ਕਿਸੇ ਵੀ ਤਰ੍ਹਾ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹੇ ਹਵਾਈ ਫੌਜ, ਰੱਖਿਆ ਮੰਤਰੀ ਨੇ ਦਿੱਤੀ ਚੇਤਾਵਨੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਅਰਫੋਰਸ ਕਮਾਂਡਰ ਕਾਨਫਰੰਸ ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਏਅਰਫੋਰਸ ਦੀ ਤਾਰੀਫ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਅਰਫੋਰਸ ਕਮਾਂਡਰ ਕਾਨਫਰੰਸ ਦਾ ਉਦਘਾਟਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਏਅਰਫੋਰਸ ਦੀ ਤਾਰੀਫ ਕਰਦੇ ਹੋਏ ਕਿ ਹਵਾਈ ਫੌਜ ਨੇ ਬਹੁਤ ਹੀ ਪ੍ਰੋਫੈਸ਼ਨਲ ਢੰਗ ਨਾਲ ਬਾਲਾਕੋਟ ਵਿਚ ਏਅਰਸਟ੍ਰਾਇਕ ਕੀਤੀ ਸੀ ਅਤੇ ਹੁਣ ਵੀ ਕਿਸੇ ਵੀ ਤਰ੍ਹਾ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਤਿਆਰ ਰਹਿਣ ਦੀ ਲੋੜ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਅਰਫੋਰਸ ਕਮਾਂਡਰ ਕਾਨਫਰੰਸ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਥਿਆਰਬੰਦ ਸੈਨਾਵਾਂ ਨੂੰ ਸ਼ਾਰਟ ਨੋਟਿਸ ਉੱਤੇ ਜਵਾਬ ਦੇਣ ਲਈ ਤਿਆਰ ਰਹਿਣ ਦੇ ਨਾਲ-ਨਾਲ ਲੰਬੇ ਸਮੇਂ ਲਈ ਕਿਸੇ ਵੀ ਹਮਲੇ ਨੂੰ ਰੋਕਣ ਵਾਸਤੇ ਫੌਜੀ ਸਮਰੱਥਾਵਾਂ ਨੂੰ ਬਣਾ ਕੇ ਰੱਖਣ ਦੀ ਜਰੂਰਤ ਹੈ। ਉੱਥੇ ਹੀ ਹਵਾਈਫੌਜ ਕਮਾਂਡਰ ਕਾਨਫਰੰਸ ਵਿਚ ਭਾਰਤ-ਚੀਨ ਫੇਸ ਆਫ ਦਰਮਿਆਨ ਤਾਇਨਾਤੀ ਉੱਤੇ ਧਿਆਨ ਦਿੱਤਾ ਜਾਵੇਗਾ। ਦੱਸ ਦਈਏ ਕਿ 22 ਜੁਲਾਈ ਤੋਂ 24 ਜੁਲਾਈ ਭਾਵ ਤਿੰਨ ਦਿਨਾਂ ਤੱਕ ਚੱਲਣ ਵਾਲੀ ਇਸ ਕਾਨਫਰੰਸ ਵਿਚ ਐਲਏਸੀ ਉੱਤੇ ਚੀਨ ਨਾਲ ਚੱਲ ਰਹੇ ਤਣਾਅ ਅਤੇ ਏਅਰਫੋਰਸ ਦੀਆਂ ਤਿਆਰੀਆਂ ਨਾਲ ਹੀ ਤਾਇਨਾਤੀਆਂ ਨੂੰ ਲੈ ਕੇ ਚਰਚਾ ਹੋਵੇਗੀ। ਇਸੇ ਮਹੀਨੇ ਫਰਾਂਸ ਤੋਂ 5 ਰਾਫੇਲ ਲੜਾਕੂ ਜਹਾਜ਼ ਵੀ ਭਾਰਤ ਆ ਰਹੇ ਹਨ ਜੋ ਖਰਤਨਾਕ ਹਥਿਆਰਾਂ ਨਾਲ ਪੂਰੀ ਤਰ੍ਹਾ ਲੈਸ ਹਨ, ਕਾਨਫਰੰਸ ਵਿਚ ਉਨ੍ਹਾਂ ਦੀ ਤਾਇਨਾਤੀ ਨੂੰ ਲੈ ਕੇ ਵੀ ਵਿਚਾਰ-ਚਰਚਾ ਹੋਣ ਦੀ ਉਮੀਦ ਹੈ। ਜਿਕਰਯੋਗ ਹੈ ਕਿ ਮਈ ਵਿਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਬਾਅਦ ਹੀ ਭਾਰਤੀ ਹਵਾਈਫੌਜ ਨੇ ਆਪਣੇ ਲੜਾਕੂ ਜਹਾਜ਼ ਅਤੇ ਅਟੈਕਿੰਗ ਹੈਲੀਕਾਪਟਰ ਐਲਏਸੀ ਉੱਤੇ ਤਾਇਨਾਤ ਕਰ ਦਿੱਤੇ ਸਨ। ਇੰਨਾ ਹੀ ਨਹੀਂ ਸੈਨਾ ਨੇ ਜਵਾਨਾਂ ਅਤੇ ਜਰੂਰੀ ਹਥਿਆਰਾਂ ਨੂੰ ਵੀ ਏਅਰਲਿਫਟ ਕਰ ਦਿੱਤਾ ਸੀ।ਹਵਾਈ ਫੌਜ ਦੇ ਇਸੇ ਰੋਲ ਦੀ ਵੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਾਰੀਫ ਕੀਤੀ ਹੈ।

Leave a Reply

Your email address will not be published. Required fields are marked *