ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ ਗਤੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 411 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 10510 ਹੋ ਗਈ ਹੈ। ਉੱਥੇ ਹੀ 583 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 8 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਲੁਧਿਆਣਾ ਤੋਂ 83,ਜਲੰਧਰ ਤੋਂ 27, ਅੰਮ੍ਰਿਤਸਰ ਤੋਂ 37, ਪਟਿਆਲਾ ਤੋਂ 94, ਸੰਗਰੂਰ ਤੋਂ 21, ਮੁਹਾਲੀ ਤੋਂ 9, ਗੁਰਦਾਸਪੁਰ ਤੋਂ 2, ਪਠਾਨਕੋਟ ਤੋਂ 16, ਹੁਸ਼ਿਆਰਪੁਰ ਤੋਂ 26, ਫਿਰੋਜ਼ਪੁਰ ਤੋਂ 4, ਫਤਿਹਗੜ੍ਹ ਸਾਹਿਬ ਤੋਂ 16, ਫਰੀਦਕੋਟ ਤੋਂ 12, ਮੋਗਾ ਤੋਂ 18, ਬਠਿੰਡਾ ਤੋਂ 17, ਮੁਕਤਸਰ ਸਾਹਿਬ ਤੋਂ 12, ਰੋਪੜ ਤੋਂ 4, ਕਪੂਰਥਲਾ ਤੋਂ 5, ਬਰਨਾਲਾ ਤੋਂ 3 ਅਤੇ ਮਾਨਸਾ ਤੋਂ 5 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 144, ਜਲੰਧਰ ਵਿਚ 155, ਅੰਮ੍ਰਿਤਸਰ ਵਿਚ 32, ਪਟਿਆਲਾ ਵਿਚ 51, ਸੰਗਰੂਰ ਵਿਚ 19, ਮੁਹਾਲੀ ਵਿਚ 22, ਗੁਰਦਾਸਪੁਰ ਵਿਚ 12, ਨਵਾਂਸ਼ਹਿਰ ਵਿਚ 37, ਹੁਸ਼ਿਆਰਪੁਰ ਵਿਚ 7, ਤਰਨਤਾਰਨ ਵਿਚ 4, ਫਤਿਹਗੜ੍ਹ ਸਾਹਿਬ ਵਿਚ 19, ਫਰੀਦਕੋਟ ਵਿਚ 22, ਮੋਗਾ ਵਿਚ 4, ਬਠਿੰਡਾ ਵਿਚ 11, ਮੁਕਤਸਰ ਸਾਹਿਬ ਵਿਚ 4, ਕਪੂਰਥਲਾ ਵਿਚ 7, ਫਾਜ਼ਿਲਕਾ ਵਿਚ 2 ਅਤੇ ਰੋਪੜ ਵਿਚ 31 ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 7118 ਹੋ ਗਈ ਹੈ,ਜਦਕਿ ਗੁਰਦਾਸਪੁਰ ਵਿਚ 2, ਮੋਗਾ ਵਿਚ 1, ਲੁਧਿਆਣਾ ਵਿਚ 1, ਸੰਗਰੂਰ ਵਿਚ 1, ਪਠਾਨਕੋਟ ਵਿਚ 1, ਅੰਮ੍ਰਿਤਸਰ ਵਿਚ 1 ਅਤੇ ਮੁਹਾਲੀ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 262 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 3130 ਐਕਟਿਵ ਕੇਸ ਹਨ।
ਲੁਧਿਆਣਾ- ਕੁੱਲ ਕੇਸ-1926, ਠੀਕ ਹੋਏ-1239, ਮੌਤਾਂ-47
ਜਲੰਧਰ – ਕੁੱਲ ਕੇਸ –1703, ਠੀਕ ਹੋਏ -1041, ਮੌਤਾਂ-33
ਅੰਮ੍ਰਿਤਸਰ- ਕੁੱਲ ਕੇਸ-1292, ਠੀਕ ਹੋਏ- 992, ਮੌਤਾਂ-65
ਪਟਿਆਲਾ-ਕੁੱਲ ਕੇਸ-1012, ਠੀਕ ਹੋਏ-421, ਮੌਤਾਂ-15
ਸੰਗਰੂਰ ਕੁੱਲ ਕੇਸ-754, ਠੀਕ ਹੋਏ-632, ਮੌਤਾਂ-22
ਮੁਹਾਲੀ – ਕੁੱਲ ਕੇਸ – 550, ਠੀਕ ਹੋਏ –368, ਮੌਤਾਂ–12
ਗੁਰਦਾਸਪੁਰ- ਕੁੱਲ ਕੇਸ-312, ਠੀਕ ਹੋਏ-280, ਮੌਤਾਂ-12
ਪਠਾਨਕੋਟ- ਕੁੱਲ ਕੇਸ-291, ਠੀਕ ਹੋਏ-236, ਮੌਤਾਂ-10
ਹੁਸ਼ਿਆਰਪੁਰ- ਕੁੱਲ ਕੇਸ-287, ਠੀਕ ਹੋਏ-190, ਮੌਤਾਂ-10
ਨਵਾਂਸ਼ਹਿਰ- ਕੁੱਲ ਕੇਸ-265, ਠੀਕ ਹੋਏ-190, ਮੌਤਾਂ-2
ਫ਼ਿਰੋਜ਼ਪੁਰ – ਕੁੱਲ ਕੇਸ-232, ਠੀਕ ਹੋਏ-101, ਮੌਤਾਂ-4
ਤਰਨਤਾਰਨ ਕੁੱਲ ਕੇਸ-229, ਠੀਕ ਹੋਏ-209, ਮੌਤਾਂ-6
ਫਤਿਹਗੜ੍ਹ ਸਾਹਿਬ- ਕੁੱਲ ਕੇਸ-217, ਠੀਕ ਹੋਏ-163, ਮੌਤਾਂ-2
ਮੋਗਾ- ਕੁੱਲ ਕੇਸ-217, ਠੀਕ ਹੋਏ-143, ਮੌਤਾਂ-5
ਫਰੀਦਕੋਟ- ਕੁੱਲ ਕੇਸ-212, ਠੀਕ ਹੋਏ-151, ਮੌਤਾਂ-0
ਬਠਿੰਡਾ- ਕੁੱਲ ਕੇਸ-194, ਠੀਕ ਹੋਏ-125, ਮੌਤਾਂ-4
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-184, ਠੀਕ ਹੋਏ-149, ਮੌਤਾਂ-1
ਰੋਪੜ- ਕੁੱਲ ਕੇਸ-163, ਠੀਕ ਹੋਏ-137, ਮੌਤਾਂ-1
ਕਪੂਰਥਲਾ-ਕੁੱਲ ਕੇਸ-157, ਠੀਕ ਹੋਏ-121, ਮੌਤਾਂ-8
ਫਾਜ਼ਿਲਕਾ ਕੁੱਲ ਕੇਸ-154, ਠੀਕ ਹੋਏ-108, ਮੌਤਾਂ-1
ਬਰਨਾਲਾ ਕੁੱਲ ਕੇਸ-83, ਠੀਕ ਹੋਏ-67, ਮੌਤਾਂ-2
ਮਾਨਸਾ- ਕੁੱਲ ਕੇਸ-76, ਠੀਕ ਹੋਏ-55, ਮੌਤਾਂ-0
ਕੁੱਲ ਕੇਸ 10510, ਠੀਕ ਹੋਏ 7118, ਮੌਤਾਂ 262
