ਦੁਨੀਆ ਵਿਚ ਕੋਰੋਨਾ ਮਚਾ ਰਿਹਾ ਹੈ ਕਹਿਰ, ਕੁੱਲ ਮਾਮਲੇ ਹੋਏ 1.98 ਕਰੋੜ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1.98 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.29 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.27 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 19,804,420 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 729,591 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 12,721,186 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,353,643  ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,149,723 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 165,070 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,638,470 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 3,013,369, ਮੌਤਾਂ-100,543

ਭਾਰਤ- ਕੁੱਲ ਕੇਸ –2,152,020, ਮੌਤਾਂ-43,453

ਰੂਸ – ਕੁੱਲ ਕੇਸ- 882,347, ਮੌਤਾਂ-14,854

ਸਾਊਥ ਅਫਰੀਕਾ-ਕੁੱਲ ਕੇਸ-553,188, ਮੌਤਾਂ-10,210

ਮੈਕਸੀਕੋ-ਕੁੱਲ ਕੇਸ- 475,902, ਮੌਤਾਂ-52,006

ਪੇਰੂ–ਕੁੱਲ ਕੇਸ- 471,012, ਮੌਤਾਂ-20,844

ਕੋਲੰਬੀਆ-ਕੁੱਲ ਕੇਸ-376,870, ਮੌਤਾਂ-12,540

ਚਿਲੀ-ਕੁੱਲ ਕੇਸ-371,023, ਮੌਤਾਂ-10,011

ਸਪੇਨ- ਕੁੱਲ ਕੇਸ – 361,442, ਮੌਤਾਂ- 28,503

ਈਰਾਨ – ਕੁੱਲ ਕੇਸ -324,692, ਮੌਤਾਂ-18,264

ਯੂਕੇ- ਕੁੱਲ ਕੇਸ -309,763, ਮੌਤਾਂ-46,566

ਸਾਊਦੀ ਅਰਬ- ਕੁੱਲ ਕੇਸ- 287,262,  ਮੌਤਾਂ-3,130

ਪਾਕਿਸਤਾਨ-ਕੁੱਲ ਕੇਸ-283,487, ਮੌਤਾਂ-6,068

ਬੰਗਲਾਦੇਸ਼-ਕੁੱਲ ਕੇਸ-255,113, ਮੌਤਾਂ-3,365

ਇਟਲੀ– ਕੁੱਲ ਕੇਸ – 250,103, ਮੌਤਾਂ- 35,203

ਅਰਜਨਟੀਨਾ-ਕੁੱਲ ਕੇਸ-241,811, ਮੌਤਾਂ-4,523

ਤੁਰਕੀ- ਕੁੱਲ ਕੇਸ- 239,622, ਮੌਤਾਂ-5,829

ਜਰਮਨੀ- ਕੁੱਲ ਕੇਸ -216,896, ਮੌਤਾਂ-9,261

ਫਰਾਂਸ- ਕੁੱਲ ਕੇਸ- 197,921, ਮੌਤਾਂ-30,324

ਇਰਾਕ-ਕੁੱਲ ਕੇਸ-147,389, ਮੌਤਾਂ-5,310

ਫਿਲੀਪੀਨਜ਼- ਕੁੱਲ ਕੇਸ – 126,885, ਮੌਤਾਂ-2,209

ਇੰਡੋਨੇਸ਼ੀਆ-ਕੁੱਲ ਕੇਸ-123,503, ਮੌਤਾਂ-5,658

ਕਨੇਡਾ-  ਕੁੱਲ ਕੇਸ- 119,221, ਮੌਤਾਂ-8,976

ਕਤਰ-ਕੁੱਲ ਕੇਸ-112,650, ਮੌਤਾਂ-182

Leave a Reply

Your email address will not be published. Required fields are marked *