ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ 1 ਕਰੋੜ 84 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ 97 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਕਰੋੜ 16 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 18,443,484 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 697,189 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 11,672,917 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,073,378 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,862,174 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 158,929 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,446,798 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਇੰਡੋਨੇਸ਼ੀਆ,ਅਰਜਨਟੀਨਾ,ਫਿਲੀਪੀਨਜ਼ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ
ਬ੍ਰਾਜ਼ੀਲ – ਕੁੱਲ ਕੇਸ– 2,751,665, ਮੌਤਾਂ-94,702
ਭਾਰਤ- ਕੁੱਲ ਕੇਸ –1,855,331, ਮੌਤਾਂ-38,971
ਰੂਸ – ਕੁੱਲ ਕੇਸ- 856,264, ਮੌਤਾਂ-14,207
ਸਾਊਥ ਅਫਰੀਕਾ-ਕੁੱਲ ਕੇਸ-516,862, ਮੌਤਾਂ-8,539
ਮੈਕਸੀਕੋ-ਕੁੱਲ ਕੇਸ- 443,813, ਮੌਤਾਂ-48,012
ਪੇਰੂ–ਕੁੱਲ ਕੇਸ- 433,100, ਮੌਤਾਂ-19,811
ਚਿਲੀ-ਕੁੱਲ ਕੇਸ-361,493, ਮੌਤਾਂ-9,707
ਸਪੇਨ- ਕੁੱਲ ਕੇਸ – 344,134, ਮੌਤਾਂ- 28,472
ਕੋਲੰਬੀਆ-ਕੁੱਲ ਕੇਸ-327,850, ਮੌਤਾਂ-11,071
ਈਰਾਨ – ਕੁੱਲ ਕੇਸ -312,035, ਮੌਤਾਂ-17,405
ਯੂਕੇ- ਕੁੱਲ ਕੇਸ -305,623, ਮੌਤਾਂ-46,210
ਸਾਊਦੀ ਅਰਬ- ਕੁੱਲ ਕੇਸ- 280,093, ਮੌਤਾਂ-2,949
ਪਾਕਿਸਤਾਨ-ਕੁੱਲ ਕੇਸ-280,029, ਮੌਤਾਂ-5,984
ਇਟਲੀ– ਕੁੱਲ ਕੇਸ – 248,229, ਮੌਤਾਂ- 35,166
ਬੰਗਲਾਦੇਸ਼-ਕੁੱਲ ਕੇਸ-242,102, ਮੌਤਾਂ-3,184
ਤੁਰਕੀ- ਕੁੱਲ ਕੇਸ- 233,851, ਮੌਤਾਂ-5,747
ਜਰਮਨੀ- ਕੁੱਲ ਕੇਸ -212,320, ਮੌਤਾਂ-9,232
ਅਰਜਨਟੀਨਾ-ਕੁੱਲ ਕੇਸ-206,743, ਮੌਤਾਂ-3,813
ਫਰਾਂਸ- ਕੁੱਲ ਕੇਸ- 191,295, ਮੌਤਾਂ-30,294
ਕਨੇਡਾ- ਕੁੱਲ ਕੇਸ- 117,031, ਮੌਤਾਂ-8,947
ਕਤਰ-ਕੁੱਲ ਕੇਸ-111,322, ਮੌਤਾਂ-177
ਇਰਾਕ-ਕੁੱਲ ਕੇਸ-131,886, ਮੌਤਾਂ-4,934
ਇੰਡੋਨੇਸ਼ੀਆ-ਕੁੱਲ ਕੇਸ-113,134, ਮੌਤਾਂ-5,302
ਫਿਲੀਪੀਨਜ਼- ਕੁੱਲ ਕੇਸ – 106,330, ਮੌਤਾਂ-2,104
