ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਮਹਾਂਮਾਰੀ ਬਾਲੀਵੁੱਡ ਉੱਤੇ ਭਾਰੀ ਪੈਂਦੀ ਵਿਖਾਈ ਦੇ ਰਹੀ ਹੈ। ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹੁਣ ਬਾਲੀਵੁੱਡ ਐਕਟਰ ਅਨੁਪਮ ਖੇਰ ਦੇ ਪਰਿਵਾਰ ਵਿਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਦਰਅਸਲ ਅਨੁਪਮ ਖੇਰ ਦੀ ਮਾਂ ਅਤੇ ਭਰਾ ਸਮੇਤ ਪਰਿਵਾਰ ਦੇ 4 ਮੈਂਬਰ ਕੋਰੋਨਾ ਸੰਕਰਮਿਤ ਪਾਏ ਗਏ ਹਨ ਜਿਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ।
This is to inform all that my mother Dulari is found Covid + (Mildly). We have admitted her into Kokilaben Hospital. My brother, bhabhi & niece inspite of being careful have also tested mildly positive.I got myself tested as well & I have tested negative. @mybmc is informed.!🙏 pic.twitter.com/EpjDIALft2
— Anupam Kher (@AnupamPKher) July 12, 2020
ਅਨੁਪਮ ਖੇਰ ਨੇ ਇਕ ਵੀਡੀਓ ਟਵੀਟ ਕਰਕੇ ਦੱਸਿਆ ਕਿ ”ਉਨ੍ਹਾਂ ਦੀ ਮਾਤਾ ਦੀ ਕਈਂ ਦਿਨਾਂ ਤੋਂ ਸਿਹਤ ਖਰਾਬ ਚੱਲ ਰਹੀ ਸੀ। ਉਨ੍ਹਾਂ ਨੂੰ ਭੁੱਖ ਨਹੀਂ ਲੱਗ ਰਹੀ ਸੀ ਅਤੇ ਉਹ ਸੁੱਤੀ ਰਹਿੰਦੀ ਸੀ ਜਿਸ ਤੋਂ ਬਾਅਦ ਡਾਕਟਰਾਂ ਦੀ ਸਲਾਹ ਉੱਤੇ ਉਨ੍ਹਾਂ ਨੇ ਆਪਣੀ ਮਾਂ ਦਾ ਬਲੱਡ ਟੈਸਟ ਕਰਵਾਇਆ ਤੇ ਟੈਸਟ ਵਿਚ ਸੱਭ ਠੀਕ ਆਇਆ ਪਰ ਬਾਅਦ ਵਿਚ ਜਦੋਂ ਸੀਟੀ ਸਕੈਨ ਕਰਵਾਇਆ ਤਾਂ ਮਾਇਲਡ(ਹਲਕੇ) ਕੋਵਿਡ-19 ਦੀ ਪਸ਼ੁਟੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਤੇ ਆਪਣੇ ਭਰਾ ਰਾਜੂ ਦਾ ਵੀ ਕੋਰੋਨਾ ਟੈਸਟ ਕਰਵਾਇਆ। ਅਨੁਪਮ ਮੁਤਾਬਕ ਰਿਪੋਰਟ ਵਿਚ ਉਹ ਨੈਗੇਟਿਵ ਪਾਏ ਗਏ ਜਦਕਿ ਉਨ੍ਹਾਂ ਦੀ ਭਰਾ ਦਾ ਟੈਸਟ ਮਾਇਲਡ(ਹਲਕੇ) ਕੋਵਿਡ-19 ਪਾਇਆ ਗਿਆ ਜਿਸ ਤੋਂ ਬਾਅਦ ਰਾਜੂ ਦੀ ਫੈਮਿਲੀ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ, ਇਸ ਵਿਚ ਉਨ੍ਹਾਂ ਦੀ ਭਾਬੀ ਭਾਵ ਰਾਜੂ ਦੀ ਪਤਨੀ ਅਤੇ ਭਤੀਜੀ ਵਰੰਦਾ ਮਾਇਲਡ ਕੋਰੋਨਾ ਪਾਜ਼ੀਟਿਵ ਪਾਈ ਗਈ ਜਦਕਿ ਭਤੀਜਾ ਨੈਗੇਟਿਵ ਨਿਕਲਿਆ। ਵੀਡੀਓ ਦੇ ਅਖੀਰ ਵਿਚ ਅਨੁਪਮ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੂੰ ਕੋਕਿਲਾਬੇਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਇਸ ਸੰਬੰਧ ਵਿਚ ਬੀਐਮਸੀ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਹੁਣ ਉਨ੍ਹਾਂ ਘਰ ਨੂੰ ਸੈਨੇਟਾਇਜ਼ ਕੀਤਾ ਜਾਵੇਗਾ। ਨਾਲ ਹੀ ਵੀਡੀਓ ਵਿਚ ਅਨੁਪਮ ਖੇਰ ਨੇ ਆਪਣੇ ਪ੍ਰਸ਼ੰਸਕਾ ਨੂੰ ਆਪਣੇ ਪਰਿਵਾਰ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਅਤੇ ਡਾਕਟਰਾਂ ਦੀ ਤਰੀਫ ਵੀ ਕੀਤੀ।
