ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ-24,889, ਮੌਤਾਂ 604

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਹਰ ਦਿਨ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ  988 ਨਵੇਂ ਕੋਰੋਨਾ ਦੇ ਕੇਸਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਹਰ ਦਿਨ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ  988 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 24,889 ਹੋ ਗਈ ਹੈ। ਉੱਥੇ ਹੀ 416 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 20 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸੋਮਵਾਰ ਨੂੰ ਲੁਧਿਆਣਾ ਤੋਂ 246, ਜਲੰਧਰ ਤੋਂ 156, ਅੰਮ੍ਰਿਤਸਰ ਤੋਂ 32, ਪਟਿਆਲਾ ਤੋਂ 198, ਸੰਗਰੂਰ ਤੋਂ 60, ਮੁਹਾਲੀ ਤੋਂ 59,ਹੁਸ਼ਿਆਰਪੁਰ ਤੋਂ 28, ਗੁਰਦਾਸਪੁਰ ਤੋਂ 37, ਫਿਰੋਜ਼ਪੁਰ ਤੋਂ 6, ਤਰਨਤਾਰਨ ਤੋਂ 13, ਬਠਿੰਡਾ ਤੋਂ 24, ਫਤਿਹਗੜ੍ਹ ਸਾਹਿਬ ਤੋਂ 15, ਮੋਗਾ ਤੋਂ 6, ਨਵਾਂਸ਼ਹਿਰ ਤੋਂ 14, ਫਰੀਦਕੋਟ ਤੋਂ 25, ਫਾਜ਼ਿਲਕਾ ਤੋਂ 14, ਕਪੂਰਥਲਾ ਤੋਂ 6, ਰੋਪੜ ਤੋਂ 5, ਮੁਕਤਸਰ ਸਾਹਿਬ ਤੋਂ 10, ਬਰਨਾਲਾ ਤੋਂ 23 ਅਤੇ ਮਾਨਸਾ ਤੋਂ 11 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਅੰਮ੍ਰਿਤਸਰ ਵਿਚ 38, ਪਟਿਆਲਾ ਵਿਚ 216, ਹੁਸ਼ਿਆਰਪੁਰ ਵਿਚ 22, ਗੁਰਦਾਸਪੁਰ ਵਿਚ 24, ਫਿਰੋਜ਼ਪੁਰ ਵਿਚ 24, ਪਠਾਨਕੋਟ ਵਿਚ 28, ਬਠਿੰਡਾ ਵਿਚ 28, ਮੋਗਾ ਵਿਚ 25, ਮੁਕਤਸਰ ਸਾਹਿਬ ਵਿਚ 1, ਬਰਨਾਲਾ ਵਿਚ 5 ਅਤੇ ਮਾਨਸਾ ਵਿਚ ਵੀ 5 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 15735 ਹੋ ਗਈ ਹੈ, ਜਦਕਿ ਫਿਰੋਜ਼ਪੁਰ ਵਿਚ 2, ਮੁਹਾਲੀ ਵਿਚ 1, ਜਲੰਧਰ ਵਿਚ 3, ਮੋਗਾ ਵਿਚ 1, ਲੁਧਿਆਣਾ ਵਿਚ 6 ਅਤੇ ਪਟਿਆਲਾ ਵਿਚ 7 ਮੌਤਾਂ ਹੋਈਆਂ ਹਨ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 604 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 8550 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-5448, ਠੀਕ ਹੋਏ-3165, ਮੌਤਾਂ-178

ਜਲੰਧਰ –ਕੁੱਲ ਕੇਸ – 3242, ਠੀਕ ਹੋਏ -2032, ਮੌਤਾਂ-80

ਪਟਿਆਲਾ-ਕੁੱਲ ਕੇਸ-2915, ਠੀਕ ਹੋਏ-1808, ਮੌਤਾਂ-54

ਅੰਮ੍ਰਿਤਸਰ- ਕੁੱਲ ਕੇਸ-2395, ਠੀਕ ਹੋਏ- 1891, ਮੌਤਾਂ-96

ਸੰਗਰੂਰ ਕੁੱਲ ਕੇਸ-1341, ਠੀਕ ਹੋਏ-1033, ਮੌਤਾਂ-36

ਮੁਹਾਲੀ – ਕੁੱਲ ਕੇਸ – 1319, ਠੀਕ ਹੋਏ –659, ਮੌਤਾਂ–20

ਗੁਰਦਾਸਪੁਰ- ਕੁੱਲ ਕੇਸ-915, ਠੀਕ ਹੋਏ-626, ਮੌਤਾਂ-24

ਬਠਿੰਡਾ- ਕੁੱਲ ਕੇਸ-873, ਠੀਕ ਹੋਏ-401, ਮੌਤਾਂ-11

ਫ਼ਿਰੋਜ਼ਪੁਰ – ਕੁੱਲ ਕੇਸ-663, ਠੀਕ ਹੋਏ-312, ਮੌਤਾਂ-10

ਹੁਸ਼ਿਆਰਪੁਰ- ਕੁੱਲ ਕੇਸ-658, ਠੀਕ ਹੋਏ-578, ਮੌਤਾਂ-15

ਮੋਗਾ- ਕੁੱਲ ਕੇਸ-595, ਠੀਕ ਹੋਏ-343, ਮੌਤਾਂ-6

ਪਠਾਨਕੋਟ- ਕੁੱਲ ਕੇਸ-554, ਠੀਕ ਹੋਏ-405, ਮੌਤਾਂ-13

ਫਤਿਹਗੜ੍ਹ ਸਾਹਿਬ- ਕੁੱਲ ਕੇਸ-518, ਠੀਕ ਹੋਏ-365, ਮੌਤਾਂ-5

ਤਰਨਤਾਰਨ ਕੁੱਲ ਕੇਸ-487, ਠੀਕ ਹੋਏ-283, ਮੌਤਾਂ-13

ਬਰਨਾਲਾ ਕੁੱਲ ਕੇਸ-468, ਠੀਕ ਹੋਏ-128, ਮੌਤਾਂ-9

ਕਪੂਰਥਲਾ-ਕੁੱਲ ਕੇਸ-437, ਠੀਕ ਹੋਏ-238, ਮੌਤਾਂ-15

ਫਰੀਦਕੋਟ- ਕੁੱਲ ਕੇਸ-415, ਠੀਕ ਹੋਏ-289, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-381, ਠੀਕ ਹੋਏ-273, ਮੌਤਾਂ-2

ਨਵਾਂਸ਼ਹਿਰ- ਕੁੱਲ ਕੇਸ-375, ਠੀਕ ਹੋਏ-280, ਮੌਤਾਂ-7

ਰੋਪੜ- ਕੁੱਲ ਕੇਸ-372, ਠੀਕ ਹੋਏ-250, ਮੌਤਾਂ-6

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-312, ਠੀਕ ਹੋਏ-237, ਮੌਤਾਂ-2

ਮਾਨਸਾ- ਕੁੱਲ ਕੇਸ-206, ਠੀਕ ਹੋਏ-139, ਮੌਤਾਂ-1

ਕੁੱਲ ਕੇਸ 24,889, ਠੀਕ ਹੋਏ 15735, ਮੌਤਾਂ 604

 

Leave a Reply

Your email address will not be published. Required fields are marked *