ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉੱਤੇ ਹੁਣ ਤੱਕ ਦਾ ਸੱਭ ਤੋਂ ਵੱਡਾ ਸਾਇਬਰ ਅਟੈਕ ਹੋਇਆ ਹੈ। ਇਸ ਸਾਇਬਰ ਹਮਲੇ ਵਿਚ ਅਮਰੀਕਾ ਦੇ ਰਾਸ਼ਟਰਪਤੀ ਅਹੁੱਦੇ ਦੇ ਉਮੀਦਵਾਰ ਜੋ ਬਿਡੇਨ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕ੍ਰੋਸਾਫਟ ਦੇ ਫਾਊਂਡਰ ਬਿਲ ਗੇਟਸ ਅਤੇ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਸਮੇਤ ਦੁਨੀਆ ਭਰ ਦੀ ਕਈਂ ਵੱਡੀ ਹਸਤੀਆਂ ਅਤੇ ਕਾਰੋਬਾਰੀਆਂ ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ।
ਅਕਾਊਂਟ ਹੈਕ ਕਰਨ ਮਗਰੋਂ ਹੈਕਰਾਂ ਨੇ ਸਾਰੇ ਅਕਾਊਂਟਜ਼ ਤੋਂ ਟਵਿਟ ਕਰਕੇ ਬਿਟਕਾਇੰਸ(ਡਿਜੀਟਲ ਕਰੰਸੀ) ਦੇ ਰੂਪ ਵਿਚ ਪੈਸਾ ਮੰਗਿਆ ਜਿਸ ਤਹਿਤ ਬਿਲ ਗੇਟਸ ਦੇ ਅਕਾਊਂਟ ਤੋਂ ਟਵਿਟ ਕਰ ਕਿਹਾ ਗਿਆ ਕਿ ”ਹਰ ਕੋਈ ਮੈਨੂੰ ਸਮਾਜ ਤੋਂ ਵਾਪਸ ਪਰਤਨ ਲਈ ਕਹਿੰਦਾ ਰਿਹਾ ਹੈ। ਹੁਣ ਉਹ ਸਮਾਂ ਆ ਗਿਆ ਹੈ। ਤੁਸੀ ਮੈਨੂੰ ਇਕ ਹਜ਼ਾਰ ਡਾਲਰ ਭੇਜੋ ਮੈ ਤੁਹਾਨੂੰ ਕੇਵਲ 30 ਮਿੰਟ ਵਿਚ ਦੋ ਹਜ਼ਾਰ ਡਾਲਰ ਵਾਪਸ ਭੇਜਾਗਾਂ”। ਇਸੇ ਤਰ੍ਹਾ ਟੇਸਲਾ ਕੰਪਨੀ ਦੇ ਸੀਈਓ ਏਲਨ ਮਸਕ ਦੇ ਟਵਿੱਟਰ ਅਕਾਊਂਟ ਤੋਂ ਇਕ ਟਵਿਟ ਕਰ ਕਿਹਾ ਗਿਆ ਕਿ ”ਮੈ ਕੋਵਿਡ-19 ਦੇ ਕਾਰਨ ਖੁਦ ਨੂੰ ਉਦਾਰ ਮਹਿਸੂਸ ਕਰ ਰਿਹਾ ਹਾਂ। ਮੈ ਮੇਰੇ ਬੀਟੀਸੀ ਖਾਤੇ ਉੱਤੇ ਭੇਜੇ ਗਏ ਕਿਸੇ ਵੀ ਬੀਟੀਸੀ ਭੁਗਤਾਨ ਨੂੰ ਅਗਲੇ ਇਕ ਘੰਟੇ ਵਿਚ ਦੁੱਗਣਾ ਕਰ ਦੇਵਾਂਗਾ”। ਇਨ੍ਹਾਂ ਮਸ਼ਹੂਰ ਹਸਤੀਆਂ ਦੇ ਅਕਾਊਂਟ ਤੋਂ ਕੀਤੇ ਗਏ ਟਵਿਟ ਕੁੱਝ ਮਿੰਟਾਂ ਵਿਚ ਡਿਲੀਟ ਹੋ ਗਏ ਪਰ ਇਸ ਨਾਲ ਅਕਾਊਂਟ ਹੈੱਕ ਹੋਣ ਦੀ ਲਹਿਰ ਹੀ ਚੱਲ ਪਈ। ਦੱਸਿਆ ਜਾ ਰਿਹਾ ਹੈ ਕਿ ਇਸ ਹੈਕਿੰਗ ਦੌਰਾਨ ਕੁੱਝ ਹੀ ਦੇਰ ਵਿਚ ਸੈਂਕੜਾ ਲੋਕਾਂ ਨੇ ਹੈਕਰਾਂ ਨੂੰ ਲੱਖਾਂ ਡਾਲਰ ਭੇਜ ਦਿੱਤੇ।
Tough day for us at Twitter. We all feel terrible this happened. We’re diagnosing and will share everything we can when we have a more complete understanding of exactly what happened: Jack Dorsey, Twitter CEO (file pic) pic.twitter.com/7X2EvTXT02
— ANI (@ANI) July 16, 2020
ਉੱਥੇ ਹੀ ਹੈਕਿੰਗ ਦੀ ਇਸ ਵੱਡੀ ਘਟਨਾ ਨੂੰ ਲੈ ਕੇ ਟਵਿੱਟਰ ਦਾ ਵੀ ਬਿਆਨ ਸਾਹਮਣੇ ਆਇਆ ਹੈ। ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਕਿਹਾ ਕਿ ”ਇਹ ਸਾਡੇ ਲਈ ਕਠਿਨ ਦਿਨ ਹੈ। ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਇਹ ਭਿਆਨਕ ਸੀ। ਅਸੀ ਇਸ ਨੂੰ ਦਰੂਸਤ ਕਰ ਰਹੇ ਹਾਂ ਅਤੇ ਅਸਲ ਵਿਚ ਕੀ ਹੋਇਆ ਇਸਨੂੰ ਪੂਰੀ ਤਰ੍ਹਾ ਸਮਝਣ ਤੋਂ ਬਾਅਦ ਸਾਂਝਾ ਕਰਾਂਗੇ, ਜੋ ਕੁੱਝ ਅਸੀ ਕਰ ਸਕਦੇ ਹਾਂ”।
