ਦੇਸ਼ ‘ਚ ਕੋਰੋਨਾ ਮਚਾ ਰਿਹਾ ਹੈ ਕਹਿਰ, 24 ਘੰਟਿਆਂ ਦੌਰਾਨ ਸਾਹਮਣੇ ਆਏ 34 ਹਜ਼ਾਰ ਤੋਂ ਵੱਧ ਨਵੇਂ ਕੇਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਹੋ ਰਹੀਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਹੋ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 10 ਲੱਖ 38 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 26 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ ਸਾਢੇ 6 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 34,884 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 671 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 10,38,716 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 26,273 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 6,53,751 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 3,58,692 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 194, ਠੀਕ ਹੋਏ -142, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-40646, ਠੀਕ ਹੋਏ-20298, ਮੌਤਾਂ-534

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-609, ਠੀਕ ਹੋਏ-175, ਮੌਤਾਂ-3

ਅਸਾਮ- ਕੁੱਲ ਕੇਸ-20646, ਠੀਕ ਹੋਏ-14105, ਮੌਤਾਂ-51

ਬਿਹਾਰ- ਕੁੱਲ ਕੇਸ-23589, ਠੀਕ ਹੋਏ-14621, ਮੌਤਾਂ-201

ਚੰਡੀਗੜ੍ਹ-ਕੁੱਲ ਕੇਸ-660, ਠੀਕ ਹੋਏ-480, ਮੌਤਾਂ-11

ਛੱਤੀਸਗੜ੍ਹ – ਕੁੱਲ ਕੇਸ – 4964, ਠੀਕ ਹੋਏ–3512, ਮੌਤਾਂ –23

ਦਾਦਰਾ ਨਗਰ ਹਵੇਲੀ- ਕੁੱਲ ਕੇਸ-585, ਠੀਕ ਹੋਏ-401, ਮੌਤਾਂ-2

ਦਿੱਲੀ- ਕੁੱਲ ਕੇਸ-120107, ਠੀਕ ਹੋਏ-99301, ਮੌਤਾਂ-3571

ਗੋਆ- ਕੁੱਲ ਕੇਸ-3304, ਠੀਕ ਹੋਏ-1946, ਮੌਤਾਂ-21

ਗੁਜਰਾਤ- ਕੁੱਲ ਕੇਸ-46430, ਠੀਕ ਹੋਏ-32973 ਮੌਤਾਂ-2106

ਹਰਿਆਣਾ- ਕੁੱਲ ਕੇਸ-24797, ਠੀਕ ਹੋਏ-18718, ਮੌਤਾਂ-327

ਹਿਮਾਚਲ ਪ੍ਰਦੇਸ਼- ਕੁੱਲ ਕੇਸ-1417, ਠੀਕ ਹੋਏ-1024, ਮੌਤਾਂ-11

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-12757, ਠੀਕ ਹੋਏ-6558, ਮੌਤਾਂ-231

ਝਾਰਖੰਡ – ਕੁੱਲ ਕੇਸ-4921, ਠੀਕ ਹੋਏ-2570, ਮੌਤਾਂ-46

ਕਰਨਾਟਕ- ਕੁੱਲ ਕੇਸ-55115, ਠੀਕ ਹੋਏ-20757, ਮੌਤਾਂ-1147

ਕੇਰਲ- ਕੁੱਲ ਕੇਸ-11066 ਠੀਕ ਹੋਏ-4995, ਮੌਤਾਂ-38

ਲੱਦਾਖ-ਕੁੱਲ ਕੇਸ-1151, ਠੀਕ ਹੋਏ-973, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-21081, ਠੀਕ ਹੋਏ-14514, ਮੌਤਾਂ-697

ਮਹਾਰਾਸ਼ਟਰ- ਕੁੱਲ ਕੇਸ-292589, ਠੀਕ ਹੋਏ-160357, ਮੌਤਾਂ-11452

ਮਨੀਪੁਰ- ਕੁੱਲ ਕੇਸ-1800, ਠੀਕ ਹੋਏ-1163, ਮੌਤਾਂ-0

ਮੇਘਾਲਿਆ- ਕੁੱਲ ਕੇਸ-403, ਠੀਕ ਹੋਏ-66, ਮੌਤਾਂ-2

ਮਿਜ਼ੋਰਮ- ਕੁੱਲ ਕੇਸ-282, ਠੀਕ ਹੋਏ-160, ਮੌਤਾਂ-0

ਨਾਗਾਲੈਂਡ- ਕੁੱਲ ਕੇਸ-956, ਠੀਕ ਹੋਏ-405, ਮੌਤਾਂ-0

ਉੜੀਸਾ- ਕੁੱਲ ਕੇਸ-16110, ਠੀਕ ਹੋਏ-11330, ਮੌਤਾਂ-83

ਪਡੂਚੇਰੀ- ਕੁੱਲ ਕੇਸ-1832, ਠੀਕ ਹੋਏ-1014, ਮੌਤਾਂ-25

ਪੰਜਾਬ – ਕੁੱਲ ਕੇਸ-9442, ਠੀਕ ਹੋਏ-6373, ਮੌਤਾਂ-239

ਰਾਜਸਥਾਨ- ਕੁੱਲ ਕੇਸ-27789, ਠੀਕ ਹੋਏ-20626, ਮੌਤਾਂ-546

ਸਿੱਕਮ- ਕੁੱਲ ਕੇਸ-266, ਠੀਕ ਹੋਏ-90, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-160907, ਠੀਕ ਹੋਏ-110807, ਮੌਤਾਂ-2315

ਤੇਲੰਗਾਨਾ-ਕੁੱਲ ਕੇਸ 42496, ਠੀਕ ਹੋਏ-28705, ਮੌਤਾਂ-403

ਤਿਰਪੁਰਾ-ਕੁੱਲ ਕੇਸ-2366,ਠੀਕ ਹੋਏ-1684, ਮੌਤਾਂ-3

ਉੱਤਰਾਖੰਡ-ਕੁੱਲ ਕੇਸ-4102,ਠੀਕ ਹੋਏ-3021, ਮੌਤਾਂ-51

ਉੱਤਰ ਪ੍ਰਦੇਸ਼-ਕੁੱਲ ਕੇਸ- 45163,ਠੀਕ ਹੋਏ-27634,ਮੌਤਾਂ-1084

ਪੱਛਮੀ ਬੰਗਾਲ-ਕੁੱਲ ਕੇਸ-38011, ਠੀਕ ਹੋਏ-22253,ਮੌਤਾਂ-1049

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-163

Leave a Reply

Your email address will not be published. Required fields are marked *