ਰਾਜਸਥਾਨ : ਪਾਇਲਟ ਗੁੱਟ ਨੂੰ ਵੱਡੀ ਰਾਹਤ, ਹਾਈਕੋਰਟ ਨੇ ਸਪੀਕਰ ਦੇ ਨੋਟਿਸ ਉੱਤੇ ਲਗਾਈ ਰੋਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਕਈਂ ਦਿਨਾਂ ਤੋਂ ਰਾਜਸਥਾਨ ਵਿਚ ਜਾਰੀ ਸਿਆਸੀ ਖਿਚੋਤਾਨ ਉੱਤੇ ਰਾਜਸਥਾਨ ਹਾਟੀ ਕੋਰਟ ਨੇ ਵੱਡਾ ਫੈਸਲਾ ਸੁਣਾਉਂਦਿਆਂ ਸਚਿਨ ਪਾਇਲਟ ਗੁੱਟ ਨੂੰ ਵੱਡੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪਿਛਲੇ ਕਈਂ ਦਿਨਾਂ ਤੋਂ ਰਾਜਸਥਾਨ ਵਿਚ ਜਾਰੀ ਸਿਆਸੀ ਖਿਚੋਤਾਨ ਉੱਤੇ ਰਾਜਸਥਾਨ ਹਾਟੀ ਕੋਰਟ ਨੇ ਵੱਡਾ ਫੈਸਲਾ ਸੁਣਾਉਂਦਿਆਂ ਸਚਿਨ ਪਾਇਲਟ ਗੁੱਟ ਨੂੰ ਵੱਡੀ ਰਾਹਤ ਦਿੱਤੀ ਹੈ। ਦਰਅਸਲ ਅਦਾਲਤ ਨੇ ਸਪੀਕਰ ਦੇ ਨੋਟਿਸ ਉੱਤੇ ਰੋਕ (ਸਟੇਅ) ਲਗਾਉਂਦੇ ਹੋਏ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ। ਸਿੱਧੇ ਸ਼ਬਦਾਂ ਵਿਚ ਕਹੀਏ ਤਾਂ ਹੁਣ ਸਪੀਕਰ ਕਾਂਗਰਸ ਤੋਂ ਬਾਗੀ ਹੋਏ 19 ਵਿਧਾਇਕਾਂ ਨੂੰ ਅਯੋਗ ਨਹੀਂ ਠਹਿਰਾ ਪਾਵੇਗਾ।

ਦਰਅਸਲ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਨੇ ਕਾਂਗਰਸ ਪਾਰਟੀ ਤੋਂ ਬਾਗੀ ਹੋਏ ਸਚਿਨ ਪਾਇਲਟ ਸਮੇਤ 19 ਵਿਧਾਇਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਿਧਾਇਕਾਂ ਨੇ ਇਸ ਨੋਟਿਸ ਵਿਰੁੱਧ ਰਾਜਸਥਾਨ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਅਦਾਲਤ ਨੇ ਆਪਣੀ ਪਿਛਲੀ ਸੁਣਵਾਈ ਦੌਰਾਨ ਕਿਸੇ ਵੀ ਤਰ੍ਹਾ ਦੀ ਕਾਰਵਾਈ ਨਾ ਕਰਨ ਦੇ ਹੁਕਮ ਦਿੱਤੇ ਸਨ ਜਿਸ ਕਰਕੇ ਸਪੀਕਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਪਰ ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਨੇ ਵੀ ਇਸ ਸੁਣਵਾਈ ਵਿਚ ਦਖਲ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਹੀ ਉਹ ਇਸ ਪਟੀਸ਼ਨ ਉੱਤੇ ਸੁਣਵਾਈ ਕਰੇਗੀ। ਦੂਜੇ ਪਾਸੇ ਹਾਈਕੋਰਟ ਨੇ ਪਾਇਲਟ ਗੁੱਟ ਵੱਲੋਂ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਇਕ ਧੀਰ ਬਣਾਉਣ ਲਈ ਦਿੱਤੀ ਅਰਜੀ ਨੂੰ ਵੀ ਸਵੀਕਾਰ ਕਰ ਲਿਆ ਹੈ। ਹੁਣ ਇਸ ਮਾਮਲੇ ਵਿਚ ਕੇਂਦਰ ਸਰਕਾਰ ਦਾ ਪੱਖ ਵੀ ਸੁਣਿਆ ਜਾਵੇਗਾ। ਹਾਈਕੋਰਟ ਦੁਆਰਾ ਮੌਜੂਦ ਸਥਿਤੀ ਨੂੰ ਬਣਾ ਕੇ ਰੱਖਣ ਦੇ ਆਦੇਸ਼ ਤੋਂ ਬਾਅਦ ਹੁਣ ਕੋਈ ਵੀ ਪੱਖ ਕਿਸੇ ਤਰ੍ਹਾ ਦੀ ਕਾਰਵਾਈ ਨਹੀਂ ਕਰ ਪਾਵੇਗਾ ਪਰ ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿਚ ਵਿਚਾਰਿਆ ਜਾਣਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਫੈਸਲੇ ਉੱਤੇ ਟਿਕੀਆਂ ਰਹਿਣਗੀਆਂ।

Leave a Reply

Your email address will not be published. Required fields are marked *