ਵਿਸ਼ਵ ਵਿਚ ਕੋਰੋਨਾ ਦੇ ਮਾਮਲੇ ਹੋਏ 1 ਕਰੋੜ 56 ਲੱਖ ਤੋਂ ਪਾਰ, ਜਾਣੋ ਦੁਨੀਆ ਭਰ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ 1 ਕਰੋੜ 56 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ 36 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 95 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 15,654,649 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 636,479 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 9,535,641 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,482,529 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,169,991 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 147,333 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,979,617 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 2,289,951, ਮੌਤਾਂ-84,207

ਭਾਰਤ- ਕੁੱਲ ਕੇਸ –1,288,130, ਮੌਤਾਂ-30,645

ਰੂਸ – ਕੁੱਲ ਕੇਸ-795,038, ਮੌਤਾਂ-12,892

ਸਾਊਥ ਅਫਰੀਕਾ-ਕੁੱਲ ਕੇਸ-408,052, ਮੌਤਾਂ-6,093

ਪੇਰੂ–ਕੁੱਲ ਕੇਸ- 371,096, ਮੌਤਾਂ-17,654

ਮੈਕਸੀਕੋ-ਕੁੱਲ ਕੇਸ- 370,712, ਮੌਤਾਂ-41,908

ਚਿਲੀ-ਕੁੱਲ ਕੇਸ-338,759, ਮੌਤਾਂ-8,838

ਸਪੇਨ- ਕੁੱਲ ਕੇਸ – 317,246, ਮੌਤਾਂ- 28,429

ਯੂਕੇ- ਕੁੱਲ ਕੇਸ -297,146, ਮੌਤਾਂ-45,554

ਈਰਾਨ – ਕੁੱਲ ਕੇਸ -284,034, ਮੌਤਾਂ-15,074

ਪਾਕਿਸਤਾਨ-ਕੁੱਲ ਕੇਸ-269,191, ਮੌਤਾਂ-5,709

ਸਾਊਦੀ ਅਰਬ- ਕੁੱਲ ਕੇਸ- 260,394  ਮੌਤਾਂ-2,635

ਇਟਲੀ– ਕੁੱਲ ਕੇਸ – 245,338, ਮੌਤਾਂ- 35,092

ਕੋਲੰਬੀਆ-ਕੁੱਲ ਕੇਸ-226,373, ਮੌਤਾਂ-7,688

ਤੁਰਕੀ- ਕੁੱਲ ਕੇਸ- 223,315, ਮੌਤਾਂ-5,563

ਬੰਗਲਾਦੇਸ਼-ਕੁੱਲ ਕੇਸ-216,110, ਮੌਤਾਂ-2,801

ਜਰਮਨੀ- ਕੁੱਲ ਕੇਸ -205,142, ਮੌਤਾਂ-9,187

ਫਰਾਂਸ- ਕੁੱਲ ਕੇਸ- 179,398, ਮੌਤਾਂ-30,182

ਅਰਜਨਟੀਨਾ-ਕੁੱਲ ਕੇਸ-148,027, ਮੌਤਾਂ-2,702

ਕਨੇਡਾ-  ਕੁੱਲ ਕੇਸ- 112,672, ਮੌਤਾਂ-8,874

ਕਤਰ-ਕੁੱਲ ਕੇਸ-108,244, ਮੌਤਾਂ-164

ਇਰਾਕ-ਕੁੱਲ ਕੇਸ-102,226, ਮੌਤਾਂ-4,122

ਇੰਡੋਨੇਸ਼ੀਆ-ਕੁੱਲ ਕੇਸ-93,657, ਮੌਤਾਂ-4,576

ਮਿਸਰ- ਕੁੱਲ ਕੇਸ – 90,413, ਮੌਤਾਂ-4,480

ਚੀਨ- ਕੁੱਲ ਕੇਸ – 83,750, ਮੌਤਾਂ-4,634

Leave a Reply

Your email address will not be published. Required fields are marked *