ਗੈਂਗਸਟਰ ਵਿਕਾਸ ਦੂਬੇ ਨੂੰ ਯੂਪੀ STF ਨੇ ਐਨਕਾਊਂਟਰ ਵਿਚ ਕੀਤਾ ਢੇਰ, ਗੱਡੀ ਪਲਟਣ ‘ਤੇ ਭੱਜਣ ਦੀ ਕੀਤੀ ਸੀ ਕੋਸ਼ਿਸ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕਾਨੁਪਰ ਦੇਹਾਤ ਵਿਚ 8 ਪੁਲਿਸਕਰਮੀਆਂ ਦੀ ਜਾਨ ਲੈਣ ਵਾਲੇ ਵਿਕਾਸ ਦੂਬੇ ਦਾ ਅੱਜ ਸ਼ੁੱਕਰਵਾਰ ਨੂੰ ਯੂਪੀ ਐਸਟੀਐਫ ਨੇ ਐਨਕਾਊਂਟਰ ਕਰ ਦਿੱਤਾ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕਾਨੁਪਰ ਦੇਹਾਤ ਵਿਚ 8 ਪੁਲਿਸਕਰਮੀਆਂ ਦੀ ਜਾਨ ਲੈਣ ਵਾਲੇ ਵਿਕਾਸ ਦੂਬੇ ਦਾ ਅੱਜ ਸ਼ੁੱਕਰਵਾਰ ਨੂੰ ਯੂਪੀ ਐਸਟੀਐਫ ਨੇ ਐਨਕਾਊਂਟਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਯੂਪੀ ਐਸਟੀਐਫ ਉਸਨੂੰ ਕਾਰ ਰਾਹੀਂ ਮੱਧ ਪ੍ਰਦੇਸ਼ ਤੋਂ ਕਾਨਪੁਰ (ਉੱਤਰ ਪ੍ਰਦੇਸ਼) ਲਿਆ ਰਹੀ ਸੀ, ਉਦੋਂ ਹੀ ਰਸਤੇ ਵਿਚ ਇਹ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਸੇ ਦੌਰਾਨ ਵਿਕਾਸ ਦੂਬੇ ਨੇ ਪੁਲਿਸ ਦੀ ਬੰਦੂਕ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸਨੂੰ ਆਤਮ ਸਮਰਪਣ ਕਰਨ ਲਈ ਵੀ ਕਿਹਾ ਪਰ ਉਸਨੇ ਉੱਲਟਾ ਪੁਲਿਸ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਵਿਚ ਉਹ ਢੇਰ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਕਾਨਪੁਰ ਦੇ ਐਸਐਸਪੀ ਦਿਨੇਸ਼ ਕੁਮਾਰ ਨੇ ਦੱਸਿਆ ਹੈ ਕਿ ਐਸਟੀਐਫ ਦੇ ਕਾਫਿਲੇ ਵਿਚ ਚੱਲ ਰਹੀ ਗੱਡੀ ਜਿਸ ਵਿਚ ਵਿਕਾਸ ਦੂਬੇ ਸਵਾਰ ਸੀ, ਉਹ ਪਲਟ ਗਈ ਸੀ ਇਸ ਤੋਂ ਬਾਅਦ ਵਿਕਾਸ ਦੂਬੇ ਬਾਹਰ ਨਿਕਲਿਆ ਅਤੇ ਜਖ਼ਮੀ ਪੁਲਿਸਵਾਲਿਆਂ ਦੀ ਪਿਸਟਲ ਖੋਹ ਕੇ ਭੱਜਣ ਲੱਗਿਆ। ਉਦੋਂ ਹੀ ਐਸਟੀਐਫ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ। ਐਸਟੀਐਫ ਨੇ ਕਈ ਵਾਰ ਉਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਸਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਅਤੇ ਐਸਟੀਐਫ ਦੀ ਜਵਾਬੀ ਕਾਰਵਾਈ ਵਿਚ ਦੂਬੇ ਦੀ ਛਾਤੀ ਅਤੇ ਕਮਰ ਵਿਚ ਗੋਲੀ ਲੱਗੀ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਵਿਕਾਸ ਦੂਬੇ ਦੀ ਮੌਤ ਹੋ ਗਈ। ਇਸ ਮੁਠਭੇੜ ਵਿਚ ਚਾਰ ਪੁਲਿਸ ਕਰਮੀ ਵੀ ਜ਼ਖ਼ਮੀ ਹੋਏ ਹਨ। ਵਿਕਾਸ ਦੂਬੇ ਨੂੰ ਮੁਠਭੇੜ ਮਗਰੋ ਹੈਲਟ ਹਸਪਤਾਲ ਵੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰ ਵਿਚ ਵਿਕਾਸ ਦੂਬੇ ਨੂੰ ਲਿਆਇਆ ਜਾ ਰਿਹਾ ਸੀ ਉਹ ਕਾਰ ਮੌਸਮ ਖਰਾਬ ਹੋਣ ਦੇ ਚੱਲਦੇ ਹਾਦਸੇ ਦਾ ਸ਼ਿਕਾਰ ਹੋ ਕੇ ਪਲਟੀ ਸੀ ਅਤੇ ਇਸ ਤੋਂ ਬਾਅਦ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ।

Leave a Reply

Your email address will not be published. Required fields are marked *