ਭਾਰਤ ਵਿਚ ਬੈਨ ਹੋਣ ਤੋਂ ਬਾਅਦ Tik-Tok ਨੇ ਦਿੱਤੀ ਸਫਾਈ, ਚੀਨ ਨੇ ਚਿੰਤਾ ਪ੍ਰਗਟਾਈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਸਰਕਾਰ ਨੇ 59 ਚਾਇਨੀਜ਼ ਐਪਸ ਨੂੰ ਦੇਸ਼ ਵਿਚ ਬੈਨ ਕਰ ਦਿੱਤਾ ਹੈ ਜਿਸ ਵਿਚ ਮਸ਼ਹੂਰ ਸੋਸ਼ਲ ਮੀਡੀਆ ਐਪ ਟਿਕ-ਟੋਕ ਵੀ ਸ਼ਾਮਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਸਰਕਾਰ ਨੇ 59 ਚਾਇਨੀਜ਼ ਐਪਸ ਨੂੰ ਦੇਸ਼ ਵਿਚ ਬੈਨ ਕਰ ਦਿੱਤਾ ਹੈ ਜਿਸ ਵਿਚ ਮਸ਼ਹੂਰ ਸੋਸ਼ਲ ਮੀਡੀਆ ਐਪ ਟਿਕ-ਟੋਕ ਵੀ ਸ਼ਾਮਲ ਹੈ। ਸਰਕਾਰ ਨੇ ਇਨ੍ਹਾਂ ਚੀਨੀ ਐਪਸ ਉੱਤੇ ਪਾਬੰਦੀ ਲਗਾਉਣ ਦਾ ਕਾਰਨ ਦੇਸ਼ ਦੀ ਰਾਸ਼ਟਰੀ, ਡਾਟਾ ਸੁਰੱਖਿਆ ਅਤੇ ਨਿੱਜਤਾ ਨੂੰ ਲੈ ਕੇ ਪੈਦੇ ਹੋਏ ਖਤਰੇ ਨੂੰ ਦੱਸਿਆ ਹੈ। ਉੱਥੇ ਹੀ ਬੈਨ ਹੋਣ ਤੋਂ ਬਾਅਦ ਟਿਕ-ਟੋਕ ਇੰਡੀਆ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਸ ਨੇ ਸਫਾਈ ਦਿੱਤੀ ਹੈ ਕਿ ਟਿਕ-ਟੋਕ ਨੇ ਯੂਜ਼ਰ ਦੀ ਕੋਈ ਵੀ ਜਾਣਕਾਰੀ ਕਿਸੇ ਦੂਸਰੇ ਦੇਸ਼ ਦੀ ਸਰਕਾਰ ਜਾ ਚੀਨੀ ਸਰਕਾਰ ਨੂੰ ਨਹੀਂ ਦਿੱਤੀ ਹੈ।

ਟਿਕ-ਟੋਕ ਇੰਡੀਆ ਦੇ ਹੈੱਡ ਨਿਖਿਲ ਗਾਂਧੀ ਨੇ ਕਿਹਾ ਹੈ ਕਿ ”ਸਰਕਾਰ ਨੇ 59 ਐਪਸ ਉੱਤੇ ਅੰਤਰਿਮ ਪਾਬੰਦੀ ਲਗਾਈ ਹੈ ਜਿਸ ਵਿਚ ਟਿਕ-ਟੋਕ ਵੀ ਸ਼ਾਮਲ ਹੈ। ਅਸੀ ਇਸ ਪਾਬੰਦੀ ਉੱਤੇ ਸਰਕਾਰ ਨਾਲ ਜਲਦੀ ਹੀ ਗੱਲਬਾਤ ਕਰਨ ਵਾਲੇ ਹਾਂ। ਟਿਕ-ਟੋਕ ਹਮੇਸ਼ਾ ਦੀ ਤਰ੍ਹਾ ਡਾਟਾ ਅਤੇ ਨਿੱਜਤਾ ਦੀ ਸੁਰੱਖਿਆ ਲਈ ਵਚਨਬੱਧ ਹੈ। ਇਹ ਭਾਰਤੀ ਯੂਜ਼ਰ ਦਾ ਡਾਟਾ ਚੀਨ ਜਾ ਕਿਸੇ ਵੀ ਹੋਰ ਸਰਕਾਰ ਨਾਲ ਸਾਂਝਾ ਨਹੀਂ ਕਰਦੀ ਹੈ”। ਉੱਥੇ ਹੀ ਸਰਕਾਰ ਦੁਆਰਾ ਬੈਨ ਲੱਗਣ ਤੋਂ ਬਾਅਦ 12 ਘੰਟੇ ਦੇ ਅੰਦਰ ਟਿਕ-ਟੋਕ ਸਮੇਤ ਸਾਰੇ 59 ਐਪ ਗੂਗਲ ਪਲੇਅ-ਸਟੋਰ ਅਤੇ ਐਪਲ ਦੇ ਪਲੇਅ ਸਟੋਰ ਤੋਂ ਹਟਾ ਦਿੱਤੇ ਗਏ ਹਨ। ਭਾਵ ਹੁਣ ਕੋਈ ਵੀ ਵਿਅਕਤੀ ਇਨ੍ਹਾਂ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਨਹੀਂ ਕਰ ਸਕੇਗਾ।

ਦੂਜੇ ਪਾਸੇ ਐਪਸ ਉੱਤੇ ਪਾਬੰਦੀ ਲੱਗਣ ਤੋਂ ਬਾਅਦ ਚੀਨ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਚੀਨ ਨੇ ਭਾਰਤ ਦੇ ਇਸ ਫੈਸਲੇ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਹ ਹੁਣ ਅੰਤਰਰਾਸ਼ਟਰੀ ਕਾਨੂੰਨਾ ਦਾ ਹਵਾਲਾ ਦੇ ਰਿਹਾ ਹੈ।

ਖਬਰ ਏਜੰਸੀ ਏਐਨਆਈ ਮੁਤਾਬਕ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ”ਚੀਨੀ ਸਰਕਾਰ ਹਮੇਸ਼ਾ ਚੀਨੀ ਕਾਰੋਬਾਰੀਆਂ ਨੂੰ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਕਹਿੰਦੀ ਹੈ ਅਤੇ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚੀਨੀ ਨਿਵੇਸ਼ਕਾਂ ਸਮੇਤ ਅੰਤਰਰਾਸ਼ਟਰੀ ਨਿਵੇਸ਼ਕਾਂ ਦੇ ਕਾਨੂੰਨੀ ਅਧਿਕਾਰਾਂ ਨੂੰ ਬਣਾਈ ਰੱਖਣ”।

Leave a Reply

Your email address will not be published. Required fields are marked *