ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ ਡੇਢ ਕਰੋੜ ਤੋਂ ਪਾਰ, ਜਾਣੋ ਵਿਸ਼ਵ ਭਰ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਡੇਢ ਕਰੋੜ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ 19 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 91 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 15,094,610 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 619,520 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 9,110,972 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,364,118 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,028,569 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 144,953 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,886,583 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 2,166,532, ਮੌਤਾਂ-81,597

ਭਾਰਤ- ਕੁੱਲ ਕੇਸ –1,194,085, ਮੌਤਾਂ-28,770

ਰੂਸ – ਕੁੱਲ ਕੇਸ-783,328, ਮੌਤਾਂ-12,580

ਸਾਊਥ ਅਫਰੀਕਾ-ਕੁੱਲ ਕੇਸ-381,798, ਮੌਤਾਂ-5,368

ਪੇਰੂ–ਕੁੱਲ ਕੇਸ- 362,087, ਮੌਤਾਂ-13,579

ਮੈਕਸੀਕੋ-ਕੁੱਲ ਕੇਸ- 356,255, ਮੌਤਾਂ-40,400

ਚਿਲੀ-ਕੁੱਲ ਕੇਸ-334,683, ਮੌਤਾਂ-8,677

ਸਪੇਨ- ਕੁੱਲ ਕੇਸ – 313,274, ਮੌਤਾਂ- 28,424

ਯੂਕੇ- ਕੁੱਲ ਕੇਸ -295,817, ਮੌਤਾਂ-45,422

ਈਰਾਨ – ਕੁੱਲ ਕੇਸ -278,827, ਮੌਤਾਂ-14,634

ਪਾਕਿਸਤਾਨ-ਕੁੱਲ ਕੇਸ-266,096, ਮੌਤਾਂ-5,639

ਸਾਊਦੀ ਅਰਬ- ਕੁੱਲ ਕੇਸ- 255,825  ਮੌਤਾਂ-2,557

ਇਟਲੀ– ਕੁੱਲ ਕੇਸ – 244,752, ਮੌਤਾਂ- 35,073

ਤੁਰਕੀ- ਕੁੱਲ ਕੇਸ- 221,500, ਮੌਤਾਂ-5,526

ਜਰਮਨੀ- ਕੁੱਲ ਕੇਸ -203,890, ਮੌਤਾਂ-9,180

ਬੰਗਲਾਦੇਸ਼-ਕੁੱਲ ਕੇਸ-210,510, ਮੌਤਾਂ-2,709

ਕੋਲੰਬੀਆ-ਕੁੱਲ ਕੇਸ-211,038, ਮੌਤਾਂ-7,166

ਫਰਾਂਸ- ਕੁੱਲ ਕੇਸ- 177,338, ਮੌਤਾਂ-30,165

ਅਰਜਨਟੀਨਾ-ਕੁੱਲ ਕੇਸ-136,118, ਮੌਤਾਂ-2,490

ਕਨੇਡਾ-  ਕੁੱਲ ਕੇਸ- 111,697, ਮੌਤਾਂ-8,862

ਕਤਰ-ਕੁੱਲ ਕੇਸ-107,430, ਮੌਤਾਂ-160

ਇਰਾਕ-ਕੁੱਲ ਕੇਸ-97,159, ਮੌਤਾਂ-3,950

ਮਿਸਰ- ਕੁੱਲ ਕੇਸ – 89,078, ਮੌਤਾਂ-4,399

ਇੰਡੋਨੇਸ਼ੀਆ-ਕੁੱਲ ਕੇਸ-89,869, ਮੌਤਾਂ-4,320

ਚੀਨ- ਕੁੱਲ ਕੇਸ – 83,707, ਮੌਤਾਂ-4,634

Leave a Reply

Your email address will not be published. Required fields are marked *