ਖਤਮ ਹੋਇਆ ਇੰਤਜ਼ਾਰ ! 12 ਅਗਸਤ ਨੂੰ ਰੂਸ ਵਿਚ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਹੋਵੇਗੀ ਰਜਿਸਟਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਂਰੀ ਨਾਲ ਜੂਝ ਰਹੀ ਪੂਰੀ ਦੁਨੀਆ ਦਾ ਕੋਰੋਨਾ ਵੈਕਸੀਨ ਲਈ ਇੰਤਜ਼ਾਰ ਖਤਮ ਹੁੰਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਂਰੀ ਨਾਲ ਜੂਝ ਰਹੀ ਪੂਰੀ ਦੁਨੀਆ ਦਾ ਕੋਰੋਨਾ ਵੈਕਸੀਨ ਲਈ ਇੰਤਜ਼ਾਰ ਖਤਮ ਹੁੰਦਾ ਵਿਖਾਈ ਦੇ ਰਿਹਾ ਹੈ। ਦਰਅਸਲ ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੋਰੋਨਾ ਦੇ ਇਲਾਜ ਲਈ ਵੈਕਸੀਨ ਬਣਾ ਲਈ ਹੈ ਅਤੇ 12 ਅਗਸਤ ਨੂੰ ਰੂਸ ਵਿਚ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਰਜਿਸਟਰ ਹੋਣ ਜਾ ਰਹੀ ਹੈ। ਵੱਡੀ ਗੱਲ ਇਹ ਹੈ ਕਿ ਇਸ ਵੈਕਸੀਨ ਦੇ ਤੀਜੇ ਪੜਾਅ ਦਾ ਕਲੀਨਿਕਲ ਟ੍ਰਾਇਲ ਅਜੇ ਜਾਰੀ ਹੈ।

Coronavirus Vaccine Latest News Update: BioNTech, Pfizer report ...

ਮੀਡੀਆ ਰਿਪੋਰਟਾਂ ਅਨੁਸਾਰ ਰੂਸ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸਨੇ ਕੋਰੋਨਾ ਦੇ ਇਲਾਜ ਲਈ Gam-Covid-Vac Lyo ਨਾਮ ਦੀ ਵੈਕਸੀਨ ਬਣਾਈ ਹੈ। ਇਸ ਵੈਕਸੀਨ ਨੂੰ ਮਾਸਕੋ ਸਥਿਤ ਗਮਲਿਆ ਇੰਸਟੀਚਿਊਟ ਅਤੇ ਰੂਸ ਰੱਖਿਆ ਮੰਤਰਾਲੇ ਨੇ ਮਿਲ ਕੇ ਬਣਾਇਆ ਹੈ।  ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਕਿਹਾ ਹੈ ਕਿ ਇਸ ਵੈਕਸੀਨ ਨੂੰ ਲਗਾਉਣ ਵਿਚ ਆਉਣ ਵਾਲਾ ਪੂਰਾ ਖਰਚ ਸਰਕਾਰ ਚੁੱਕੇਗੀ ਅਤੇ ਅਕਤੂਬਰ ਮਹੀਨੇ ਤੋਂ ਦੇਸ਼ ਵਿਚ ਵੱਡੇ ਪੱਧਰ ਉੱਤੇ ਕੋਰੋਨਾ ਮਰੀਜ਼ਾਂ ਦਾ ਟੀਕਾਕਰਨ ਦਾ ਕੰਮ ਸ਼ੁਰੂ ਹੋਵੇਗਾ। ਰਿਪੋਰਟਾਂ ਦੀ ਮੰਨੀਏ ਤਾਂ ਇਸ ਵੈਕਸੀਨ ਦਾ ਟ੍ਰਾਇਲ 42 ਦਿਨ ਪਹਿਲਾਂ ਹੀ ਸ਼ੁਰੂ ਹੋਇਆ ਸੀ। ਉਸ ਸਮੇਂ ਵਾਲੰਟੀਅਰਾਂ(ਵਿਗਿਆਨਕ ਖੋਜਕਰਤਾਵਾਂ) ਨੂੰ ਮਾਸਕੋ ਦੇ ਬੁਰਡੇਨਕੋ ਮਿਲਟਰੀ ਹਸਪਤਾਲ ਵਿਚ ਕੋਰੋਨਾ ਟੀਕਾ ਲਗਾਇਆ ਗਿਆ ਸੀ। ਇਹ ਲੋਕ ਸੋਮਵਾਰ ਨੂੰ ਦੁਬਾਰਾ ਹਸਪਤਾਲ ਆਏ ਅਤੇ ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਇਹ ਪਾਇਆ ਗਿਆ ਕਿ ਸਾਰਿਆਂ ਵਿਚ ਕੋਰੋਨਾ ਵਾਇਰਸ ਨਾਲ ਲੜਨ ਲਈ ਇਮਿਊਨਿਟੀ ਵਿਕਸਤ ਹੋਈ ਹੈ ਅਤੇ ਕਿਸੇ ਦੇ ਵੀ ਉੱਤੇ ਦਵਾਈ ਦਾ ਗਲਤ ਪ੍ਰਭਾਵ ਨਹੀਂ ਹੋਇਆ ਹੈ। ਉੱਥੇ ਹੀ ਰੂਸ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਲਦੀ ਤਿਆਰ ਕੀਤੀ ਗਈ ਹੈ, ਕਿਉਂਕਿ ਇਸ ਵਿਚ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਹੋਰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਹੈ।ਦੂਜੇ ਪਾਸੇ ਰੂਸ ਦੇ ਇਸ ਦਾਅਵੇ ਉੱਤੇ ਵਿਸ਼ਵ ਦੇ ਵਿਗਿਆਨੀ ਵੀ ਚਿੰਤਤ ਹਨ, ਕਿ ਕਿਧਰੇ ਵੈਕਸੀਨ ਬਣਾਉਣ ਲਈ ਪਹਿਲੇ ਨੰਬਰ ਹੋਣ ਦੀ ਦੋੜ ਰੂਸ ਲਈ ਉੱਲਟੀ ਨਾ ਸਾਬਤ ਹੋ ਜਾਵੇ। ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਦੇ ਦਾਅਵੇ ਦਾ ਸਮਰੱਥਨ ਦੇਣ ਲਈ ਹੁਣ ਤੱਕ ਵਿਗਿਆਨਕ ਸਬੂਤ ਪ੍ਰਕਾਸ਼ਤ ਨਹੀਂ ਹੋਏ ਹਨ।

Leave a Reply

Your email address will not be published. Required fields are marked *