ਡੋਨਾਲਡ ਟਰੰਪ ਨੇ ਸਸਪੈਂਡ ਕੀਤਾ H1-B ਵੀਜ਼ਾ, ਭਾਰਤੀ ਆਈਟੀ ਪੇਸ਼ੇਵਰਾਂ ਦੇ ਸੁਪਨਿਆਂ ‘ਤੇ ਫਿਰਿਆ ਪਾਣੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਫੈਸਲਾ ਲੈਂਦਿਆਂ H1-B ਵੀਜ਼ਾ ਨੂੰ ਮੁਅੱਤਲ ਕਰਨਾ ਦਾ ਐਲਾਨ ਕੀਤਾ ਹੈ। ਟਰੰਪ ਦੇ ਇਸ ਫੈਸਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਫੈਸਲਾ ਲੈਂਦਿਆਂ H1-B ਵੀਜ਼ਾ ਨੂੰ ਮੁਅੱਤਲ ਕਰਨਾ ਦਾ ਐਲਾਨ ਕੀਤਾ ਹੈ। ਟਰੰਪ ਦੇ ਇਸ ਫੈਸਲੇ ਦਾ ਸਿੱਧਾ ਅਸਰ ਭਾਰਤ ਸਮੇਤ ਦੁਨੀਆ ਭਰ ਦੇ ਆਈ ਟੀ ਪੇਸ਼ੇਵਰਾਂ ਉੱਤੇ ਪਵੇਗਾ। ਇਹ ਸਸਪੈਂਸ਼ਨ ਸਾਲ ਦੇ ਅਖੀਰ ਤੱਕ ਵੈਦ ਰਹੇਗੀ। ਟਰੰਪ ਪ੍ਰਸ਼ਾਸਨ ਮੁਤਾਬਕ ਇਹ ਫੈਸਲਾ ਅਮਰੀਕੀ ਕਾਮਿਆਂ ਦੀ ਹਿੱਤਾਂ ਲਈ ਲਿਆ ਗਿਆ ਹੈ।

H1b Visa Will Be Costly & Will Take More Time In 2020; 24 ...

ਉੱਥੇ ਹੀ ਇਸ ਫੈਸਲੇ ਨੂੰ ਲੈ ਕੇ ਬੀਤੇ ਸੋਮਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਇਹ ਕਦਮ ਉਨ੍ਹਾਂ ਅਮਰੀਕੀਆਂ ਦੇ ਮਦਦ ਲਈ ਜ਼ਰੂਰੀ ਸੀ ਜਿਨ੍ਹਾਂ ਨੂੰ ਮੌਜੂਦਾ ਆਰਥਿਕ ਸੰਕਟ ਕਰਕੇ ਆਪਣੀ ਨੌਕਰੀ ਗਵਾਉਣੀ ਪਈ ਹੈ। ਜਾਣਕਾਰੀ ਅਨੁਸਾਰ ਇਹ ਸਸਪੈਂਸ਼ਨ 24 ਜੂਨ ਤੋਂ ਲਾਗੂ ਹੋਵੇਗੀ। ਇਸ ਨਾਲ ਵੱਡੀ ਗਿਣਤੀ ਵਿਚ ਭਾਰਤੀ ਆਈਟੀ ਪੇਸ਼ੇਵਰ ਪ੍ਰਭਾਵਿਤ ਹੋਣਗੇ ਜੋ ਐਚ-1ਬੀ ਵੀਜ਼ਾ ਰਿਨਿਊ ਕਰਵਾਉਣਾ ਚਾਹੁੰਦੇ ਸਨ। ਇਸ ਤੋਂ ਇਲਾਵਾ ਜਿਨ੍ਹਾਂ ਆਈਟੀ ਵਾਲੇ ਲੋਕਾਂ ਦਾ ਐਚ1ਬੀ ਵੀਜ਼ਾ ਅਪ੍ਰੈਲ ਲਾਟਰੀ ਵਿਚ ਮਨਜ਼ੂਰ ਹੋ ਗਿਆ ਸੀ, ਉਨ੍ਹਾਂ ਨੂੰ ਵੀ ਅਮਰੀਕਾ ਆਉਣ ਦੀ ਇਜ਼ਾਜਤ ਨਹੀਂ ਹੋਵੇਗੀ। ਐਚ1ਬੀ ਵੀਜ਼ਾ ਤੋਂ ਇਲਾਵਾ ਐਚ-2 ਬੀ, ਜੇ-1 ਅਤੇ ਐਲ-1 ਵੀਜ਼ਿਆਂ ਉੱਤੇ ਵੀ ਪਾਬੰਦੀ ਲਗਾਈ ਗਈ ਹੈ ਜੋ ਕਿ 24 ਜੂਨ 2020 ਤੋਂ 31 ਦਸੰਬਰ 2020 ਤੱਕ ਲਾਗੂ ਰਹੇਗੀ।

ਕੀ ਹੈ ਐਚ1ਬੀ ਵੀਜ਼ਾ

ਐਚ1ਬੀ ਵੀਜ਼ਾ ਇਕ ਗੈਰ ਇੰਮੀਗ੍ਰੇਸ਼ਨ ਵੀਜ਼ਾ ਹੈ। ਇਹ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਦੀ ਨਿਯੁਕਤੀ ਦੀ ਸਹੂਲਤ ਦਿੰਦਾ ਹੈ। ਅਮਰੀਕਾ ਦੀ ਟੈਕਨੌਲਜੀ ਕੰਪਨੀਆਂ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਦੇਣ ਲਈ ਹਰ ਸਾਲ ਭਾਰਤ ਅਤੇ ਚੀਨ ਸਮੇਤ ਕਈਂ ਦੇਸ਼ਾਂ ਉੱਤੇ ਨਿਰਭਰ ਹੁੰਦੀਆਂ ਹਨ। ਅਜਿਹੇ ਵਿਚ ਅਮਰੀਕੀ ਸਰਕਾਰ ਦੇ ਇਸ ਵੀਜ਼ੇ ਨੂੰ ਸਸਪੈਂਡ ਕਰਨ ਸੰਬੰਧੀ ਲਏ ਫੈਸਲੇ ਦਾ ਸਿੱਧਾ ਅਸਰ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਉੱਤੇ ਹੋਵੇਗਾ।

ਐਚ1ਬੀ ਵੀਜ਼ਾ ਦੇ ਫਾਇਦੇ

ਇਸ ਵੀਜ਼ਾ ਦੇ ਤਹਿਤ ਵੀਜਾਧਾਰਕ ਆਪਣੇ ਬੱਚਿਆਂ ਅਤੇ ਪਤੀ/ਪਤਨੀ ਨੂੰ ਅਮਰੀਕਾ ਲਿਜਾ ਸਕਦਾ ਹੈ। ਉਹ ਵੀ ਇੰਨੇ ਸਾਲ ਅਮਰੀਕਾ ਵਿਚ ਰਹਿ ਸਕਦੇ ਹਨ ਜਿਨ੍ਹਾਂ ਉਨ੍ਹਾਂ ਨੂੰ ਲਿਆਉਣ ਵਾਲੇ ਵੀਜ਼ਾਧਾਰਕ ਦੀ ਵੀਜ਼ਾ ਮਿਆਦ ਹੈ। ਐਚ1-ਬੀ ਵੀਜ਼ਾ ਤੋਂ ਬਾਅਦ ਅਮਰੀਕਾ ਦੀ ਸਥਾਈ ਨਾਗਰਿਕਤਾ(ਪੀਆਰ) ਲਈ ਵੀ ਅਪਲਾਈ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *