ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਯੂਪੀ ਦੇ ਕਾਨਪੁਰ ਵਿਚ 8 ਪੁਲਿਸਵਾਲਿਆਂ ਦੀ ਜਾਨ ਲੈਣ ਵਾਲਾ ਗੈਂਗਸਟਰ ਵਿਕਾਸ ਦੁਬੇ ਹੁਣ ਤੱਕ ਪੁਲਿਸ ਦੇ ਹੱਥ ਨਹੀਂ ਚੜਿਆ ਹੈ। ਮੰਗਲਵਾਰ ਨੂੰ ਵਿਕਾਸ ਦੁਬੇ ਦੇ ਫਰੀਦਾਬਾਦ ਵਿਚ ਦੇਖੇ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਦੂਜੇ ਪਾਸੇ ਪੁਲਿਸ ਨੇ ਵਿਕਾਸ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਅਮਰ ਦੁਬੇ ਨੂੰ ਹਮੀਰਪੁਰ ਜ਼ਿਲ੍ਹੇ ਦੇ ਮੌਦਾਹਾ ਇਲਾਕੇ ਵਿਚ ਇਕ ਐਨਕਾਊਂਟਰ ਦੌਰਾਨ ਮਾਰ ਦਿੱਤਾ ਹੈ।
2 ਜੁਲਾਈ ਨੂੰ ਬਿਕਰੂ ਪਿੰਡ ਵਿਚ ਸ਼ੂਟਆਊਟ ਮਾਮਲੇ ਵਿਚ ਵਿਕਾਸ ਦੁਬੇ ਦੇ ਨਾਲ ਪੁਲਿਸ ਅਮਰ ਦੁਬੇ ਦੀ ਤਾਲਾਸ਼ ‘ਚ ਵੀ ਲੱਗੀ ਹੋਈ ਸੀ। ਉਸ ਉੱਤੇ 25 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਹਮੀਰਪੁਰ ਦੇ ਐਸਪੀ ਸ਼ਿਰਲੋਕ ਕੁਮਾਰ ਨੇ ਦੱਸਿਆ ਹੈ ਕਿ ਪੁਲਿਸ ਨੂੰ ਅਮਰ ਦੁਬੇ ਦੇ ਛਿਪੇ ਹੋਣ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਮੌਦਾਹਾ ਇਲਾਕੇ ਵਿਚ ਘੇਰਾਬੰਦੀ ਕੀਤੀ ਗਈ। ਅਮਰ ਦੁਬੇ ਨੂੰ ਪੁਲਿਸ ਉੱਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿਚ ਉਹ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਉਸਦੇ ਕੋਲੋਂ ਹਥਿਆਰਾਂ ਦਾ ਬੈਗ ਵੀ ਬਰਾਮਦ ਹੋਇਆ ਹੈ। ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਅਮਰ ਦੁਬੇ ਦਾ ਬੀਤੀ 29 ਜੂਨ ਨੂੰ ਹੀ ਵਿਆਹ ਹੋਇਆ ਸੀ। ਉਹ ਵਿਕਾਸ ਦੇ ਛੋਟੇ ਭਾਈ ਸੰਜੇ ਦੁਬੇ ਦਾ ਲੜਕਾ ਸੀ।
ਉੱਥੇ ਹੀ ਮੁੱਖ ਮੁਲਜ਼ਮ ਵਿਕਾਸ ਦੁਬੇ ਦੇ ਦਿੱਲੀ ਨਾਲ ਲੱਗਦੇ ਫਰੀਦਾਬਾਦ ਦੇ ਬੜਖਲ ਮੋਡ ਸਥਿਤ ਇਕ ਨਿੱਜੀ ਹੋਟਲ ਵਿਚ ਵੇਖੇ ਜਾਣ ਦੀ ਖਬਰ ਸਾਹਮਣੇ ਆਈ ਹੈ ਪਰ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਉਹ ਆਪਣੇ ਸਾਥੀਆਂ ਨਾਲ ਫਰਾਰ ਹੋ ਗਿਆ ਹੈ। ਪੁਲਿਸ ਹੋਟਲ ਦੀ ਸੀਸੀਟੀਵੀ ਫੁਟੇਜ ਖਗਾਂਲ ਰਹੀ ਹੈ ਅਤੇ ਇਸੇ ਵਿਚ ਕੈਦ ਇਕ ਸ਼ੱਕੀ ਤਸਵੀਰ ਨੂੰ ਹੀ ਪੁਲਿਸ ਵਿਕਾਸ ਦੁਬੇ ਮੰਨ ਕੇ ਚੱਲ ਰਹੀ ਹੈ। ਫਰੀਦਾਬਾਦ ਪੁਲਿਸ ਨੇ ਗੁਆਂਢੀ ਜ਼ਿਲ੍ਹਿਆਂ ਨੂੰ ਵੀ ਇਹ ਫੁਟੇਜ ਭੇਜ ਕੇ ਵਿਕਾਸ ਦੀ ਸੂਚਨਾ ਦਿੱਤੀ ਹੈ ਅਤੇ ਉਸਦੀ ਗਿਰਫਤਾਰੀ ਲਈ ਚੌਕਸ ਹੋ ਜਾਣ ਲਈ ਕਿਹਾ ਹੈ।
ਦੱਸ ਦਈਏ ਕਿ 2 ਜੁਲਾਈ ਦੀ ਰਾਤ ਨੂੰ ਕਾਨਪੁਰ ਦੇਹਾਤ ਦੇ ਚੌਬੇਪੂਰ ਥਾਣਾ ਇਲਾਕੇ ਅਧੀਨ ਪੈਂਦੇ ਬਿਕਰੂ ਪਿੰਡ ਵਿਚ ਰੇਡ ਕਰਨ ਗਈ ਪੁਲਿਸ ਉੱਤੇ ਵਿਕਾਸ ਦੁਬੇ ਅਤੇ ਉਸਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ ਸੀ ਜਿਸ ਦੌਰਾਨ ਇਕ ਡੀਐਸਪੀ ਸਮੇਤ 8 ਪੁਲਿਸਕਰਮੀ ਸ਼ਹੀਦ ਹੋ ਗਏ ਸਨ।ਉੱਥੇ ਹੀ ਇਸ ਪੂਰੀ ਕਾਰਵਾਈ ਵਿਚ ਪੁਲਿਸ ਨੇ ਵਿਕਾਸ ਦੁਬੇ ਦੇ ਮਾਮਾ ਪ੍ਰੇਮ ਪ੍ਰਕਾਸ਼ ਪਾਂਡੇ ਅਤੇ ਉਸ ਦੇ ਸਾਥੀ ਅਤੁਲ ਦੁਬੇ ਨੂੰ ਢੇਰ ਕਰ ਦਿੱਤਾ ਸੀ। ਜਦਕਿ ਵਿਕਾਸ ਦੁਬੇ ਅਤੇ ਉਸ ਦੇ ਸਾਥੀ ਉੱਥੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ ਸਨ।

