ਚੀਨ ਵਿਚ ਈਸਾਈ ਭਾਈਚਾਰੇ ਉੱਤੇ ਅਤਿਆਚਾਰ, ਕਰਾਸ ਅਤੇ ਯੀਸ਼ੂ ਮਸੀਹ ਦੀਆਂ ਤਸਵੀਰਾਂ ਹਟਾ ਕੇ ਜਿਨਪਿੰਗ ਦੀ ਲਗਾਉਣ ਦਾ ਫਰਮਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਉਇਗਰ ਮੁਸਲਮਾਨਾਂ ਉੱਤੇ ਜ਼ੁਲਮ ਢਾਹੁਣ ਵਾਲੀ ਚੀਨ ਦੀ ਸਰਕਾਰ ਹੁਣ ਆਪਣੇ ਦੇਸ਼ ਵਿਚ ਈਸਾਈ ਭਾਈਚਾਰੇ ਉੱਤੇ ਵੀ ਅਤਿਆਚਾਰ ਕਰਨ ਉੱਤੇ ਉਤਾਰੂ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਉਇਗਰ ਮੁਸਲਮਾਨਾਂ ਉੱਤੇ ਜ਼ੁਲਮ ਢਾਹੁਣ ਵਾਲੀ ਚੀਨ ਦੀ ਸਰਕਾਰ ਹੁਣ ਆਪਣੇ ਦੇਸ਼ ਵਿਚ ਈਸਾਈ ਭਾਈਚਾਰੇ ਉੱਤੇ ਵੀ ਅਤਿਆਚਾਰ ਕਰਨ ਉੱਤੇ ਉਤਾਰੂ ਹੋ ਗਈ ਹੈ। ਦਰਅਸਲ ਚੀਨ ਦੇ ਕਈਂ ਸੂਬਿਆਂ ਅਤੇ ਸ਼ਹਿਰਾਂ ਵਿਚੋਂ ਵੱਡੀ ਗਿਣਤੀ ਵਿਚ ਈਸਾਈ ਧਾਰਮਿਕ ਚਿੰਨ੍ਹਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਪ੍ਰਭੂ ਯੀਸ਼ੂ ਮਸੀਹ ਦੀਆਂ ਤਸਵੀਰਾਂ ਨੂੰ ਹਟਾ ਕੇ ਰਾਸ਼ਟਪਤੀ ਸ਼ੀ ਜਿਨਪਿੰਗ ਅਤੇ ਕਮਿਊਨਿਸਟ ਪਾਰਟੀ ਦੇ ਸੰਸਥਾਪਕ ਮਾਓਤਸੇ –ਤੁੰਗ ਦੀ ਫੋਟੋਆਂ ਲਗਾਈਆਂ ਜਾ ਰਹੀਆਂ ਹਨ।

ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਚੀਨ ਦੀ ਸਰਕਾਰ ਨੇ ਇਹ ਹੁਕਮ ਦਿੱਤੇ ਹਨ ਕਿ ਈਸਾਈ ਭਾਈਚਾਰੇ ਦੇ ਲੋਕ ਆਪਣੇ ਘਰਾਂ ਵਿਚੋਂ ਪ੍ਰਭੂ ਯੀਸ਼ੂ ਮਸੀਹ(ਈਸਾ ਮਸੀਹ) ਦੀਆਂ ਤਸਵੀਰਾਂ ਅਤੇ ਚਰਚਾ ਤੋਂ ਕਰਾਸ ਦੇ ਨਾਲ-ਨਾਲ ਮੂਰਤੀਆਂ ਨੂੰ ਹਟਾਉਣ ਅਤੇ ਉਨ੍ਹਾਂ ਦੀ ਥਾਂ ਸ਼ੀ ਜਿਨਪਿੰਗ ਅਤੇ  ਮਾਓਤਸੇ –ਤੁੰਗ ਦੀਆਂ ਫੋਟੋ ਲਗਾਈਆਂ ਜਾਣ।  ਪਿਛਲੇ ਦਿਨਾਂ ਵੀ ਚੀਨ ਨੇ ਚਾਰ ਸੂਬਿਆਂ ਦੀਆਂ ਸੈਕੜਾਂ ਚਰਚਾ ਦੇ ਅੰਦਰ ਅਤੇ ਬਾਹਰ ਲੱਗੇ ਧਾਰਮਿਕ ਚਿੰਨ੍ਹਾਂ ਨੂੰ ਹਟਾ ਦਿੱਤਾ ਹੈ ਅਤੇ ਇਨ੍ਹਾਂ ਨੂੰ ਹਟਾਉਣ ਦੇ ਪਿੱਛੇ ਤਰਕ ਇਹ ਦਿੱਤਾ ਸੀ ਕਿ ਸਮਾਜ ਵਿਚ ਸਮਾਨਤਾ ਸਥਾਪਤ ਕਰਨ ਲਈ ਇਮਾਰਤਾਂ ਰਾਹੀਂ ਕਿਸੇ ਵੀ ਧਰਮ ਦੀ ਪਹਿਚਾਣ ਨਹੀਂ ਹੋਣੀ ਚਾਹੀਦੀ। ਰਿਪੋਰਟਾਂ ਅਨੁਸਾਰ ਕਈ ਪ੍ਰਾਂਤਾਂ ਵਿਚ ਕਮਿਊਨਿਸਟ ਪਾਰਟੀ ਦੇ ਵਰਕਰਾਂ ਦੁਆਰਾ ਕਰਾਸ ਦੇ ਨਿਸ਼ਾਨ ਤੋੜ ਜਾਣ ਤੋਂ ਬਾਅਦ ਉੱਥੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਾਫੀ ਹੰਗਾਮਾ ਵੀ ਮਿਚਿਆ ਪਰ ਵੱਡੀ ਗਿਣਤੀ ਵਿਚ ਪਹੁੰਚੀ ਪੁਲਿਸ ਲੋਕਾਂ ਦੀ ਅਵਾਜ ਨੂੰ ਦਬਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਚੀਨ ਆਪਣੇ ਇੱਥੇ ਕਿਸੇ ਵੀ ਧਰਮ ਨੂੰ ਮੰਨਣ ਦੀ ਅਜਾਦੀ ਨਹੀਂ ਦੇਣਾ ਚਾਹੁੰਦਾ ਜਿਸ ਕਰਕੇ ਚੀਨ ਦੀ ਸਰਕਾਰ ਅਜਿਹੇ ਕਦਮ ਚੁੱਕ ਰਹੀ ਹੈ। ਦੱਸ ਦਈਏ ਕਿ ਚੀਨੀ ਕਮਿਊਨਿਸਟ ਪਾਰਟੀ ਉਇਗਰ ਮੁਸਲਮਾਨਾਂ ਉੱਤੇ ਵੀ ਲਗਾਤਾਰ ਜੁਲਮ ਢਾਹ ਰਿਹਾ ਹੈ। ਉਨ੍ਹਾਂ ਨੂੰ ਸ਼ਿਨਜਿਆਂਗ ਪ੍ਰਾਂਤ ਦੀ ਜੇਲ੍ਹਨੁਮਾ ਇਮਾਰਤਾਂ ਵਿਚ ਕੈਦ ਕਰਕੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਉੱਤੇ ਲੰਬੀ ਦਾੜ੍ਹੀ ਰੱਖਣ ਦੇ ਨਾਲ-ਨਾਲ ਨਮਾਜ਼ ਅਦਾ ਕਰਨ ਸਮੇਤ ਕਈ ਤਰ੍ਹਾ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ।

Leave a Reply

Your email address will not be published. Required fields are marked *