BJP ਨੇ ਲੋਕਾਂ ਦੁਆਰਾ ਚੁਣੀਆਂ ਗਈਆਂ ਸਰਕਾਰਾਂ ਨੂੰ ਗਿਰਾਉਣ ਦੀ ਕੋਸ਼ਿਸ਼ ਕਰ ਆਪਣੇ ਇਰਾਦੇ ਕੀਤੇ ਸਪੱਸ਼ਟ-ਪ੍ਰਿੰਅਕਾ ਗਾਂਧੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰਾਜਸਥਾਨ ਵਿਚ ਸ਼ੁਰੂ ਹੋਇਆ ਸਿਆਸੀ ਸੰਕਟ ਥਮਦਾ ਨਜ਼ਰ ਨਹੀਂ ਆ ਰਿਹਾ ਹੈ। ਸੂਬੇ ਵਿਚ ਚੱਲ ਰਹੇ ਇਸ ਰਾਜਨੀਤਿਕ ਘਮਾਸਾਨ ਵਿਚਾਲੇ ਕਾਂਗਰਸ ਲਗਾਤਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰਾਜਸਥਾਨ ਵਿਚ ਸ਼ੁਰੂ ਹੋਇਆ ਸਿਆਸੀ ਸੰਕਟ ਥਮਦਾ ਨਜ਼ਰ ਨਹੀਂ ਆ ਰਿਹਾ ਹੈ। ਸੂਬੇ ਵਿਚ ਚੱਲ ਰਹੇ ਇਸ ਰਾਜਨੀਤਿਕ ਘਮਾਸਾਨ ਵਿਚਾਲੇ ਕਾਂਗਰਸ ਲਗਾਤਾਰ ਭਾਜਪਾ ਉੱਤੇ ਸਿਆਸੀ ਹਮਲੇ ਕਰ ਰਹੀ ਹੈ। ਉੱਥੇ ਹੀ ਹੁਣ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਵਾਡਰਾ ਨੇ ਭਾਜਪਾ ਨੂੰ ਨਿਸ਼ਾਨੇ ਉੱਤੇ ਲੈਂਦਿਆ ਕਿਹਾ ਹੈ ਕਿ ਭਾਜਪਾ ਸਰਕਾਰ ਨੇ ਲੋਕਾਂ ਦੁਆਰਾ ਚੁਣੀਆਂ ਗਈਆਂ ਸਰਕਾਰਾਂ ਨੂੰ ਗਿਰਾਉਣ ਦੀ ਕੋਸ਼ਿਸ਼ ਕਰ ਆਪਣੇ ਇਰਾਦੇ ਅਤੇ ਚਰਿੱਤਰ ਨੂੰ ਸਪੱਸ਼ਟ ਕਰ ਦਿੱਤਾ ਹੈ।

ਪ੍ਰਿੰਅਕਾ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ”ਸੰਕਟ ਦੇ ਸਮੇਂ ਲੀਡਰਸ਼ੀਪ ਦੀ ਪਹਿਚਾਣ ਹੁੰਦੀ ਹੈ। ਕੋਰੋਨਾ ਦੇ ਰਾਸ਼ਟਰੀ ਸੰਕਟ ਵਿਚ ਦੇਸ਼ ਨੂੰ ਲੋਕਹਿੱਤ ਵਿਚ ਕੰਮ ਕਰਨ ਵਾਲੀ ਲੀਡਰਸ਼ੀਪ ਦੀ ਜ਼ਰੂਰਤ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਲੋਕਾਂ ਦੁਆਰਾ ਚੁਣੀਆਂ ਗਈਆਂ ਸਰਕਾਰਾਂ ਨੂੰ ਗਿਰਾਉਣ ਦੀ ਕੋਸ਼ਿਸ਼ ਕਰ ਆਪਣੇ ਇਰਾਦੇ ਅਤੇ ਚਰਿੱਤਰ ਨੂੰ ਸਪੱਸ਼ਟ ਕਰ ਦਿੱਤਾ ਹੈ। ਜਨਤਾ ਜਵਾਬ ਦੇਵੇਗੀ”।  ਦੱਸ ਦਈਏ ਕਿ ਕਾਂਗਰਸ ਵਿਚ ਸਚਿਨ ਪਾਇਲਟ ਸਮੇਤ 19 ਕਾਂਗਰਸੀ ਵਿਧਾਇਕਾਂ ਦੀ ਬਗਾਵਤ ਦੇ ਬਾਅਦ ਰਾਜਸਥਾਨ ਵਿਚ ਸਿਆਸੀ ਪਾਰ ਹਾਈ ਹੈ। ਕਾਂਗਰਸ ਅਤੇ ਭਾਜਪਾ ਆਹਮੋ-ਸਾਹਮਣੇ ਹਨ। ਉੱਥੇ ਹੀ ਰਾਜਸਥਾਨ ਵਿਚ ਚੱਲ ਰਹੇ ਸਿਆਸੀ ਘਮਾਸਾਨ ਨੂੰ ਲੈ ਕੇ ਕਾਂਗਰਸ ਨੇ ਰਾਸ਼ਟਰੀ ਪੱਧਰ ਉੱਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਕਾਂਗਰਸ ਪਾਰਟੀ ਇਸ ਮਸਲੇ ਨੂੰ ਲੈ ਕੇ ਦੇਸ਼ ਦੇ ਕਈ ਸੂਬਿਆਂ ਵਿਚ ਰਾਜਭਵਨ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰੇਗੀ, ਜਿਸ ਨੂੰ ”ਲੋਕਤੰਤਰ ਬਚਾਓ-ਸੰਵਿਧਾਨ ਬਚਾਓ” ਨਾਮ ਦਿੱਤਾ ਗਿਆ ਹੈ। ਇਹ ਵੀ ਦੱਸ ਦਈਏ ਕਿ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਰਾਜਸਥਾਨ ਮਾਮਲੇ ਨੂੰ ਲੈ ਕੇ ਸੁਣਵਾਈ ਵੀ ਹੋਵੇਗੀ।

 

ਇਹ ਵੀ ਪੜ੍ਹੋ

https://www.livingindianews.co.in/rajasthan-high-court-grants-relief-to-sachin-pilot-gutt-stays-speakers-notice-2020/

Leave a Reply

Your email address will not be published. Required fields are marked *