ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1.92 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.17 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.23 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 19,257,649 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 717,687 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 12,357,654 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,182,308 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,032,179 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 162,804 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,576,668 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ
ਬ੍ਰਾਜ਼ੀਲ – ਕੁੱਲ ਕੇਸ– 2,917,562, ਮੌਤਾਂ-98,644
ਭਾਰਤ- ਕੁੱਲ ਕੇਸ –2,025,409, ਮੌਤਾਂ-41,638
ਰੂਸ – ਕੁੱਲ ਕੇਸ- 871,894, ਮੌਤਾਂ-14,606
ਸਾਊਥ ਅਫਰੀਕਾ-ਕੁੱਲ ਕੇਸ-538,184, ਮੌਤਾਂ-9,604
ਮੈਕਸੀਕੋ-ਕੁੱਲ ਕੇਸ- 462,690, ਮੌਤਾਂ-50,517
ਪੇਰੂ–ਕੁੱਲ ਕੇਸ- 455,409, ਮੌਤਾਂ-20,424
ਚਿਲੀ-ਕੁੱਲ ਕੇਸ-366,671, ਮੌਤਾਂ-9,889
ਕੋਲੰਬੀਆ-ਕੁੱਲ ਕੇਸ-357,710, ਮੌਤਾਂ-11,939
ਸਪੇਨ- ਕੁੱਲ ਕੇਸ – 354,530, ਮੌਤਾਂ- 28,500
ਈਰਾਨ – ਕੁੱਲ ਕੇਸ -320,117, ਮੌਤਾਂ-17,976
ਯੂਕੇ- ਕੁੱਲ ਕੇਸ -308,134, ਮੌਤਾਂ-46,413
ਸਾਊਦੀ ਅਰਬ- ਕੁੱਲ ਕੇਸ- 284,226, ਮੌਤਾਂ-3,055
ਪਾਕਿਸਤਾਨ-ਕੁੱਲ ਕੇਸ-281,863, ਮੌਤਾਂ-6,035
ਬੰਗਲਾਦੇਸ਼-ਕੁੱਲ ਕੇਸ-249,651, ਮੌਤਾਂ-3,306
ਇਟਲੀ– ਕੁੱਲ ਕੇਸ – 249,204, ਮੌਤਾਂ- 35,187
ਤੁਰਕੀ- ਕੁੱਲ ਕੇਸ- 237,265, ਮੌਤਾਂ-5,798
ਅਰਜਨਟੀਨਾ-ਕੁੱਲ ਕੇਸ-228,195, ਮੌਤਾਂ-4,251
ਜਰਮਨੀ- ਕੁੱਲ ਕੇਸ -215,210, ਮੌਤਾਂ-9,252
ਫਰਾਂਸ- ਕੁੱਲ ਕੇਸ- 195,633, ਮੌਤਾਂ-30,312
ਇਰਾਕ-ਕੁੱਲ ਕੇਸ-140,603, ਮੌਤਾਂ-5,161
ਫਿਲੀਪੀਨਜ਼- ਕੁੱਲ ਕੇਸ – 119,460, ਮੌਤਾਂ-2,150
ਇੰਡੋਨੇਸ਼ੀਆ-ਕੁੱਲ ਕੇਸ-118,753, ਮੌਤਾਂ-5,521
ਕਨੇਡਾ- ਕੁੱਲ ਕੇਸ- 118,561, ਮੌਤਾਂ-8,966
ਕਤਰ-ਕੁੱਲ ਕੇਸ-112,092, ਮੌਤਾਂ-178
