ਦੁਨੀਆ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 6 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 44 ਲੱਖ ਤੋਂ ਜ਼ਿਆਦਾ ਹੋ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਉੱਥੇ ਹੀ ਹੁਣ ਤੱਕ 86 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 14,425,865 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 604,917 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 8,612,192 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,208,756 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,833,271 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 142,877 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,775,219 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 2,075,246, ਮੌਤਾਂ-78,817

ਭਾਰਤ- ਕੁੱਲ ਕੇਸ –1,077,864, ਮੌਤਾਂ-26,828

ਰੂਸ – ਕੁੱਲ ਕੇਸ-765,437, ਮੌਤਾਂ-12,247

ਸਾਊਥ ਅਫਰੀਕਾ-ਕੁੱਲ ਕੇਸ-350,879, ਮੌਤਾਂ-4,948

ਪੇਰੂ–ਕੁੱਲ ਕੇਸ- 349,500, ਮੌਤਾਂ-12,998

ਮੈਕਸੀਕੋ-ਕੁੱਲ ਕੇਸ- 338,913, ਮੌਤਾਂ-38,888

ਚਿਲੀ-ਕੁੱਲ ਕੇਸ-328,846, ਮੌਤਾਂ-8,445

ਸਪੇਨ- ਕੁੱਲ ਕੇਸ – 307,335, ਮੌਤਾਂ- 28,420

ਯੂਕੇ- ਕੁੱਲ ਕੇਸ -294,066, ਮੌਤਾਂ-45,273

ਈਰਾਨ – ਕੁੱਲ ਕੇਸ -271,606, ਮੌਤਾਂ-13,979

ਪਾਕਿਸਤਾਨ-ਕੁੱਲ ਕੇਸ-261,916, ਮੌਤਾਂ-5,522

ਸਾਊਦੀ ਅਰਬ- ਕੁੱਲ ਕੇਸ- 248,416  ਮੌਤਾਂ-2,447

ਇਟਲੀ– ਕੁੱਲ ਕੇਸ – 244,216, ਮੌਤਾਂ- 35,042

ਤੁਰਕੀ- ਕੁੱਲ ਕੇਸ- 218,717, ਮੌਤਾਂ-5,475

ਜਰਮਨੀ- ਕੁੱਲ ਕੇਸ -202,572, ਮੌਤਾਂ-9,162

ਬੰਗਲਾਦੇਸ਼-ਕੁੱਲ ਕੇਸ-202,066, ਮੌਤਾਂ-2,581

ਕੋਲੰਬੀਆ-ਕੁੱਲ ਕੇਸ-190,700, ਮੌਤਾਂ-6,516

ਫਰਾਂਸ- ਕੁੱਲ ਕੇਸ- 174,674, ਮੌਤਾਂ-30,152

ਅਰਜਨਟੀਨਾ-ਕੁੱਲ ਕੇਸ-122,524, ਮੌਤਾਂ-2,220

ਕਨੇਡਾ-  ਕੁੱਲ ਕੇਸ- 109,999, ਮੌਤਾਂ-8,848

ਕਤਰ-ਕੁੱਲ ਕੇਸ-106,308, ਮੌਤਾਂ-154

ਇਰਾਕ-ਕੁੱਲ ਕੇਸ-90,220, ਮੌਤਾਂ-3,691

ਮਿਸਰ- ਕੁੱਲ ਕੇਸ – 87,172, ਮੌਤਾਂ-4,251

ਚੀਨ- ਕੁੱਲ ਕੇਸ – 83,660, ਮੌਤਾਂ-4,634

Leave a Reply

Your email address will not be published. Required fields are marked *