ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਖਬਰਾਂ ਦੀਆਂ ਦੁਨੀਆ ਵਿਚ ਲਾਈਵ ਬੁਲੇਟਿਨ ਦੌਰਾਨ ਐਂਕਰਾਂ ਦੇ ਸਾਹਮਣੇ ਕਈ ਤਰ੍ਹਾ ਦੀਆਂ ਚੁਣੋਤੀਆਂ ਹੁੰਦੀਆਂ ਹਨ। ਖਬਰ ਪੜਨ ਵੇਲੇ ਐਂਕਰਾਂ ਤੋਂ ਜੇਕਰ ਕੋਈ ਸ਼ਬਦ ਉਚਾਰਨ ਵਿਚ ਗਲਤੀ ਹੋ ਜਾਵੇ ਤਾਂ ਸੋਸ਼ਲ ਮੀਡੀਆ ਉੱਤੇ ਉਹ ਮਜ਼ਾਕ ਦਾ ਪਾਤਰ ਬਣ ਜਾਂਦੇ ਹਨ ਪਰ ਉੱਥੇ ਹੀ ਯੂਕ੍ਰੇਨ ਦੀ ਨਿਊਜ਼ ਐਂਕਰ ਦੀ ਇਕ ਵੀਡੀਓ ਇਨ੍ਹੀ ਦਿਨੀਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਉਸਦਾ ਖਬਰਾਂ ਪੜਦੇ ਹੋਏ ਦੰਦ ਟੁੱਟ ਜਾਂਦਾ ਹੈ ਪਰ ਉਸ ਵੇਲੇ ਉਹ ਜਿਸ ਤਰ੍ਹਾ ਸਥਿਤੀ ਨੂੰ ਸੰਭਾਲਦੀ ਹੈ, ਇਸ ਲਈ ਉਸਦੀ ਖੂਬ ਤਾਰੀਫ ਵੀ ਹੋ ਰਹੀ ਹੈ।
https://www.instagram.com/p/CCqr6gsJ-1_/
ਦਰਅਸਲ ਯੂਕ੍ਰੇਨੀ ਐਂਕਰ ਮਾਰੀਚਕਾ ਪਾਡਾਲਕੋ ਲਾਈਵੇ ਬੁਲੇਟਿਨ ਦੌਰਾਨ ਖਬਰਾਂ ਪੜ੍ਹ ਰਹੀ ਸੀ ਅਤੇ ਉਦੋਂ ਹੀ ਉਸਦਾ ਦੰਦ ਟੁੱਟ ਜਾਂਦਾ ਹੈ। ਹਾਲਾਂਕਿ ਇਸ ਦੌਰਾਨ ਵੀ ਉਹ ਬੇਹੱਦ ਸ਼ਾਂਤੀ ਨਾਲ ਖਬਰਾਂ ਪੜਨਾਂ ਜਾਰੀ ਰੱਖਦੀ ਹੈ ਅਤੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹੈ। ਖੁਦ ਮਾਰੀਚਕਾ ਪਾਡਾਲਕੋ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ ਅਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ”ਨਿਊਜ਼ ਪ੍ਰੈਜੈਂਟਰ ਦੇ ਤੌਰ ਉੱਤੇ ਮੈਨੂੰ ਕੰਮ ਕਰਦੇ ਹੋਏ 20 ਸਾਲ ਹੋ ਗਏ ਹਨ ਪਰ ਸ਼ਾਇਦ ਮੇਰਾ ਇਹ ਸੱਭ ਤੋਂ ਅਜੀਬ ਅਨੁਭਵ ਹੈ। ਇਸ ਘਟਨਾ ਤੋਂ ਬਾਅਦ ਮੇਰੇ ਇਕ ਸਾਥੀ ਨੇ ਕਿਹਾ ਕਿ ਤੁਹਾਡੀ ਪ੍ਰਤੀਕਿਰਿਆ ਅਜਿਹੀ ਸੀ ਕਿ ਜਿਵੇਂ ਤੁਸੀ ਹਰ ਦਿਨ ਆਪਣਾ ਦੰਦ ਖੋਹ ਦਿੰਦੇ ਹੋ”। ਪਾਡਾਲਕੋ ਨੇ ਅੱਗੇ ਲਿਖਿਆ ਕਿ ”ਇਮਾਨਦਾਰੀ ਨਾਲ ਦੱਸਾਂ ਤਾਂ ਮੈਨੂੰ ਲੱਗਦਾ ਸੀ ਕਿ ਇਹ ਘਟਨਾ ਕਿਸੇ ਦੇ ਧਿਆਨ ਵਿਚ ਨਹੀਂ ਆਵੇਗੀ ਪਰ ਅਸੀ ਆਪਣੇ ਦਰਸ਼ਕਾਂ ਦਾ ਧਿਆਨ ਘੱਟ ਕਰਕੇ ਮਾਪਿਆ ਹੈ। 10 ਸਾਲ ਪਹਿਲਾਂ ਮੇਰੀ ਬੇਟੀ ਨੇ ਅਲਾਰਮ ਘੜੀ ਨੂੰ ਮੇਰੇ ਮੂੰਹ ਵੱਲ ਫੇਕ ਦਿੱਤਾ ਸੀ ਜਿਸ ਕਰਕੇ ਮੇਰਾ ਦੰਦ ਟੁੱਟ ਗਿਆ ਸੀ। ਮੈ ਉਸਦੀ ਥਾਂ ਦੂਜਾ ਦੰਦ ਲਗਵਾਇਆ ਸੀ ਜੋ ਹੁਣ ਟੁੱਟਿਆ ਹੈ”। ਪਾਡਾਲਕੋ ਨੇ ਅੱਗੇ ਕਿਹਾ ਕਿ ਮੈਨੂੰ ਜੋ ਸਮੱਰਥਨ ਮਿਲ ਰਿਹਾ ਹੈ, ਇਸਦੇ ਲਈ ਮੈ ਸੱਭ ਦੀ ਧੰਨਵਾਦੀ ਹਾਂ। ਮੈ ਸੱਭ ਨੂੰ ਕੇਵਲ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਅਜਿਹੀ ਸਥਿਤੀ ਵਿਚ ਕੇਵਲ ਸ਼ਾਂਤ ਰਹੋ।
