ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਆਪਣਾ ਲਗਾਤਾਰ ਕਹਿਰ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 230 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 4627 ਹੋ ਗਈ ਹੈ। ਉੱਥੇ ਹੀ 52 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ 8 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੁੱਧਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 14, ਲੁਧਿਆਣਾ ਤੋਂ 27, ਜਲੰਧਰ ਤੋਂ 43, ਸੰਗਰੂਰ ਤੋਂ 64, ਪਟਿਆਲਾ ਤੋਂ 9, ਮੁਹਾਲੀ ਤੋਂ 5, ਗੁਰਦਾਸਪੁਰ ਤੋਂ 1, ਪਠਾਨਕੋਟ ਤੋਂ 7, ਨਵਾਂਸ਼ਹਿਰ ਤੋਂ 1, ਫਤਿਹਗੜ੍ਹ ਸਾਹਿਬ ਤੋਂ 1, ਫਰੀਦਕੋਟ ਤੋਂ 1, ਰੋਪੜ ਤੋਂ 3, ਮੋਗਾ ਤੋਂ 1, ਮੁਕਤਸਰ ਸਾਹਿਬ ਤੋਂ 33, ਬਠਿੰਡਾ ਤੋਂ 6, ਫਿਰੋਜ਼ਪੁਰ ਤੋਂ 4, ਮਾਨਸਾ ਤੋਂ 1 ਅਤੇ ਕਪੂਰਥਲਾ ਤੋਂ 9 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 41, ਪਟਿਆਲਾ ਵਿਚ 5, ਫਤਿਹਗੜ੍ਹ ਸਾਹਿਬ ਵਿਚ 4 ਅਤੇ ਰੋਪੜ ਵਿਚ 2 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 3099 ਹੋ ਗਈ ਹੈ। ਜਦਕਿ ਅੰਮ੍ਰਿਤਸਰ ਵਿਚ 2,ਜਲੰਧਰ ਵਿਚ4, ਕਪੂਰਥਲਾ ਅਤੇ ਸੰਗਰੂਰ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 113 ਹੋ ਗਿਆ ਹੈ। ਇਸ ਵੇਲੇ ਪੂਰੇ ਪੰਜਾਬ ਵਿਚ 1415 ਐਕਟਿਵ ਕੇਸ ਹਨ।
ਅੰਮ੍ਰਿਤਸਰ- ਕੁੱਲ ਕੇਸ-806, ਠੀਕ ਹੋਏ- 523, ਮੌਤਾਂ-34
ਜਲੰਧਰ – ਕੁੱਲ ਕੇਸ –645, ਠੀਕ ਹੋਏ -315, ਮੌਤਾਂ-18
ਲੁਧਿਆਣਾ- ਕੁੱਲ ਕੇਸ-642, ਠੀਕ ਹੋਏ-433, ਮੌਤਾਂ-18
ਸੰਗਰੂਰ ਕੁੱਲ ਕੇਸ-303, ਠੀਕ ਹੋਏ-140, ਮੌਤਾਂ-7
ਪਟਿਆਲਾ-ਕੁੱਲ ਕੇਸ-235, ਠੀਕ ਹੋਏ-137, ਮੌਤਾਂ-5
ਮੁਹਾਲੀ – ਕੁੱਲ ਕੇਸ – 224, ਠੀਕ ਹੋਏ –170, ਮੌਤਾਂ –3
ਗੁਰਦਾਸਪੁਰ- ਕੁੱਲ ਕੇਸ-196, ਠੀਕ ਹੋਏ-168, ਮੌਤਾਂ-3
ਪਠਾਨਕੋਟ- ਕੁੱਲ ਕੇਸ-195, ਠੀਕ ਹੋਏ-137, ਮੌਤਾਂ-5
ਤਰਨਤਾਰਨ ਕੁੱਲ ਕੇਸ-186, ਠੀਕ ਹੋਏ-163, ਮੌਤਾਂ-2
ਹੁਸ਼ਿਆਰਪੁਰ- ਕੁੱਲ ਕੇਸ-165, ਠੀਕ ਹੋਏ-140, ਮੌਤਾਂ-5
ਨਵਾਂਸ਼ਹਿਰ- ਕੁੱਲ ਕੇਸ-126, ਠੀਕ ਹੋਏ-118, ਮੌਤਾਂ-1
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-117, ਠੀਕ ਹੋਏ-72, ਮੌਤਾਂ-0
ਫਤਿਹਗੜ੍ਹ ਸਾਹਿਬ- ਕੁੱਲ ਕੇਸ-101, ਠੀਕ ਹੋਏ-80, ਮੌਤਾਂ-0
ਫਰੀਦਕੋਟ- ਕੁੱਲ ਕੇਸ-100, ਠੀਕ ਹੋਏ-87, ਮੌਤਾਂ-0
ਰੋਪੜ- ਕੁੱਲ ਕੇਸ-94, ਠੀਕ ਹੋਏ-76, ਮੌਤਾਂ-1
ਮੋਗਾ- ਕੁੱਲ ਕੇਸ-86, ਠੀਕ ਹੋਏ-74, ਮੌਤਾਂ-1
ਬਠਿੰਡਾ- ਕੁੱਲ ਕੇਸ-85, ਠੀਕ ਹੋਏ-64, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-81, ਠੀਕ ਹੋਏ-46, ਮੌਤਾਂ-3
ਕਪੂਰਥਲਾ-ਕੁੱਲ ਕੇਸ-76, ਠੀਕ ਹੋਏ-44, ਮੌਤਾਂ-5
ਫਾਜ਼ਿਲਕਾ ਕੁੱਲ ਕੇਸ-75, ਠੀਕ ਹੋਏ-50, ਮੌਤਾਂ-0
ਬਰਨਾਲਾ ਕੁੱਲ ਕੇਸ-46, ਠੀਕ ਹੋਏ-27, ਮੌਤਾਂ-2
ਮਾਨਸਾ- ਕੁੱਲ ਕੇਸ-43, ਠੀਕ ਹੋਏ-35, ਮੌਤਾਂ-0
ਕੁੱਲ ਕੇਸ 4627, ਠੀਕ ਹੋਏ 3099, ਮੌਤਾਂ 113
