ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਹੀ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਜਿਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਹੁਣ ਐਸ਼ਵਰਿਆ ਰਾਏ ਅਤੇ ਉਸਦੀ ਬੇਟੀ ਆਰਾਧਿਆ ਬੱਚਨ ਦੀ ਫਾਈਨਲ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ਜਿਸ ਤੋਂ ਬਾਅਦ ਬੱਚਨ ਫੈਮਿਲੀ ਦੇ ਕੁੱਲ 4 ਮੈਂਬਰ ਕੋਰੋਨਾ ਪੀੜਤ ਹੋ ਗਏ ਹਨ।
ਦਰਅਸਲ ਇਸ ਤੋਂ ਪਹਿਲਾਂ ਬੀਤੇ ਸ਼ਨੀਵਾਰ ਰਾਤ ਅਮਿਤਾਬ ਬੱਚਨ ਅਤੇ ਅਭਿਸ਼ੇਕ ਬੱਚਨ ਦੀ ਰਿਪੋਰਟ ਕੋਰੋਨਾ ਸਕਰਾਤਮ ਆਈ ਸੀ ਜਿਸ ਤੋਂ ਤੁਰੰਤ ਬਾਅਦ ਸਾਰੇ ਸਟਾਫ ਅਤੇ ਪਰਿਵਾਰ ਮੈਂਬਰਾਂ ਦਾ ਟੈਸਟ ਕਰਵਾਇਆ ਗਿਆ। ਸਵੈਬ ਟੈਸਟ ਵਿਚ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਅੱਜ ਐਤਵਾਰ ਨੂੰ ਕੀਤੇ ਫਾਇਨਲ ਕੋਰੋਨਾ ਟੈਸਟ ਵਿਚ ਐਸ਼ਵਰਿਆ ਰਾਏ ਅਤੇ ਉਸ ਦੀ ਬੇਟੀ ਆਰਾਧਿਆ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜਦਕਿ ਅਭਿਸ਼ੇਕ ਬੱਚਨ ਦੀ ਮਾਂ ਜਯਾ ਬੱਚਨ,ਬੇਟੀ ਸ਼ਵੇਤਾ ਨੰਦਾ ਅਤੇ ਉਸਦੇ ਦੋਵੇਂ ਬੱਚੇ ਅਗਸਤਾ ਤੇ ਨਵਿਆ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ ਪਾਜ਼ੀਟਿਵ ਪਾਏ ਗਏ ਚਾਰੇ ਮੈਂਬਰਾਂ ਵਿਚ ਕੋਰੋਨਾ ਦੇ ਹਲਕੇ ਲੱਛਣ ਹਨ। ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਦਾ ਇਲਾਜ਼ ਘਰ ਵਿਚ ਹੀ ਚੱਲ ਰਿਹਾ ਹੈ। ਬੀਐਮਸੀ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਅੱਗੇ ਜਰੂਰਤ ਦੇ ਹਿਸਾਬ ਨਾਲ ਫੈਸਲਾ ਲਿਆ ਜਾਵੇਗਾ। ਦੱਸ ਦਈਏ ਕਿ ਅਭਿਸ਼ੇਕ ਬੱਚਨ ਅਤੇ ਅਮਿਤਾਭ ਬੱਚਨ ਨੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਜਾਣਕਾਰੀ ਖੁਦ ਟਵੀਟ ਕਰਕੇ ਦਿੱਤੀ ਸੀ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਸੀ।
