ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਲਗਾਤਾਰ ਖਤਰਨਾਕ ਰੂਪ ਵਿਖਾ ਰਹੀ ਹੈ। ਬੀਤੇ ਦਿਨ ਸੂਬੇ ਵਿਚੋਂ 288 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 8799 ਹੋ ਗਈ ਹੈ। ਉੱਥੇ ਹੀ 204 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 8 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਲੁਧਿਆਣਾ ਤੋਂ 61, ਜਲੰਧਰ ਤੋਂ 92, ਅੰਮ੍ਰਿਤਸਰ ਤੋਂ 22, ਸੰਗਰੂਰ ਤੋਂ 5, ਪਟਿਆਲਾ ਤੋਂ 26, ਮੁਹਾਲੀ ਤੋਂ 13, ਗੁਰਦਾਸਪੁਰ ਤੋਂ 1, ਪਠਾਨਕੋਟ ਤੋਂ 7, ਤਰਨਤਾਰਨ ਤੋਂ 2, ਹੁਸ਼ਿਆਰਪੁਰ ਤੋਂ 3, ਨਵਾਂਸ਼ਹਿਰ ਤੋਂ 9, ਫਰੀਦਕੋਟ ਤੋਂ 6, ਮੁਕਤਸਰ ਸਾਹਿਬ ਤੋਂ 6, ਫਿਰੋਜ਼ਪੁਰ ਤੋਂ 21, ਫਤਿਹਗੜ੍ਹ ਸਾਹਿਬ ਤੋਂ 5, ਮੋਗਾ ਤੋਂ 1, ਬਠਿੰਡਾ ਤੋਂ 3, ਰੋਪੜ ਤੋਂ 2, ਫਾਜ਼ਿਲਕਾ ਤੋਂ 1 ਅਤੇ ਬਰਨਾਲਾ ਤੋਂ 2 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਜਲੰਧਰ ਵਿਚ 123, ਅੰਮ੍ਰਿਤਸਰ ਵਿਚ 40, ਸੰਗਰੂਰ ਵਿਚ 1, ਮੁਹਾਲੀ ਵਿਚ 3, ਗੁਰਦਾਸਪੁਰ ਵਿਚ 12, ਪਠਾਨਕੋਟ ਵਿਚ 6, ਤਰਨਤਾਰਨ ਵਿਚ 2, ਮੁਕਤਸਰ ਸਾਹਿਬ ਵਿਚ 3, ਫਿਰੋਜ਼ਪੁਰ ਵਿਚ 2, ਫਤਿਹਗੜ੍ਹ ਸਾਹਿਬ ਵਿਚ 2, ਕਪੂਰਥਲਾ ਵਿਚ 4, ਫਾਜ਼ਿਲਕਾ ਵਿਚ 4 ਬਰਨਾਲਾ ਵਿਚ 1 ਅਤੇ ਮਾਨਸਾ ਵਿਚ ਵੀ 1 ਕੋਰੋਨਾ ਦਾ ਮਰੀਜ਼ ਠੀਕ ਹੋਇਆ ਹੈ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 5867 ਹੋ ਗਈ ਹੈ। ਜਦਕਿ ਅੰਮ੍ਰਿਤਸਰ ਵਿਚ 3, ਪਠਾਨਕੋਟ ਵਿਚ 1, ਲੁਧਿਆਣਾ ਵਿਚ 1 ਅਤੇ ਜਲੰਧਰ ਵਿਚ 3 ਮੌਤਾਂ ਹੋਈਆਂ ਹਨ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 221 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਐਕਟਿਵ ਮਾਮਲੇ 2711 ਰਹਿ ਗਏ ਹਨ।
ਲੁਧਿਆਣਾ- ਕੁੱਲ ਕੇਸ-1581, ਠੀਕ ਹੋਏ-1011, ਮੌਤਾਂ-35
ਜਲੰਧਰ – ਕੁੱਲ ਕੇਸ –1437, ਠੀਕ ਹੋਏ -764, ਮੌਤਾਂ-31
ਅੰਮ੍ਰਿਤਸਰ- ਕੁੱਲ ਕੇਸ-1131, ਠੀਕ ਹੋਏ- 929, ਮੌਤਾਂ-59
ਪਟਿਆਲਾ-ਕੁੱਲ ਕੇਸ-748, ਠੀਕ ਹੋਏ-223, ਮੌਤਾਂ-12
ਸੰਗਰੂਰ ਕੁੱਲ ਕੇਸ-672, ਠੀਕ ਹੋਏ-546, ਮੌਤਾਂ-21
ਮੁਹਾਲੀ – ਕੁੱਲ ਕੇਸ – 455, ਠੀਕ ਹੋਏ –290, ਮੌਤਾਂ–9
ਗੁਰਦਾਸਪੁਰ- ਕੁੱਲ ਕੇਸ-292, ਠੀਕ ਹੋਏ-253, ਮੌਤਾਂ-8
ਪਠਾਨਕੋਟ- ਕੁੱਲ ਕੇਸ-263, ਠੀਕ ਹੋਏ-221, ਮੌਤਾਂ-9
ਨਵਾਂਸ਼ਹਿਰ- ਕੁੱਲ ਕੇਸ-242, ਠੀਕ ਹੋਏ-145, ਮੌਤਾਂ-1
ਤਰਨਤਾਰਨ ਕੁੱਲ ਕੇਸ-221, ਠੀਕ ਹੋਏ-205, ਮੌਤਾਂ-5
ਹੁਸ਼ਿਆਰਪੁਰ- ਕੁੱਲ ਕੇਸ-207, ਠੀਕ ਹੋਏ-177, ਮੌਤਾਂ-7
ਫ਼ਿਰੋਜ਼ਪੁਰ – ਕੁੱਲ ਕੇਸ-190, ਠੀਕ ਹੋਏ-95, ਮੌਤਾਂ-3
ਫਤਿਹਗੜ੍ਹ ਸਾਹਿਬ- ਕੁੱਲ ਕੇਸ-178, ਠੀਕ ਹੋਏ-127, ਮੌਤਾਂ-2
ਫਰੀਦਕੋਟ- ਕੁੱਲ ਕੇਸ-175, ਠੀਕ ਹੋਏ-115, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-159, ਠੀਕ ਹੋਏ-142, ਮੌਤਾਂ-1
ਬਠਿੰਡਾ- ਕੁੱਲ ਕੇਸ-154, ਠੀਕ ਹੋਏ-95, ਮੌਤਾਂ-4
ਮੋਗਾ- ਕੁੱਲ ਕੇਸ-153, ਠੀਕ ਹੋਏ-112, ਮੌਤਾਂ-4
ਰੋਪੜ- ਕੁੱਲ ਕੇਸ-143, ਠੀਕ ਹੋਏ-106, ਮੌਤਾਂ-1
ਕਪੂਰਥਲਾ-ਕੁੱਲ ਕੇਸ-141, ਠੀਕ ਹੋਏ-94, ਮੌਤਾਂ-6
ਫਾਜ਼ਿਲਕਾ ਕੁੱਲ ਕੇਸ-114, ਠੀਕ ਹੋਏ-102, ਮੌਤਾਂ-1
ਬਰਨਾਲਾ ਕੁੱਲ ਕੇਸ-79, ਠੀਕ ਹੋਏ-64, ਮੌਤਾਂ-2
ਮਾਨਸਾ- ਕੁੱਲ ਕੇਸ-64, ਠੀਕ ਹੋਏ-51, ਮੌਤਾਂ-0
ਕੁੱਲ ਕੇਸ 8799, ਠੀਕ ਹੋਏ 5867, ਮੌਤਾਂ 221
