ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਸਰਕਾਰ ਨੇ ਅੱਜ ਮੰਗਲਵਾਰ ਨੂੰ ਸੂਬੇ ਵਿਚ ਹੋਟਲ,ਰੈਸਟੋਰੈਂਟਾਂ ਅਤੇ ਵਿਆਹ ਸਮਾਗਮਾਂ ਨੂੰ ਲੈ ਕੇ ਨਵੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਿਸ ਅਨੁਸਾਰ ਹੁਣ ਰੈਸਟੋਰੈਂਟਾਂ ਅਤੇ ਹੋਟਲਾਂ ਵਿਚ ਬੈਠ ਕੇ ਖਾਣਾ ਖਾਣ ਦੀ ਛੁੱਟ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੇਵਲ ਹੋਮ ਡਿਲਵਰੀ ਕਰਨ ਦੀ ਹੀ ਆਗਿਆ ਸੀ।
https://www.facebook.com/LivingIndiaNewschannel/videos/271789283897250/?t=335
ਸਰਕਾਰ ਦੁਆਰਾ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਬੈਠ ਕੇ ਖਾਣ ਦੀ ਆਗਿਆ ਹੋਵੇਗੀ ਪਰ ਇਸ ਦੌਰਾਨ ਅੱਧੀ ਰੇਸ਼ੋ ਦਾ ਨਿਯਮ ਲਾਗੂ ਹੋਵੇਗਾ ਭਾਵ ਜੇਕਰ ਹੋਟਲ ਤੇ ਰੈਸਟੋਰੈਂਟ ਵਿਚ 100 ਲੋਕਾਂ ਦੇ ਬੈਠ ਕੇ ਖਾਣ ਦੀ ਸਹੂਲਤ ਹੈ ਤਾਂ ਕੇਵਲ 50 ਫੀਸਦੀ ਲੋਕਾਂ ਨੂੰ ਹੀ ਬੈਠਾਉਣ ਦੀ ਆਗਿਆ ਹੋਵੇਗੀ। ਹੋਟਲ ਤੇ ਰੈਸਟੋਰੈਂਟ ਮਹਿਮਾਨਾਂ ਤੇ ਬਾਹਰਲੇ ਲੋਕਾਂ ਲਈ ਕੇਵਲ 8 ਵਜੇ ਤੱਕ ਹੀ ਖੁੱਲ੍ਹਣਗੇ ਜਦਕਿ ਇਸ ਦੌਰਾਨ ਬਾਰ ਬੰਦ ਰਹਿਣਗੇ। ਇਸ ਤੋਂ ਇਲਾਵਾ ਹੋਟਲਾਂ ਦੇ ਕਮਰਿਆਂ ਅਤੇ ਰੈਸਟੋਰੈਂਟਾਂ ਵਿਚ ਸ਼ਰਾਬ ਪਰੋਸਨ ਦੀ ਇਜ਼ਾਜਤ ਹੋਵੇਗੀ।
ਸਰਕਾਰ ਵੱਲੋਂ ਵਿਆਹ ਸਮਾਗਮਾਂ ਨੂੰ ਲੈ ਕੇ ਵੀ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਜਿਸ ਮੁਤਾਬਕ ਕੋਈ ਵੀ ਵਿਆਹ ਸਮਾਗਮ ਬੈਨਕਿਊਟ ਹਾਲ, ਹੋਟਲਾਂ ਅਤੇ ਖੁਲ੍ਹੀ ਥਾਵਾਂ ਉੱਤੇ ਕੀਤਾ ਜਾ ਸਕੇਗਾ ਪਰ ਇਸ ਦੌਰਾਨ ਕੇਵਲ 50 ਲੋਕਾਂ ਦਾ ਹੀ ਇੱਕਠ ਹੋ ਸਕਦਾ ਹੈ। ਇਸ ਤੋਂ ਇਲਾਵਾ ਬੈਨਕਿਊਟ ਹਾਲ ਦਾ ਏਰੀਆ 5000sq ਫੀਟ ਹੋਣਾ ਚਾਹੀਦਾ ਹੈ। ਉੱਥੇ ਹੀ ਵਿਆਹ ਸਮਾਗਮ ਵਿਚ ਬਾਰ ਬੰਦ ਰਹਿਣਗੇ ਪਰ ਸ਼ਰਾਬ ਨੂੰ ਪਰੋਸਨ ਦੀ ਆਗਿਆ ਦਿੱਤੀ ਗਈ ਹੈ।
