ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ 1 ਕਰੋੜ 59 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ 42 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 97 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 15,947,453 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 642,827 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 9,743,303 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,561,323 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,248,327 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 148,490 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,028,074 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ
ਬ੍ਰਾਜ਼ੀਲ – ਕੁੱਲ ਕੇਸ– 2,348,200, ਮੌਤਾਂ-85,385
ਭਾਰਤ- ਕੁੱਲ ਕੇਸ –1,339,067, ਮੌਤਾਂ-31,425
ਰੂਸ – ਕੁੱਲ ਕੇਸ-800,849, ਮੌਤਾਂ-13,046
ਸਾਊਥ ਅਫਰੀਕਾ-ਕੁੱਲ ਕੇਸ-421,996, ਮੌਤਾਂ-6,343
ਮੈਕਸੀਕੋ-ਕੁੱਲ ਕੇਸ- 378,285, ਮੌਤਾਂ-42,645
ਪੇਰੂ–ਕੁੱਲ ਕੇਸ- 375,961, ਮੌਤਾਂ-17,843
ਚਿਲੀ-ਕੁੱਲ ਕੇਸ-341,304, ਮੌਤਾਂ-8,914
ਸਪੇਨ- ਕੁੱਲ ਕੇਸ – 319,501, ਮੌਤਾਂ- 28,432
ਯੂਕੇ- ਕੁੱਲ ਕੇਸ -297,914, ਮੌਤਾਂ-45,677
ਈਰਾਨ – ਕੁੱਲ ਕੇਸ -286,523, ਮੌਤਾਂ-15,289
ਪਾਕਿਸਤਾਨ-ਕੁੱਲ ਕੇਸ-271,887, ਮੌਤਾਂ-5,787
ਸਾਊਦੀ ਅਰਬ- ਕੁੱਲ ਕੇਸ- 262,772 ਮੌਤਾਂ-2,672
ਇਟਲੀ– ਕੁੱਲ ਕੇਸ – 245,590, ਮੌਤਾਂ- 35,097
ਕੋਲੰਬੀਆ-ਕੁੱਲ ਕੇਸ-233,541, ਮੌਤਾਂ-7,975
ਤੁਰਕੀ- ਕੁੱਲ ਕੇਸ- 224,252, ਮੌਤਾਂ-5,580
ਬੰਗਲਾਦੇਸ਼-ਕੁੱਲ ਕੇਸ-218,658, ਮੌਤਾਂ-2,836
ਜਰਮਨੀ- ਕੁੱਲ ਕੇਸ -205,968, ਮੌਤਾਂ-9,201
ਫਰਾਂਸ- ਕੁੱਲ ਕੇਸ- 180,528, ਮੌਤਾਂ-30,192
ਅਰਜਨਟੀਨਾ-ਕੁੱਲ ਕੇਸ-153,520, ਮੌਤਾਂ-2,807
ਕਨੇਡਾ- ਕੁੱਲ ਕੇਸ- 113,206, ਮੌਤਾਂ-8,881
ਕਤਰ-ਕੁੱਲ ਕੇਸ-108,638, ਮੌਤਾਂ-164
ਇਰਾਕ-ਕੁੱਲ ਕੇਸ-104,711, ਮੌਤਾਂ-4,212
ਇੰਡੋਨੇਸ਼ੀਆ-ਕੁੱਲ ਕੇਸ-95,418, ਮੌਤਾਂ-4,665
ਮਿਸਰ- ਕੁੱਲ ਕੇਸ – 91,072, ਮੌਤਾਂ-4,518
ਚੀਨ- ਕੁੱਲ ਕੇਸ – 83,784, ਮੌਤਾਂ-4,634
