15 ਜੁਲਾਈ ਤੱਕ ਉਡਾਣ ਨਹੀਂ ਭਰ ਸਕੇਗੀ ਕੋਈ ਵੀ ਅੰਤਰਰਾਸ਼ਟਰੀ ਫਲਾਈਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਹਰ ਦਿਨ ਵੱਧ ਰਹੇ ਕੋਰੋਨਾ ਸੰਕਰਮਨ ਦੇ ਮਾਮਲਿਆਂ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ ਹਵਾਈ ਸੇਵਾ ਉੱਤੇ ਲੱਗੀ ਰੋੋਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਹਰ ਦਿਨ ਵੱਧ ਰਹੇ ਕੋਰੋਨਾ ਸੰਕਰਮਨ ਦੇ ਮਾਮਲਿਆਂ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ ਹਵਾਈ ਸੇਵਾ ਉੱਤੇ ਲੱਗੀ ਰੋੋਕ ਨੂੰ ਅੱਗੇ ਵੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਦੁਆਰਾ ਜਾਰੀ ਇਕ ਆਦੇਸ਼ ਵਿਚ ਕਿਹਾ ਗਿਆ ਹੈ ਕਿ ਕਮਰਸ਼ੀਅਲ ਅੰਤਰਰਾਸ਼ਟਰੀ ਹਵਾਈ ਸੇਵਾ ਉੱਤੇ ਪਾਬੰਦੀ 15 ਜੁਲਾਈ ਤੱਕ ਲਾਗੂ ਰਹੇਗੀ।

ਦਰਅਸਲ ਅੰਤਰਰਾਸ਼ਟਰੀ ਉਡਾਣਾਂ ਉੱਤੇ ਪਹਿਲਾਂ ਹੀ ਪਾਬੰਦੀ ਲਗਾਈ ਗਈ ਸੀ ਜਿਸ ਨੂੰ ਵਧਾ ਕੇ ਹੁਣ 15 ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਹਾਲਾਂਕਿ ਕੁੱਝ ਚੋਣਵੇ ਰੂਟਾਂ ਉੱਤੇ ਅੰਤਰਰਾਸ਼ਟਰੀ ਫਲਾਈਟਾਂ ਉਡਾਣਾ ਭਰ ਸਕਦੀਆਂ ਹਨ। ਇਸ ਤੋਂ ਇਲਾਵਾ ਇਹ ਪਾਬੰਦੀ ਕਾਰਗੋ ਆਪ੍ਰੇਸ਼ਨ(ਮਾਲ-ਢੁਆਈ)ਡੀਸੀਜੀਏ (ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ) ਤੋਂ ਆਗਿਆ ਵਾਲੀਆਂ ਉਡਾਣਾਂ ‘ਤੇ ਲਾਗੂ ਨਹੀਂ ਹੋਵੇਗੀ। ਉੱਥੇ ਹੀ ਘਰੇਲੂ ਉਡਾਣਾਂ ਵੀ ਪਹਿਲਾਂ ਦੀ ਤਰ੍ਹਾ ਹੀ ਜਾਰੀ ਰਹਿਣਗੀਆਂ। ਪਿਛਲੇ ਹਫਤੇ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਸੀ ਕਿ ਭਾਰਤ ਜੁਲਾਈ ਮਹੀਨੇ ਵਿਚ ਅੰਤਰਰਾਸ਼ਟਰੀ ਫਲਾਈਟਾਂ ਸ਼ੁਰੂ ਕਰਨ ਉੱਤੇ ਕੋਈ ਫੈਸਲਾ ਲੈਵੇਗਾ। ਪੁਰੀ ਨੇ ਕਿਹਾ ਸੀ ਕਿ ਕੋਰੋਨਾ ਸੰਕਰਨ ਦੀ ਸਥਿਤੀ ਨੂੰ ਹੀ ਵੇਖਦੇ ਹੋਏ ਸਰਕਾਰ ਉਡਾਣਾਂ ਨੂੰ ਮੁੜ ਤੋਂ ਸ਼ੁਰੂ ਕਰਨ ‘ਤੇ ਕੋਈ ਵਿਚਾਰ ਕਰੇਗੀ। ਦੱਸ ਦਈਏ ਕਿ 25 ਮਾਰਚ ਨੂੰ ਕੋਰੋਨਾ ਸੰਕਟ ਕਾਰਨ ਦੇਸ਼ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਰੇਲ ਅਤੇ ਹਵਾਈ ਸੇਵਾ ਰੋਕ ਦਿੱਤੀ ਗਈ ਸੀ ਪਰ ਪੜਾਅਵਰ ਤਰੀਕੇ ਨਾਲ ਢਿੱਲ ਦੇਣ ਤੋਂ ਬਾਅਦ ਘਰੇਲੂ ਉਡਾਣਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਉੱਥੇ ਹੀ ਰੇਲਵੇ ਨੇ ਵੀ ਸਪੈਸ਼ਲ ਟਰੇਨਾਂ ਨੂੰ ਛੱਡੇ ਕੇ ਨਿਯਮਤ ਟਰੇਨ ਸੇਵਾ ਉੱਤੇ ਲੱਗੀ ਪਾਬੰਦੀ ਨੂੰ ਵਧਾ ਕੇ 12 ਅਗਸਤ ਤੱਕ ਕਰ ਦਿੱਤਾ ਹੈ।

Leave a Reply

Your email address will not be published. Required fields are marked *