ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਈਂ ਵੱਡੇ ਐਲਾਨ ਕੀਤੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਹੁਣ ਰੱਖਿਆ ਮੰਤਰਾਲਾ ਸਵੈ-ਨਿਰਭਰ ਦੀ ਪਹਿਲ ਨੂੰ ਅੱਗੇ ਵਧਾਉਣ ਲਈ ਤਿਆਰ ਹੈ ਅਤੇ ਰੱਖਿਆ ਉਤਾਪਦਨ ਦੇ ਸਵਦੇਸ਼ੀਕਰਨ ਨੂੰ ਉਤਸ਼ਾਹਤ ਕਰਨ ਲਈ ਰੱਖਿਆ ਮੰਤਰਾਲਾ 101 ਤੋਂ ਵੱਧ ਵਸਤੂਆਂ ਉੱਤੇ ਆਯਾਤ ਪਾਬੰਦੀਆਂ ਲਗਾਵੇਗਾ।
ਰੱਖਿਆ ਮੰਤਰੀ ਦੁਆਰਾ ਕੀਤੇ ਗਏ ਐਲਾਨ:-
-ਪੀਐਮ ਮੋਦੀ ਨੇ ਸਵੈ-ਨਿਰਭਰ ਭਾਰਤ ਦੇ ਲਈ ਪੰਜ ਥੰਮ-ਅਰਥਵਿਵਸਥਾ, ਇੰਫਰਾਸਟਰਕਚਰ, ਪ੍ਰਣਾਲੀ, ਜਨਸੰਖਿਆ ਅਤੇ ਮੰਗ ਦੇ ਆਧਾਰ ਉੱਤੇ ਉੱਤੇ ਇਕ ਵਿਸ਼ੇਸ਼ ਆਰਥਿਕ ਪੈਕੇਜ ਦੀ ਘੋਸ਼ਣਾ ਕੀਤੀ ਹੈ ਜਿਸ ਨੂੰ ‘ਸਵੈ-ਨਿਰਭਰ ਭਾਰਤ’ ਨਾਮ ਦਿੱਤਾ ਗਿਆ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਰੱਖਿਆ ਮੰਤਰਾਲੇ ਨੇ 101 ਵਸਤੂਆਂ ਦੀ ਇਕ ਸੂਚੀ ਤਿਆਰ ਕੀਤੀ ਹੈ ਜਿਸ ਉੱਤੇ ਆਯਾਤ ਪਾਬੰਦੀਆਂ ਲਗਾਈਆਂ ਗਈਆਂ ਹਨ। ਇਹ ਰੱਖਿਆ ਖੇਤਰ ਵਿਚ ਆਤਮਨਿਰਭਰ ਬਣਨ ਦੀ ਦਿਸ਼ਾਂ ‘ਚ ਇਕ ਵੱਡਾ ਕਦਮ ਹੈ।
-ਇਨ੍ਹਾਂ 101 ਵਸਤੂਆਂ ਵਿਚ ਛੋਟੇ ਅਤੇ ਉੱਚ ਤਕਨੀਕ ਵਾਲੇ ਹਥਿਆਰ ਸਿਸਟਮ ਸ਼ਾਮਲ ਹਨ, ਜਿਵੇਂ ਕਿ ਤੋਪਖਾਨੇ ਦੀਆਂ ਤੋਪਾਂ, ਅਸਾਲਟ ਰਾਈਫਲਾਂ, ਟਰਾਂਸਪੋਰਟ, ਐਲਸੀਐਚ ਰਾਡਾਰ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਕਿ ਸਾਡੀ ਰੱਖਿਆ ਸੇਵਾਵਾਂ ਦੀ ਪੂਰਤੀ ਲਈ ਹਨ। ਇਹ ਫੈਸਲਾ ਭਾਰਤੀ ਰੱਖਿਆ ਉਦਯੋਗ ਨੂੰ ਹਥਿਆਰਬੰਦ ਸੈਨਾਵਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਖੁਦ ਦੇ ਡਿਜ਼ਾਇਨ ਅਤੇ ਵਿਕਾਸ ਦੀਆਂ ਸਮਰੱਥਾਵਾਂ ਦੀ ਵਰਤੋਂ ਕਰਕੇ ਜਾ ਡੀਆਰਡੀਓ ਦੁਆਰਾ ਵਿਕਸਤ ਤਕਨੀਕਾਂ ਨੂੰ ਅਪਣਾ ਕੇ ਹਥਿਆਰ ਬਣਾਉਣ ਦਾ ਵੱਡਾ ਮੌਕਾ ਪ੍ਰਦਾਨ ਕਰੇਗਾ।
-ਭਾਰਤ ਵਿਚ ਵੱਖ-ਵੱਖ ਅਸਲਾ ਬਾਰੂਦ ਅਤੇ ਉਪਕਰਣਾਂ ਦੇ ਨਿਰਮਾਣ ਲਈ ਭਾਰਤੀ ਉਦਯੋਗ ਦੀਆਂ ਮੌਜੂਦਾਂ ਅਤੇ ਭਵਿੱਖ ਦੀਆਂ ਕਾਬਲੀਅਤਾਂ ਦਾ ਜਾਇਜ਼ਾ ਲੈਣ ਲਈ ਹਥਿਆਰਬੰਦ ਬਲਾਂ, ਜਨਤਕ ਅਤੇ ਨਿੱਜੀ ਉਦਯੋਗਾਂ ਸਮੇਤ ਸਾਰੇ ਹਿੱਸੇਦਾਰਾਂ ਨਾਲ ਕਈ ਦੌਰ ਦੇ ਵਿਚਾਰ ਵਟਾਂਦਰੇ ਕੀਤੇ ਗਏ, ਜਿਸ ਤੋਂ ਬਾਅਦ ਰੱਖਿਆ ਮੰਤਰਾਲੇ ਦੁਆਰਾ ਇਸ ਸੂਚੀ ਨੂੰ ਤਿਆਰ ਕੀਤਾ ਗਿਆ ਹੈ।
– ਅਪ੍ਰੈਲ 2015 ਤੋਂ ਅਗਸਤ 2020 ਵਿਚ 3.5 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਅਜਿਹੀਆਂ ਲਗਭਗ 260 ਯੋਜਨਾਵਾਂ ਟ੍ਰਾਈ ਸਰਵਿਸਿਜ਼(ਤਿੰਨਾ ਸੈਨਾਵਾਂ) ਦੁਆਰਾ ਇਕਰਾਰ ਕੀਤੀਆਂ ਗਈਆਂ ਸਨ। ਹੁਣ ਅਨੁਮਾਨ ਹੈ ਕਿ ਅਗਲੇ 6 ਤੋਂ 7 ਸਾਲਾਂ ਵਿਚ ਘਰੇਲੂ ਉਦਯੋਗਾਂ ਨੂੰ 6 ਤੋਂ 7 ਲੱਖ ਕਰੋੜ ਰੁਪਏ ਦਾ ਕਾਨਟ੍ਰੈਕਟ ਮਿਲੇਗਾ। ਅਗਲੇ 6 ਤੋਂ 7 ਸਾਲਾਂ ਵਿਚ ਇਨ੍ਹਾਂ ਉਤਪਾਦਾਂ ਵਿਚੋਂ ਲਗਭਗ 1,30,000 ਕਰੋੜ ਫੌਜ ਅਤੇ ਹਵਾਈ ਸੈਨਾ ਲਈ ਅਨੁਮਾਨਤ ਕੀਤੇ ਗਏ ਹਨ, ਜਦੋਂ ਕਿ ਸਮੁੰਦਰੀ ਫੌਜ ਨੇ ਲਗਭਗ 1,40,000 ਕਰੋੜ ਉਤਪਾਦਾਂ ਦਾ ਅਨੁਮਾਨ ਲਗਾਇਆ ਹੈ।
-ਆਯਾਤ ਉੱਤੇ ਪਾਬੰਦੀਆਂ ਨੂੰ 2020 ਤੋਂ 2024 ਦੇ ਵਿਚਾਲੇ ਲਾਗੂ ਕਰਨ ਦੀ ਯੋਜਨਾ ਹੈ। ਸਾਡਾ ਉਦੇਸ਼ ਭਾਰਤੀ ਰੱਖਿਆ ਉਦਯੋਗ ਨੂੰ ਹਥਿਆਰਬੰਦ ਸੈਨਾਵਾਂ ਦੀਆਂ ਜਰੂਰਤਾਂ ਤੋਂ ਜਾਣੂ ਕਰਵਾਉਣਾ ਹੈ ਤਾਂ ਕਿ ਉਹ ਸਵਦੇਸ਼ੀਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਬੇਹਤਰ ਰੂਪ ਨਾਲ ਤਿਆਰ ਹੋ ਜਾਣ।
