ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, ਦੁਨੀਆ ਵਿਚ ਕੁੱਲ ਮਾਮਲੇ ਹੋਏ 91 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਜਨਮੀ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਜਨਮੀ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 91 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 74 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 49 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 9,188,362 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਸੰਖਿਆ 474,339 ਤੱਕ ਪਹੁੰਚ ਗਈ ਹੈ, ਉੱਥੇ ਹੀ ਹੁਣ ਤੱਕ 4,937,282 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋ ਚੁੱਕੇ ਹਨ, ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,776,741 ਹੋ ਗਈ ਹੈ। ਵੈਸੇ ਤਾਂ ਦੁਨੀਆ ਭਰ ਦੇ ਦੇਸ਼ ਕੋਰੋਨਾ ਦੇ ਕਹਿਰ ਨਾਲ ਜੂਝ ਰਹੇ ਹਨ ਪਰ ਵਿਸ਼ਵ ਦਾ ਸੱਭ ਤੋਂ ਸ਼ਕਤੀਸ਼ਾਲੀ ਮੁਲਕ ਅਮਰੀਕਾ ਇਸ ਮਹਾਂਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਹੁਣ ਤੱਕ 2,388,153 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 122,610 ਜਾਨਾਂ ਜਾ ਚੁੱਕੀਆਂ ਹਨ। ਜਦਕਿ 1,002,929 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ ਅਤੇ ਬੈਲਜ਼ੀਅਮ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 1,111,348, ਮੌਤਾਂ-51,407

ਰੂਸ – ਕੁੱਲ ਕੇਸ-592,280, ਮੌਤਾਂ-8,206

ਭਾਰਤ- ਕੁੱਲ ਕੇਸ –440,450, ਮੌਤਾਂ-14,015

ਯੂਕੇ- ਕੁੱਲ ਕੇਸ -305,289, ਮੌਤਾਂ-42,647

ਸਪੇਨ- ਕੁੱਲ ਕੇਸ – 293,584, ਮੌਤਾਂ- 28,324

ਪੇਰੂ–ਕੁੱਲ ਕੇਸ- 257,447, ਮੌਤਾਂ-8,223

ਚਿਲੀ-ਕੁੱਲ ਕੇਸ-246,963, ਮੌਤਾਂ-4,502

ਇਟਲੀ – ਕੁੱਲ ਕੇਸ – 238,720, ਮੌਤਾਂ- 34,657

ਈਰਾਨ – ਕੁੱਲ ਕੇਸ -207,525, ਮੌਤਾਂ-9,742

ਜਰਮਨੀ- ਕੁੱਲ ਕੇਸ -192,119, ਮੌਤਾਂ-8,969

ਤੁਰਕੀ- ਕੁੱਲ ਕੇਸ- 188,897, ਮੌਤਾਂ-4,974

ਮੈਕਸੀਕੋ-ਕੁੱਲ ਕੇਸ- 185,122, ਮੌਤਾਂ-22,584

ਪਾਕਿਸਤਾਨ-ਕੁੱਲ ਕੇਸ-181,088, ਮੌਤਾਂ-3,590

ਸਾਊਦੀ ਅਰਬ- ਕੁੱਲ ਕੇਸ- 161,005, ਮੌਤਾਂ-1,307

ਫਰਾਂਸ- ਕੁੱਲ ਕੇਸ- 160,750, ਮੌਤਾਂ-29,633

ਬੰਗਲਾਦੇਸ਼-ਕੁੱਲ ਕੇਸ-115,786, ਮੌਤਾਂ-1,502

ਕਨੇਡਾ-  ਕੁੱਲ ਕੇਸ- 101,637, ਮੌਤਾਂ-8,436

ਸਾਊਥ ਅਫਰੀਕਾ-ਕੁੱਲ ਕੇਸ-101,590, ਮੌਤਾਂ-1,991

ਕਤਰ-ਕੁੱਲ ਕੇਸ-88,403, ਮੌਤਾਂ-99

ਚੀਨ- ਕੁੱਲ ਕੇਸ – 83,418, ਮੌਤਾਂ-4,634

ਕੋਲੰਬੀਆ-ਕੁੱਲ ਕੇਸ-71,183, ਮੌਤਾਂ-2,310

ਬੈਲਜ਼ੀਅਮ-ਕੁੱਲ ਕੇਸ- 60,550, ਮੌਤਾਂ-9,696

Leave a Reply

Your email address will not be published. Required fields are marked *