ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਕੋਰੋਨਾ ਵਾਇਰਸ ਉੱਤੇ ਕਾਬੂ ਪਾਉਂਦੀ ਵਿਖਾਈ ਦੇ ਰਹੀ ਹੈ। ਦਰਅਸਲ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਐਕਟਿਵ ਕੇਸ ਲਗਾਤਾਰ ਘੱਟ ਹੋ ਰਹੇ ਹਨ। ਇਕ ਸਮੇਂ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਸੂਚੀ ਵਿਚ ਦੂਜੇ ਨੰਬਰ ਉੱਤੇ ਰਹਿਣ ਵਾਲੀ ਦਿੱਲੀ ਹੁਣ 14ਵੇਂ ਨੰਬਰ ਉੱਤੇ ਪਹੁੰਚ ਗਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਤੀ ਹੈ।
दिल्ली में कोरोना संक्रमित लोगों की कुल संख्या 1,38,482 हो गई है। कल 937 लोग रिकवर हुए और एक्टिव केसों की कुल संख्या अब 10,207 है। पहले एक्टिव केसों के मामले में दिल्ली दूसरे स्थान पर थी और अब 14वें स्थान पर पहुंच चुकी है: दिल्ली के स्वास्थ्य मंत्री सत्येंद्र जैन pic.twitter.com/QQhN5ubjMi
— ANI_HindiNews (@AHindinews) August 4, 2020
ਖਬਰ ਏਜੰਸੀ ਏਐਨਆਈ ਦੇ ਟਵੀਟ ਅਨੁਸਾਰ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ”ਦਿੱਲੀ ਵਿਚ ਕੋਰੋਨਾ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 1,38,428 ਹੋ ਗਈ ਹੈ। ਬੀਤੇ ਦਿਨ 937 ਲੋਕ ਰਿਕਵਰ ਹੋਏ ਅਤੇ ਐਕਟਿਵ ਕੇਸਾਂ ਦੀ ਕੁੱਲ ਸੰਖਿਆ ਹੁਣ 10,207 ਹੈ। ਪਹਿਲਾਂ ਐਕਟਿਵ ਕੇਸਾਂ ਦੇ ਮਾਮਲੇ ਵਿਚ ਦਿੱਲੀ ਦੂਜੇ ਸਥਾਨ ਉੱਤੇ ਸੀ ਅਤੇ ਹੁਣ 14ਵੇਂ ਸਥਾਨ ਉੱਤੇ ਪਹੁੰਚ ਚੁੱਕੀ ਹੈ”। ਦੱਸ ਦਈਏ ਕਿ ਬੀਤੇ ਸੋਮਵਾਰ ਨੂੰ ਰਾਜਧਾਨੀ ਦਿੱਲੀ ਵਿਚ 805 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 17 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 1,38,482 ਹੋ ਗਈ ਹੈ ਅਤੇ ਮ੍ਰਿਤਕਾਂ ਦੀ ਅੰਕੜਾ 4021 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 124,254 ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 10207 ਰਹਿ ਗਈ ਹੈ। ਦਿੱਲੀ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟਣ ਦਾ ਕਾਰਨ ਇੱਥੇ ਵੱਡੇ ਪੱਧਰ ਉੱਤੇ ਹੋ ਰਹੀ ਕੋਰੋਨਾ ਟੈਸਟਿੰਗ ਹੈ। ਪਿਛਲੇ 24 ਘੰਟਿਆਂ ਵਿਚ ਦਿੱਲੀ ‘ਚ 10,133 ਟੈਸਟ ਹੋਏ ਹਨ ਅਤੇ ਹੁਣ ਤੱਕ 10,73,802 ਲੋਕਾਂ ਦੀ ਟੈਸਟਿੰਗ ਹੋ ਚੁੱਕੀ ਹੈ। ਦਿੱਲੀ ਵਿਚ 10 ਹਜ਼ਾਰ ਕੋਰੋਨਾ ਮਰੀਜ਼ਾਂ ਵਿਚੋਂ 5577 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰੱਖੇ ਗਏ ਹਨ।
