ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 1 ਕਰੋੜ 41 ਲੱਖ ਤੋਂ ਪਾਰ, ਮੌਤਾਂ 6 ਲੱਖ ਦੇ ਕਰੀਬ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸਾਲ 2019 ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਭਰ ਵਿਚ ਫੈਲ ਚੁੱਕੀ ਹੈ। ਵਿਸ਼ਵ ਭਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸਾਲ 2019 ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਦੁਨੀਆ ਭਰ ਵਿਚ ਫੈਲ ਚੁੱਕੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 41 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 6 ਲੱਖ ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 84 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 14,190,414 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 599,369 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 8,455,503 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,135,542 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,770,012 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 142,064 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,741,233 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 2,048,697, ਮੌਤਾਂ-77,932

ਭਾਰਤ- ਕੁੱਲ ਕੇਸ –1,040,457, ਮੌਤਾਂ-26,285

ਰੂਸ – ਕੁੱਲ ਕੇਸ-759,203, ਮੌਤਾਂ-12,123

ਸਾਊਥ ਅਫਰੀਕਾ-ਕੁੱਲ ਕੇਸ-337,594, ਮੌਤਾਂ-4,804

ਪੇਰੂ–ਕੁੱਲ ਕੇਸ- 345,537, ਮੌਤਾਂ-12,799

ਮੈਕਸੀਕੋ-ਕੁੱਲ ਕੇਸ- 331,298, ਮੌਤਾਂ-38,310

ਚਿਲੀ-ਕੁੱਲ ਕੇਸ-326,539, ਮੌਤਾਂ-8,347

ਸਪੇਨ- ਕੁੱਲ ਕੇਸ – 307,335, ਮੌਤਾਂ- 28,420

ਯੂਕੇ- ਕੁੱਲ ਕੇਸ -293,239, ਮੌਤਾਂ-45,233

ਈਰਾਨ – ਕੁੱਲ ਕੇਸ -269,440, ਮੌਤਾਂ-13,791

ਪਾਕਿਸਤਾਨ-ਕੁੱਲ ਕੇਸ-259,999, ਮੌਤਾਂ-5,475

ਸਾਊਦੀ ਅਰਬ- ਕੁੱਲ ਕੇਸ- 245,851  ਮੌਤਾਂ-2,407

ਇਟਲੀ– ਕੁੱਲ ਕੇਸ – 243,967, ਮੌਤਾਂ- 35,028

ਤੁਰਕੀ- ਕੁੱਲ ਕੇਸ- 217,799, ਮੌਤਾਂ-5,458

ਜਰਮਨੀ- ਕੁੱਲ ਕੇਸ -202,345, ਮੌਤਾਂ-9,160

ਬੰਗਲਾਦੇਸ਼-ਕੁੱਲ ਕੇਸ-199,357, ਮੌਤਾਂ-2,547

ਕੋਲੰਬੀਆ-ਕੁੱਲ ਕੇਸ-182,140, ਮੌਤਾਂ-6,288

ਫਰਾਂਸ- ਕੁੱਲ ਕੇਸ- 174,674, ਮੌਤਾਂ-30,152

ਅਰਜਨਟੀਨਾ-ਕੁੱਲ ਕੇਸ-119,301, ਮੌਤਾਂ-2,178

ਕਨੇਡਾ-  ਕੁੱਲ ਕੇਸ- 109,669, ਮੌਤਾਂ-8,839

ਕਤਰ-ਕੁੱਲ ਕੇਸ-105,898, ਮੌਤਾਂ-153

ਇਰਾਕ-ਕੁੱਲ ਕੇਸ-88,171, ਮੌਤਾਂ-3,616

ਮਿਸਰ- ਕੁੱਲ ਕੇਸ – 86,474, ਮੌਤਾਂ-4,188

ਚੀਨ- ਕੁੱਲ ਕੇਸ – 83,644, ਮੌਤਾਂ-4,634

Leave a Reply

Your email address will not be published. Required fields are marked *