ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਕਸਰ ਹੀ ਆਪਣੇ ਵਿਵਾਦਤ ਬਿਆਨਾਂ ਕਾਰਨ ਸੁਰਖੀਆਂ ਵਿਚ ਬਣੇ ਰਹਿਣ ਵਾਲੇ ਤ੍ਰਿਪੁਰਾ ਦਾ ਮੁੱਖ ਮੰਤਰੀ ਬਿਪਲਾਬ ਦੇਬ ਨੇ ਬੀਤੇ ਦਿਨ ਪੰਜਾਬ ਦੇ ਸਿੱਖਾਂ ਅਤੇ ਹਰਿਆਣਾ ਦੇ ਜਾਟਾਂ ਲਈ ਵਿਵਾਦਤ ਬਿਆਨ ਦਿੰਦੇ ਹੋਏ ਉਨ੍ਹਾਂ ਨੂੰ ਘੱਟ ਬੁੱਧੀ ਵਾਲਾ ਦੱਸਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਖੂਬ ਆਲੋਚਨਾ ਹੋ ਰਹੀ ਸੀ ਅਤੇ ਅੱਜ ਮੰਗਲਵਾਰ ਨੂੰ ਉਨ੍ਹਾਂ ਨੇ ਆਪਣੇ ਬਿਆਨ ਉੱਤੇ ਮੁਆਫੀ ਮੰਗ ਲਈ ਹੈ।
https://twitter.com/BjpBiplab/status/1285433033542078467
ਤ੍ਰਿਪਰਾ ਦੇ ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ”ਅਗਰਤਲਾ ਪ੍ਰੈਸ ਕਲੱਬ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਮੈ ਆਪਣੇ ਪੰਜਾਬੀ ਅਤੇ ਜਾਟ ਭਰਾਵਾਂ ਦੇ ਬਾਰੇ ਵਿਚ ਕੁੱਝ ਲੋਕਾਂ ਦੀ ਸੋਚ ਦਾ ਜ਼ਿਕਰ ਕੀਤਾ ਸੀ। ਮੇਰੀ ਧਾਰਨਾ ਕਿਸੇ ਵੀ ਸਮਾਜ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ। ਮੈਨੂੰ ਪੰਜਾਬੀ ਅਤੇ ਜਾਟ ਦੋਣਾਂ ਹੀ ਭਾਈਚਾਰਿਆਂ ਉੱਤੇ ਮਾਨ ਹੈ। ਮੈ ਖੁਦ ਵੀ ਬਹੁਤ ਸਮਾਂ ਇਨ੍ਹਾਂ ਵਿਚਾਲੇ ਰਿਹਾ ਹਾਂ। ਮੇਰੇ ਬਹੁਤ ਸਾਰੇ ਦੋਸਤ ਇਸੇ ਸਮਾਜ ਤੋਂ ਆਉਂਦੇ ਹਨ। ਜੇ ਮੇਰਾ ਬਿਆਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਮੈ ਉਸ ਲਈ ਨਿੱਜੀ ਤੌਰ ਉੱਤੇ ਮੁਆਫੀ ਮੰਗਦਾ ਹਾਂ”।
ਦਰਅਸਲ ਅਗਰਤਲਾ ਪ੍ਰੈਸ ਕਲੱਬ ਦੇ ਇਕ ਪ੍ਰੋਗਰਾਮ ਵਿਚ ਬਿਪਲਾਬ ਦੇਬ ਨੇ ਕਿਹਾ ਸੀ ਕਿ ”ਜੇਕਰ ਅਸੀ ਪੰਜਾਬ ਦੇ ਲੋਕਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀ ਕਹਿੰਦੇ ਹਾਂ, ਉਹ ਇਕ ਪੰਜਾਬੀ, ਇਕ ਸਰਦਾਰ ਹੈ। ਸਰਦਾਰ ਕਿਸੇ ਤੋਂ ਡਰਦੇ ਨਹੀਂ ਹਨ। ਉਹ ਬਹੁਤ ਮਜ਼ਬੂਰ ਹਨ ਪਰ ਉਨ੍ਹਾਂ ਕੋਲ ਘੱਟ ਦਿਮਾਗ ਹੈ। ਕੋਈ ਵੀ ਉਨ੍ਹਾਂ ਨੂੰ ਤਾਕਤ ਨਾਲ ਨਹੀਂ ਬਲਕਿ ਪਿਆਰ ਨਾਲ ਜਿੱਤ ਸਕਦਾ ਹੈ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਮੈ ਤੁਹਾਨੂੰ ਹਰਿਆਣਾ ਦੇ ਜਾਟਾਂ ਬਾਰੇ ਦੱਸਦਾ ਹਾਂ। ਜਾਟ ਬਹੁਤ ਘੱਟ ਬੁੱਧੀਮਾਨ ਹਨ ਪਰ ਸਰੀਰਕ ਰੂਪ ਨਾਲ ਸਿਹਤਮੰਦ ਹਨ। ਜੇਕਰ ਤੁਸੀ ਇਕ ਜਾਟ ਨੂੰ ਚੁਣੋਤੀ ਦਿੰਦੇ ਹਨ ਤਾਂ ਉਹ ਘਰ ਤੋਂ ਆਪਣੀ ਬੰਦੂਕ ਲੈ ਆਵੇਗਾ”। ਇਨ੍ਹਾਂ ਬਿਆਨਾਂ ਤੋਂ ਬਾਅਦ ਬਿਪਲਬ ਦੇਬ ਦੀ ਕਾਫੀ ਨਿੰਦਿਆ ਹੋ ਰਹੀ ਸੀ।
