ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 258 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 6749 ਹੋ ਗਈ ਹੈ। ਉੱਥੇ ਹੀ 60 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 6 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੰਗਲਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ 78, ਅੰਮ੍ਰਿਤਸਰ ਤੋਂ 8, ਜਲੰਧਰ ਤੋਂ 16, ਸੰਗਰੂਰ ਤੋਂ 43, ਪਟਿਆਲਾ ਤੋਂ 43, ਮੁਹਾਲੀ ਤੋਂ 3, ਗੁਰਦਾਸਪੁਰ ਤੋਂ 2, ਪਠਾਨਕੋਟ ਤੋਂ 5, ਹੁਸ਼ਿਆਰਪੁਰ ਤੋਂ 1, ਨਵਾਂਸ਼ਹਿਰ ਤੋਂ 26, ਫਤਿਹਗੜ੍ਹ ਸਾਹਿਬ ਤੋਂ 3, ਮੋਗਾ ਤੋਂ 14, ਰੋਪੜ ਤੋਂ 3, ਫਰੀਦਕੋਟ ਤੋਂ 1, ਕਪੂਰਥਲਾ ਤੋਂ 7, ਫਿਰੋਜ਼ਪੁਰ ਤੋਂ 3 ਅਤੇ ਬਠਿੰਡਾ ਤੋਂ 2 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਸੰਗਰੂਰ ਵਿਚ 27, ਮੁਹਾਲੀ ਵਿਚ 5, ਗੁਰਦਾਸਪੁਰ ਵਿਚ 17, ਪਠਾਨਕੋਟ ਵਿਚ 4, ਹੁਸ਼ਿਆਰਪੁਰ ਵਿਚ 1, ਮੁਕਤਸਰ ਸਾਹਿਬ ਵਿਚ 1 ਅਤੇ ਕਪੂਰਥਲਾ ਵਿਚ 5 ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 4554 ਹੋ ਗਈ ਹੈ।ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਸੰਗਰੂਰ, ਮੁਹਾਲੀ , ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 175 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 2020 ਐਕਟਿਵ ਕੇਸ ਹਨ।
ਲੁਧਿਆਣਾ- ਕੁੱਲ ਕੇਸ-1182, ਠੀਕ ਹੋਏ-570, ਮੌਤਾਂ-28
ਅੰਮ੍ਰਿਤਸਰ- ਕੁੱਲ ਕੇਸ-976, ਠੀਕ ਹੋਏ- 740, ਮੌਤਾਂ-49
ਜਲੰਧਰ – ਕੁੱਲ ਕੇਸ –941, ਠੀਕ ਹੋਏ -565, ਮੌਤਾਂ-21
ਸੰਗਰੂਰ ਕੁੱਲ ਕੇਸ-588, ਠੀਕ ਹੋਏ-439, ਮੌਤਾਂ-16
ਪਟਿਆਲਾ-ਕੁੱਲ ਕੇਸ-440, ਠੀਕ ਹੋਏ-185, ਮੌਤਾਂ-10
ਮੁਹਾਲੀ – ਕੁੱਲ ਕੇਸ – 319, ਠੀਕ ਹੋਏ –234, ਮੌਤਾਂ–6
ਗੁਰਦਾਸਪੁਰ- ਕੁੱਲ ਕੇਸ-263, ਠੀਕ ਹੋਏ-210, ਮੌਤਾਂ-6
ਪਠਾਨਕੋਟ- ਕੁੱਲ ਕੇਸ-236, ਠੀਕ ਹੋਏ-200, ਮੌਤਾਂ-6
ਤਰਨਤਾਰਨ ਕੁੱਲ ਕੇਸ-207, ਠੀਕ ਹੋਏ-184, ਮੌਤਾਂ-5
ਹੁਸ਼ਿਆਰਪੁਰ- ਕੁੱਲ ਕੇਸ-187, ਠੀਕ ਹੋਏ-169, ਮੌਤਾਂ-7
ਨਵਾਂਸ਼ਹਿਰ- ਕੁੱਲ ਕੇਸ-175, ਠੀਕ ਹੋਏ-137, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-139, ਠੀਕ ਹੋਏ-126, ਮੌਤਾਂ-1
ਮੋਗਾ- ਕੁੱਲ ਕੇਸ-135, ਠੀਕ ਹੋਏ-93, ਮੌਤਾਂ-4
ਫਤਿਹਗੜ੍ਹ ਸਾਹਿਬ- ਕੁੱਲ ਕੇਸ-131, ਠੀਕ ਹੋਏ-104, ਮੌਤਾਂ-1
ਫਰੀਦਕੋਟ- ਕੁੱਲ ਕੇਸ-128, ਠੀਕ ਹੋਏ-100, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-122, ਠੀਕ ਹੋਏ-63, ਮੌਤਾਂ-3
ਕਪੂਰਥਲਾ-ਕੁੱਲ ਕੇਸ-121, ਠੀਕ ਹੋਏ-87, ਮੌਤਾਂ-5
ਰੋਪੜ- ਕੁੱਲ ਕੇਸ-117, ਠੀਕ ਹੋਏ-103, ਮੌਤਾਂ-1
ਬਠਿੰਡਾ- ਕੁੱਲ ਕੇਸ-117, ਠੀਕ ਹੋਏ-81, ਮੌਤਾਂ-3
ਫਾਜ਼ਿਲਕਾ ਕੁੱਲ ਕੇਸ-103, ਠੀਕ ਹੋਏ-76, ਮੌਤਾਂ-0
ਬਰਨਾਲਾ ਕੁੱਲ ਕੇਸ-71, ਠੀਕ ਹੋਏ-44, ਮੌਤਾਂ-2
ਮਾਨਸਾ- ਕੁੱਲ ਕੇਸ-51, ਠੀਕ ਹੋਏ-44, ਮੌਤਾਂ-0
ਕੁੱਲ ਕੇਸ 6749, ਠੀਕ ਹੋਏ 4554, ਮੌਤਾਂ 175
