ਅਮਰੀਕਾ ਵਿਚ ਸਿੱਖ ਵਿਅਕਤੀ ਦੇ ਰੈਸਟੋਰੈਂਟ ‘ਚ ਕੀਤੀ ਗਈ ਭੰਨ-ਤੋੜ, ਕੰਧਾਂ ‘ਤੇ ਲਿਖੇ ਗਏ ਨਫਰਤੀ ਸੰਦੇਸ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕਾ ਦੇ ਨਿਊ ਮੈਕਸੀਕੋ ਦੀ ਸਾਂਤਾ ਫੇ ਸਿਟੀ ਵਿਚ ਇਕ ਸਿੱਖੀ ਵਿਅਕਤੀ ਦੇ ਰੈਸਟੋਰੈਂਟ ਵਿਚ ਭੰਨ-ਤੋੜ ਕੀਤੀ ਗਈ ਹੈ। ਇੰਨਾ ਹੀ ਨਹੀਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕਾ ਦੇ ਨਿਊ ਮੈਕਸੀਕੋ ਦੀ ਸਾਂਤਾ ਫੇ ਸਿਟੀ ਵਿਚ ਇਕ ਸਿੱਖੀ ਵਿਅਕਤੀ ਦੇ ਰੈਸਟੋਰੈਂਟ ਵਿਚ ਭੰਨ-ਤੋੜ ਕੀਤੀ ਗਈ ਹੈ। ਇੰਨਾ ਹੀ ਨਹੀਂ ਭੰਨ-ਤੋੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਵੱਲੋਂ ਰੈਸਟੋਰੈਂਟ ਦੀਆਂ ਕੰਧਾਂ ‘ਤੇ ਨਫਰਤੀ ਸੰਦੇਸ਼ ਵੀ ਲਿਖੇ ਗਏ ਹਨ।ਉੱਥੇ ਹੀ ਸ਼ਿਕਾਇਤ ਮਿਲਣ ਤੋਂ ਬਾਅਦ ਫੈਡਰਲ ਬਿਊਰੋ ਇਨਵੈਸਟੀਗੇਸ਼ਨ (ਐਫਬੀਆਈ) ਅਤੇ ਸਥਾਨਕ ਪੁਲਿਸ ਇਸ ਘਟਨਾ ਦੀ ਜਾਂਚ ਵਿਚ ਜੁੱਟ ਗਈ ਹੈ।

Sikh-owned Indian restaurant vandalised with hate messages in US ...

ਮੀਡੀਆ ਰਿਪੋਰਟਾਂ ਅਨੁਸਾਰ ਇੰਡੀਅਨ ਪੈਲੇਸ ਨਾਮ ਦੇ ਇਸ ਰੈਸਟੋਰੈਂਟ ਵਿਚ ਤੋੜਫੋੜ ਕਾਰਨ ਲਗਭਗ 1 ਲੱਖ ਡਾਲਰ (ਲਗਭਗ 75 ਲੱਖ ਰੁਪਏ )ਦਾ ਨੁਕਸਾਨ ਹੋਇਆ ਹੈ। ਰੈਸਟੋਰੈਂਟ ਵਿਚ ਮੇਜਾਂ ਨੂੰ ਪਲਟਾ ਦਿੱਤਾ ਗਿਆ, ਕੰਚ ਦੇ ਬਰਤਨ ਫਰਸ਼ ਉੱਤੇ ਗਿਰਾ ਕੇ ਤੋੜ ਦਿੱਤੇ ਗਏ, ਸ਼ਰਾਬ ਦੇ ਰੈਕ ਖਾਲੀ ਕਰ ਦਿੱਤੇ ਗਏ ਅਤੇ ਕੰਪਿਊਟਰਾਂ ਨੂੰ ਚੌਰੀ ਕਰ ਲਿਆ ਗਿਆ। ਰਿਪੋਰਟਾਂ ਅਨੁਸਾਰ ਰੈਸਟੋਰੈਂਟ ਮਾਲਕ ਬਲਜੀਤ ਸਿੰਘ ਨੇ ਦੱਸਿਆ ਹੈ ਕਿ ”ਮੈ ਰਸੋਈ ਵਿਚ ਗਿਆ, ਮੈ ਸੱਭ ਕੁੱਝ ਵੇਖਿਆ ਅਤੇ ਮੈਨੂੰ ਲੱਗਿਆ ਕਿ ਇਹ ਕੀ ਹੋ ਗਿਆ? ਇਹ ਕੀ ਚੱਲ ਰਿਹਾ ਹੈ”?  ਰੈਸਟੋਰੈਂਟ ਦੀਆਂ ਕੰਧਾਂ, ਕਾਊਂਟਰਾਂ ਅਤੇ ਹੋਰ ਥਾਵਾਂ ਉੱਤੇ ਵਾਇਟ ਪਾਵਰ, ਟਰੰਪ 2020 ਅਤੇ ਘਰ ਜਾਓ ਵਰਗੇ ਸ਼ਬਦ ਲਿਖੇ ਗਏ। ਇੰਨਾ ਹੀ ਨਹੀਂ ਇਸ ਤੋਂ ਵੀ ਬੁਰੀ ਗੱਲਾਂ ਸਪ੍ਰੇ ਪੇਟਿੰਗ ਨਾਲ ਲਿਖੀਆਂ ਗਈਆਂ । ਉੱਥੇ ਹੀ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ(SALDEF) ਵੱਲੋਂ ਇਸ ਘਟਨਾ ਦੀ ਨਿੰਦਿਆ ਕੀਤੀ ਗਈ ਹੈ।  SALDEF ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੋਰ ਗਿੱਲ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾ ਦੀ ਨਫਰਤ ਅਤੇ ਹਿੰਸਾ ਅਸਵਿਕਾਰ ਯੋਗ ਹੈ ਅਤੇ ਸਾਰੇ ਅਮਰੀਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤਤਕਾਲ ਕਾਰਵਾਈ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *