ਵਿਕਾਸ ਦੂਬੇ ਦੀ ਗਿਰਫਤਾਰੀ ਤੋਂ ਬਾਅਦ ਸਿਆਸਤ ਸ਼ੁਰੂ, ਪ੍ਰਿੰਅਕਾ ਦੇ ਸਵਾਲ, ਭਾਜਪਾ ਦੇ ਜਵਾਬ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਨੂੰ ਖਤਰਨਾਕ ਗੈਂਗਸਟਰ ਵਿਕਾਸ ਦੂਬੈ ਨੂੰ ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲ ਮੰਦਿਰ ਵਿਚ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਵੀਰਵਾਰ ਨੂੰ ਖਤਰਨਾਕ ਗੈਂਗਸਟਰ ਵਿਕਾਸ ਦੂਬੈ ਨੂੰ ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲ ਮੰਦਿਰ ਵਿਚ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਮੱਧ ਪ੍ਰਦੇਸ਼ ਪੁਲਿਸ ਇਸ ਖਤਰਨਾਕ ਅਪਰਾਧੀ ਨੂੰ ਯੂਪੀ ਪੁਲਿਸ ਦੇ ਹਵਾਲੇ ਕਰੇਗੀ। ਵਿਕਾਸ ਦੂਬੇ ਦੇ ਗਿਰਫਤਾਰੀ ਤੋਂ ਬਾਅਦ ਹੁਣ ਸਿਆਸਤ ਵੀ ਜੋਰ ਫੜਨ ਲੱਗ ਪਈ ਹੈ। ਦਰਅਸਲ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਨੇ ਵਿਕਾਸ ਦੇ ਯੂਪੀ ਤੋਂ ਉਜੈਨ ਤੱਕ ਪਹੁੰਚਣ ਨੂੰ ਲੈ ਕੇ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉੱਥੇ ਹੀ ਪ੍ਰਿੰਅਕਾ ਗਾਂਧੀ ਦੇੇ ਇਨ੍ਹਾਂ ਸਵਾਲਾਂ ਦਾ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਵੀ ਟਵੀਟ ਕਰ ਜਵਾਬ ਦਿੱਤਾ ਹੈ।

ਪ੍ਰਿਅੰਕਾ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ”ਕਾਨਪੁਰ ਦੇ ਘੋਰ ਕਤਲੇਆਮ ਵਿਚ ਯੂਪੀ ਸਰਕਾਰ ਨੂੰ ਜਿਸ ਮੂਸਤੈਦੀ ਨਾਲ ਕੰਮ ਕਰਨਾ ਚਾਹੀਦਾ ਸੀ, ਉਹ ਪੂਰੀ ਤਰ੍ਹਾ ਫੇਲ੍ਹ ਸਾਬਤ ਹੋਈ ਹੈ। ਅਲਰਟ ਦੇ ਬਾਵਜੂਦ ਆਰੋਪੀ ਦਾ ਉਜੈਨ ਤੱਕ ਪਹੁੰਚਣਾ ਨਾ ਸਿਰਫ ਸੁਰੱਖਿਆ ਦਾਅਵਿਆਂ ਦਾ ਪੋਲ ਖੋਲ੍ਹਦਾ ਹੈ ਬਲਕਿ ਮਿਲੀਭੁਗਤ ਵੱਲ ਵੀ ਇਸ਼ਾਰਾ ਕਰਦਾ ਹੈ। ਤਿੰਨ ਮਹੀਨੇ ਪੁਰਾਣੇ ਪੱਤਰ ਉੱਤੇ ਨੋ ਐਕਸ਼ਨ ਅਤੇ ਖਤਰਨਾਕ ਅਪਰਾਧੀਆਂ ਦੀ ਸੂਚੀ ਵਿਚ ਵਿਕਾਸ ਦਾ ਨਾਮ ਨਾ ਹੋਣਾ ਦੱਸਦਾ ਹੈ ਕਿ ਇਸ ਮਾਮਲੇ ਦੇ ਤਾਰ ਦੂਰ ਤੱਕ ਜੁੜਏ ਹਨ। ਯੂਪੀ ਸਰਕਾਰ ਨੂੰ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾ ਕੇ ਤੱਥ ਜਨਤਕ ਕਰਨੇ ਚਾਹੀਦੇ ਹਨ। ਉੱਥੇ ਹੀ ਪ੍ਰਿੰਅਕਾ ਗਾਂਧੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਿਰੋਤਮ ਮਿਸ਼ਰਾ ਨੇ ਕਿਹਾ, ”ਇਹ ਲੋਕ ਪਾਕਿਸਤਾਨ ਉੱਤੇ ਸਰਜਿਕਲ ਸਟ੍ਰਾਇਕ ਅਤੇ ਏਅਰ ਸਟ੍ਰਾਇਕ ਉੱਤੇ ਸਵਾਲ ਚੁੱਕਦੇ ਹਨ। ਇਹ ਗਲਵਾਨ ਵਿਚ ਭਾਰਤੀ ਸੈਨਾ ਦੀ ਜਵਾਬੀ ਕਾਰਵਾਈ ਉੱਤੇ ਸਵਾਲ ਉਠਾਉਂਦੇ ਹਨ। ਅੱਜ ਇਕ ਖਤਰਨਾਕ ਅਪਰਾਧੀ ਫੜਿਆ ਗਿਆ ਹੈ ਤਾਂ ਮੱਧ ਪ੍ਰਦੇਸ਼ ਪੁਲਿਸ ਉੱਤੇ ਸਵਾਲ ਉਠਾ ਰਹੇ ਹਨ। ਇਹ ਉਹ ਹਨ ਜੋ ਸੈਨਾ ਅਤੇ ਪੁਲਿਸ ਦਾ ਮਨੋਬਲ ਗਿਰਾਉਨ ਦਾ ਕੰਮ ਕਰਦੇ ਹਨ”।

Leave a Reply

Your email address will not be published. Required fields are marked *