ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਬਣਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 19 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ।ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 46 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 68 ਲੱਖ ਤੋਂ ਵੱਧ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 11,950,105 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 546,626 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 6,895,546 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,507,933 ਹੋ ਗਈ ਹੈ। ਵੈਸੇ ਤਾ ਦੁਨੀਆ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਪ੍ਰਕੋਪ ਨੂੰ ਝੇਲ ਰਹੇ ਹਨ ਪਰ ਵਿਸ਼ਵ ਦਾ ਸੱਭ ਤੋਂ ਸ਼ਕਤੀਸ਼ਾਲੀ ਮੁਲਕ ਸੰਯੁਕਤ ਰਾਜ ਅਮਰੀਕਾ ਇਸ ਮਹਾਂਮਾਰੀ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਹੁਣ ਤੱਕ 3,097,084 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 133,972 ਜਾਨਾਂ ਜਾ ਚੁੱਕੀਆਂ ਹਨ। ਜਦਕਿ 1,354,863 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ,ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,674,655, ਮੌਤਾਂ-66,868
ਭਾਰਤ- ਕੁੱਲ ਕੇਸ –743,481, ਮੌਤਾਂ-20,653
ਰੂਸ – ਕੁੱਲ ਕੇਸ-694,230, ਮੌਤਾਂ-10,494
ਪੇਰੂ–ਕੁੱਲ ਕੇਸ- 309,278, ਮੌਤਾਂ-10,952
ਚਿਲੀ-ਕੁੱਲ ਕੇਸ-301,019, ਮੌਤਾਂ-6,434
ਸਪੇਨ- ਕੁੱਲ ਕੇਸ – 299,210, ਮੌਤਾਂ- 28,392
ਯੂਕੇ- ਕੁੱਲ ਕੇਸ -286,349, ਮੌਤਾਂ-44,391
ਮੈਕਸੀਕੋ-ਕੁੱਲ ਕੇਸ- 268,008, ਮੌਤਾਂ-32,014
ਈਰਾਨ – ਕੁੱਲ ਕੇਸ -245,688, ਮੌਤਾਂ-11,931
ਇਟਲੀ– ਕੁੱਲ ਕੇਸ – 241,956, ਮੌਤਾਂ- 34,899
ਪਾਕਿਸਤਾਨ-ਕੁੱਲ ਕੇਸ-234,509, ਮੌਤਾਂ-4,839
ਸਾਊਦੀ ਅਰਬ- ਕੁੱਲ ਕੇਸ- 217,108, ਮੌਤਾਂ-2,017
ਸਾਊਥ ਅਫਰੀਕਾ-ਕੁੱਲ ਕੇਸ-215,855, ਮੌਤਾਂ-3,502
ਤੁਰਕੀ- ਕੁੱਲ ਕੇਸ- 207,897, ਮੌਤਾਂ-5,260
ਜਰਮਨੀ- ਕੁੱਲ ਕੇਸ -198,355, ਮੌਤਾਂ-9,103
ਫਰਾਂਸ- ਕੁੱਲ ਕੇਸ- 168,810, ਮੌਤਾਂ-29,933
ਬੰਗਲਾਦੇਸ਼-ਕੁੱਲ ਕੇਸ-168,645, ਮੌਤਾਂ-2,151
ਕੋਲੰਬੀਆ-ਕੁੱਲ ਕੇਸ-124,494, ਮੌਤਾਂ-4,359
ਕਨੇਡਾ- ਕੁੱਲ ਕੇਸ- 106,167, ਮੌਤਾਂ-8,711
ਕਤਰ-ਕੁੱਲ ਕੇਸ-100,945, ਮੌਤਾਂ-134
ਚੀਨ- ਕੁੱਲ ਕੇਸ – 83,572, ਮੌਤਾਂ-4,634
ਅਰਜਨਟੀਨਾ-ਕੁੱਲ ਕੇਸ-83,426 ਮੌਤਾਂ-1,644
ਮਿਸਰ- ਕੁੱਲ ਕੇਸ – 77,279, ਮੌਤਾਂ-3,489
ਸਵੀਡਨ-ਕੁੱਲ ਕੇਸ-73,344, ਮੌਤਾਂ-5,447
