ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 1 ਕਰੋੜ 32 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 75 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 76 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 13,236,252 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 575,540 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 7,696,551 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,964,161 ਹੋ ਗਈ ਹੈ। ਕੋਰੋਨਾ ਦਾ ਸ਼ਿਕਾਰ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,479,483 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 138,247 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,549,469 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,887,959, ਮੌਤਾਂ-72,921
ਭਾਰਤ- ਕੁੱਲ ਕੇਸ –907,645, ਮੌਤਾਂ-23,727
ਰੂਸ – ਕੁੱਲ ਕੇਸ-733,699, ਮੌਤਾਂ-11,439
ਪੇਰੂ–ਕੁੱਲ ਕੇਸ- 330,123, ਮੌਤਾਂ-12,054
ਚਿਲੀ-ਕੁੱਲ ਕੇਸ-317,657, ਮੌਤਾਂ-7,024
ਮੈਕਸੀਕੋ-ਕੁੱਲ ਕੇਸ- 304,435, ਮੌਤਾਂ-35,491
ਸਪੇਨ- ਕੁੱਲ ਕੇਸ – 303,033, ਮੌਤਾਂ- 28,406
ਯੂਕੇ- ਕੁੱਲ ਕੇਸ -290,133, ਮੌਤਾਂ-44,830
ਸਾਊਥ ਅਫਰੀਕਾ-ਕੁੱਲ ਕੇਸ-287,796, ਮੌਤਾਂ-4,172
ਈਰਾਨ – ਕੁੱਲ ਕੇਸ -259,652, ਮੌਤਾਂ-13,032
ਪਾਕਿਸਤਾਨ-ਕੁੱਲ ਕੇਸ-251,625, ਮੌਤਾਂ-5,266
ਇਟਲੀ– ਕੁੱਲ ਕੇਸ – 243,230, ਮੌਤਾਂ- 34,967
ਸਾਊਦੀ ਅਰਬ- ਕੁੱਲ ਕੇਸ- 235,111 ਮੌਤਾਂ-2,243
ਤੁਰਕੀ- ਕੁੱਲ ਕੇਸ- 214,001, ਮੌਤਾਂ-5,382
ਜਰਮਨੀ- ਕੁੱਲ ਕੇਸ -200,436, ਮੌਤਾਂ-9,139
ਬੰਗਲਾਦੇਸ਼-ਕੁੱਲ ਕੇਸ-186,894, ਮੌਤਾਂ-2,391
ਫਰਾਂਸ- ਕੁੱਲ ਕੇਸ- 172,377, ਮੌਤਾਂ-30,029
ਕੋਲੰਬੀਆ-ਕੁੱਲ ਕੇਸ-154,277, ਮੌਤਾਂ-5,455
ਕਨੇਡਾ- ਕੁੱਲ ਕੇਸ- 108,155, ਮੌਤਾਂ-8,790
ਕਤਰ-ਕੁੱਲ ਕੇਸ-104,016, ਮੌਤਾਂ-149
ਅਰਜਨਟੀਨਾ-ਕੁੱਲ ਕੇਸ-103,265, ਮੌਤਾਂ-1,903
ਚੀਨ- ਕੁੱਲ ਕੇਸ – 83,605, ਮੌਤਾਂ-4,634
ਮਿਸਰ- ਕੁੱਲ ਕੇਸ – 83,001, ਮੌਤਾਂ-3,935
ਇਰਾਕ-ਕੁੱਲ ਕੇਸ-79,735, ਮੌਤਾਂ-3,250
