱਤਵਪੂਰਨ ਹੈ ਕਿ ਦੁਨੀਆ ਵਿਚ ਲੜਕੀ ਵੀ ਲੜਕੇ ਨੂੰ ਮਿਲਣ ਵਾਲੇ ਅਧਿਕਾਰਾਂ ਦੀ ਬਰਾਬਰ ਦੀ ਹਿੱਸੇਦਾਰ ਹੈ।

Leave a Reply

Your email address will not be published. Required fields are marked *