ਕੀ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਹੋਵੇਗੀ CBI ਜਾਂਚ? ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਾ ਵੱਡਾ ਬਿਆਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਵਿਚ ਸੀਬੀਆਈ ਜਾਂਚ ਕਰਾਉਣ ਦੀ ਉੱਠ ਰਹੀ ਮੰਗ ਉੱਤੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਅਦਾਕਾਰ ਸ਼ੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਵਿਚ ਸੀਬੀਆਈ ਜਾਂਚ ਕਰਾਉਣ ਦੀ ਉੱਠ ਰਹੀ ਮੰਗ ਉੱਤੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅਨਿਲ ਦੇਸ਼ਮੁੱਖ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਮੁੰਬਈ ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ਦੇ ਸਮਰੱਥ ਹੈ।

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ ਮੁੱਖ ਨੇ ਕਿਹਾ ਹੈ ਕਿ ”ਜਾਂਚ ਲਈ ਕੇਸ ਨੂੰ ਸੀਬੀਆਈ ਦੇ ਹਵਾਲੇ ਕਰਨ ਦੀ ਲੋੜ ਨਹੀਂ ਹੈ। ਸਾਡੇ ਪੁਲਿਸ ਅਧਿਕਾਰੀ ਸਹੀ ਢੰਗ ਨਾਲ ਪੜਤਾਲ ਕਰਨ ਦੇ ਯੋਗ ਹਨ। ਅਸੀ ਕਾਰੋਬਾਰੀ ਦੁਸ਼ਮਣੀ ਦੇ ਪਹਿਲੂ ਤੋਂ ਵੀ ਜਾਂਚ ਕਰ ਰਹੇ ਹਾਂ”। ਦੱਸ ਦਈਏ ਕਿ ਬੀਤੇ ਦਿਨ ਸ਼ੁਸ਼ਾਤ ਦੀ ਗਰਲਫਰੈਂਡ ਰਿਆ ਚੱਕਰਵਰਤੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟਵੀਟ ਕਰਕੇ ਸੀਬੀਆਈ ਜਾਂਚ ਸ਼ੁਰੂ ਕਰਵਾਉਣ ਦੀ ਅਪੀਲ ਕੀਤੀ ਸੀ। ਰਿਆ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ”ਸਤਿਕਾਰਯੋਗ ਅਮਿਤ ਸ਼ਾਹ ਸਰ, ਮੈ ਸ਼ੁਸ਼ਾਤ ਸਿੰਘ ਰਾਜਪੂਤ ਦੀ ਪ੍ਰੇਮਿਕ ਰਿਆ ਚੱਕਰਵਰਤੀ ਹਾਂ। ਉਸਦੀ ਅਚਾਨਕ ਹੋਣ ਮੌਤ ਨੂੰ ਇਕ ਮਹੀਨਾ ਹੋ ਗਿਆ ਹੈ, ਮੈਨੂੰ ਸਰਕਾਰ ਉੱਤੇ ਭਰੋਸਾ ਹੈ ਹਾਲਾਂਕਿ ਇਨਸਾਫ ਦੀ ਤਲਾਸ਼ ਵਿਚ ਮੈ ਹੱਥ ਜੋੜ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀ ਇਸ ਮਾਮਲੇ ਵਿਚ ਸੀਬੀਆਈ ਜਾਂਚ ਸ਼ੁਰੂ ਕਰਵਾਓ”। ਰਿਆ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ”ਮੈ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਇਸ ਮਾਮਲੇ ਵਿਚ ਸੀਬੀਆਈ ਜਾਂਚ ਸ਼ੁਰੂ ਕਰਵਾਓ। ਮੈ ਬੱਸ ਇੰਨਾ ਸਮਝਨਾ ਚਾਹੁੰਦੀ ਹਾਂ ਕਿ ਉਹ ਕਿਹੜਾ ਦਬਾਅ ਸੀ ਜਿਸ ਨੇ ਸੁਸ਼ਾਂਤ ਨੂੰ ਇਹ ਫੈਸਲਾ ਲੈਣ ਉੱਤੇ ਮਜ਼ਬੂਰ ਕਰ ਦਿੱਤਾ”। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਮੁੰਬਈ ਸਥਿਤ ਆਪਣੇ ਫਲੈਟ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਮੁੰਬਈ ਪੁਲਿਸ ਮੁੱਖ ਰੂਪ ਨਾਲ ਹੁਣ ਇੰਨਾ ਪਤਾ ਕਰ ਸਕੀ ਹੈ ਕਿ ਸੁਸ਼ਾਂਤ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ ਅਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਵਿਚ ਸਨ ਜਿਸ ਕਰਕੇ ਇਸ ਮਾਮਲੇ ਵਿਚ ਹੁਣ ਤੱਕ ਅਦਾਕਾਰ ਰੂਪਾ ਗਾਂਗੁਲੀ, ਸ਼ੇਖਰ ਸੁਮਨ ਅਤੇ ਵੱਡੇ ਨੇਤਾ ਪੱਪੂ ਯਾਦਵ ਸੀਬੀਆਈ ਜਾਂਚ ਦੀ ਮੰਗ ਕਰ ਚੁੱਕੇ ਹਨ।

Leave a Reply

Your email address will not be published. Required fields are marked *