ਭਾਰਤ- ਚੀਨ ਬਾਰਡਰ ‘ਤੇ IAF ਨੇ ਦਿਖਾਇਆ ਦਮ, ਮਿਗ-29 ਤੋਂ ਲੈ ਕੇ ਅਪਾਚੇ ਤੱਕ ਨੇ ਰਾਤ ਵਿਚ ਭਰੀ ਉਡਾਣ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਮਈ ਮਹੀਨੇ ਤੋਂ ਬਣੀ ਤਣਾਅ ਦੀ ਸਥਿਤੀ ਹੁਣ ਥੋੜੀ ਨਰਮ ਹੁੰਦੀ ਵਿਖਾਈ ਦੇ ਰਹੀ ਹੈ। ਚੀਨੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਮਈ ਮਹੀਨੇ ਤੋਂ ਬਣੀ ਤਣਾਅ ਦੀ ਸਥਿਤੀ ਹੁਣ ਥੋੜੀ ਨਰਮ ਹੁੰਦੀ ਵਿਖਾਈ ਦੇ ਰਹੀ ਹੈ। ਚੀਨੀ ਸੈਨਿਕਾਂ ਨੇ ਸੋਮਵਾਰ ਨੂੰ ਕੁੱਝ ਕਿਲੋਮੀਟਰ ਆਪਣੇ ਕਦਮ ਪਿੱਛੇ ਖਿੱਚ ਲਏ ਹਨ ਪਰ ਉੱਥੇ ਹੀ ਸੋਮਵਾਰ ਰਾਤ ਅਸਲ ਕੰਟਰੋਲ ਰੇਖਾ ਦੇ ਨੇੜੇ ਭਾਰਤੀ ਏਅਰਫੋਰਸ ਨੇ ਆਪਣੇ ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ਰਾਹੀਂ ਫਾਰਵਰਡ ਏਅਰਬੇਸ ਉੱਤੇ ਨਾਇਟ ਆਪ੍ਰੇਸ਼ਨ ਸੰਚਾਲਿਤ ਕੀਤਾ ਹੈ।

ਖਬਰ ਏਜੰਸੀ ਏਐਨਆਈ ਅਨੁਸਾਰ ”ਇੱਥੇ ਦੇਰ ਰਾਤ ਅਪਾਚੇ, ਚਿਨੂਕ, ਮਿਗ 29 ਸਮੇਤ ਹਵਾਈ ਫੌਜ ਦੇ ਕਈ ਲੜਾਕੂ ਜਹਾਜ਼ ਉਡਾਣ ਭਰਦੇ ਹੋਏ ਵਿਖਾਈ ਦਿੱਤੇ ਹਨ, ਜਿਨ੍ਹਾਂ ਰਾਹੀਂ ਚੀਨ ਉੱਤੇ ਵੀ ਤਿੱਖੀ ਨਜ਼ਰ ਰੱਖੀ ਗਈ ਹੈ”। ਭਾਰਤੀ ਹਵਾਈ ਫੌਜ ਚੀਨ ਨਾਲ ਹਰ ਸਥਿਤੀ ਵਿਚ ਨਜਿੱਠਣ ਦੀ ਤਿਆਰੀ ਕਰ ਰਹੀ ਹੈ ਅਤੇ ਲਗਾਤਾਰ ਬਾਰਡਰ ਨੇੜੇ ਫੌਜ ਦੁਆਰਾ ਯੁੱਧ ਅਭਿਆਸ ਕੀਤਾ ਜਾ ਰਿਹਾ ਹੈ। ਇੱਥੇ ਕੇਵਲ ਚਿਨੂਕ ਹੈਲੀਕਾਪਟਰ ਅਤੇ ਹੋਰ ਲੜਾਕੂ ਜਹਾਜ਼ ਹੀ ਨਹੀਂ ਬਲਕਿ ਅਪਾਚੇ ਹੈਲੀਕਾਪਟਰ ਵੀ ਆਸਮਾਨ ਵਿਚ ਉਡਾਣ ਭਰਦੇ ਵਿਖਾਈ ਦਿੱਤੇ ਹਨ।

ਦੱਸ ਦਈਏ ਕਿ ਪਿਛਲੇ ਸਾਲ ਭਾਰਤੀ ਹਵਾਈ ਫੌਜ ਨੇ ਅਮਰੀਕਾ ਤੋਂ ਖਰੀਦੇ ਗਏ ਅੱਠ ਅਪਾਚੇ ਹੈਲੀਕਾਪਟਰਾਂ ਨੂੰ ਆਪਣੇ ਬੇੜੇ ਵਿਚ ਸ਼ਾਮਲ ਕੀਤਾ ਸੀ ਜਿਸ ਤੋਂ ਬਾਅਦ ਏਅਰਫੋਰਸ ਹੋਰ ਵੀ ਮਜ਼ਬੂਤ ਹੋਈ ਹੈ। ਅਪਾਚੇ ਹੈਲਕਾਪਟਰਾਂ ਨੂੰ ਅਮਰੀਕੀ ਕੰਪਨੀ ਬੋਇੰਡ ਦੁਆਰਾ ਬਣਿਆ ਗਿਆ ਹੈ। ਇਸ ਦੀ ਫਾਇਰਪਾਵਰ ਕਾਫੀ ਖਤਰਨਾਕ ਹੈ। ਇਸ ਦਾ ਡਿਜ਼ਾਇਨ ਅਜਿਹਾ ਹੈ ਕਿ ਇਹ ਰਾਡਾਰ ਦੀ ਪਕੜ ਵਿਚ ਨਹੀਂ ਆਉਂਦਾ। ਅਪਾਚੇ ਲਗਭਗ 280 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਡਦਾ ਹੈ। ਇਹ ਬਿਨਾਂ ਰੁਕੇ ਤਕਰੀਬਨ ਤਿੰਨ ਘੰਟੇ ਹਵਾ ਵਿਚ ਉੱਡ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਚ 1ਨ6 ਐਂਟੀ-ਟੈਂਕ ਮਿਜ਼ਾਈਲਾ ਸੁੱਟਣ ਦੀ ਸਮਰੱਥਾ ਹੈ।

Leave a Reply

Your email address will not be published. Required fields are marked *