ਏਅਰਫੋਰਸ ਚੀਫ ਦਾ ਵੱਡਾ ਬਿਆਨ, ਕਿਹਾ- ਗਲਵਾਨ ‘ਚ ਸ਼ਹੀਦ ਹੋਏ ਜਵਾਨਾਂ ਦਾ ਬਲਿਦਾਨ ਨਹੀਂ ਜਾਵੇਗਾ ਬੇਕਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਦਰਮਿਆਨ ਸਰਹੱਦ ਉੱਤੇ ਤਣਾਅਪੂਰਨ ਸਥਿਤੀ ਵਿਚਾਲੇ ਅੱਜ ਸ਼ਨੀਵਾਰ ਨੂੰ ਏਅਰਫੋਰਸ ਚੀਫ ਆਰਕੇਐਸ ਭਦੋਰੀਆ ਨੇ ਵੱਡਾ ਬਿਆਨ ਦਿੰਦਿਆ ਕਿਹਾ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਦਰਮਿਆਨ ਸਰਹੱਦ ਉੱਤੇ ਤਣਾਅਪੂਰਨ ਸਥਿਤੀ ਵਿਚਾਲੇ ਅੱਜ ਸ਼ਨੀਵਾਰ ਨੂੰ ਏਅਰਫੋਰਸ ਚੀਫ ਆਰਕੇਐਸ ਭਦੋਰੀਆ ਨੇ ਵੱਡਾ ਬਿਆਨ ਦਿੰਦਿਆ ਕਿਹਾ ਹੈ ਕਿ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਵੇਗੀ।ਹਵਾਈ ਫੌਜ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਦ੍ਰਿੜ ਹੈ ਅਤੇ ਕਿਸੇ ਵੀ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾ ਤਿਆਰ ਅਤੇ ਹਰ ਥਾਂ ਤਾਇਨਾਤ ਹੈ।

Bhadauria is new Air Force chief

ਦਅਰਸਲ ਹਵਾਈ ਫੌਜ ਮੁੱਖੀ ਆਰਕੇਐਸ ਭਦੋਰੀਆ ਅੱਜ ਹੈਦਰਾਬਾਦ ਦੇ ਡੁੰਡੀਗਲ ਵਿਚ ਏਅਰਫੋਸ ਦੀ ਅਕੈਡਮੀ ਵਿਚ ਕਮਬਾਇੰਡ ਗ੍ਰੈਜੂਏਸ਼ਨ ਪਰੇਡ ਲਈ ਪਹੁੰਚੇ ਸਨ। ਇਸ ਦੌਰਾਨ ਏਅਰ ਚੀਫ ਮਾਰਸ਼ਲ ਨੇ ਪਾਸਿੰਗ ਆਊਟ ਪਰੇਡ ਦੇ ਜਵਾਨਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ”ਅਸੀ ਕਿਸੇ ਵੀ ਕੀਮਤ ਉੱਤੇ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਾਂਗੇ। ਸਾਡੇ ਖੇਤਰ ਵਿਚ ਸੁੱਰਖਿਆ ਦ੍ਰਿਸ਼ ਇਹ ਦੱਸਦਾ ਹੈ ਕਿ ਸਾਡੀਆਂ ਹਥਿਆਰਬੰਦ ਫੌਜਾਂ ਹਰ ਸਮੇ ਤਿਆਰ ਅਤੇ ਚੌਕਸ ਹਨ ਅਤੇ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਛੋਟੀ ਜਿਹੀ ਸੂਚਨਾ ਉੱਤੇ ਅਸੀ ਹਾਲਾਤ ਨੂੰ ਸੰਭਾਲਣ ਲਈ ਤਿਆਰ ਹਨ”। ਹਵਾਈ ਫੌਜ ਮੁੱਖੀ ਅਨੁਸਾਰ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ”ਅਸੀ ਪੂਰੀ ਤਰ੍ਹਾ ਤਿਆਰ ਹਾਂ ਅਤੇ ਕਿਸੇ ਵੀ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਸਹੀ ਥਾਂ ਤਾਇਨਾਤ ਹਨ। ਮੈ ਦੇਸ਼ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਅਸੀ ਟੀਚੇ ਨੂੰ ਪੂਰਾ ਕਰਨ ਲਈ ਦ੍ਰਿੜ ਹਾਂ ਅਤੇ ਗਾਲਵਾਨ ਦੇ ਸੂਰਬੀਰਾਂ ਦਾ ਬਲਿਦਾਨ ਕਦੇ ਵੀ ਵਿਅਰਥ ਨਹੀਂ ਜਾਣ ਦੇਵਾਂਗੇ”।

ਉਨ੍ਹਾਂ ਨੇ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ”ਸਾਡਾ ਚੀਨ ਨਾਲ ਯੁੱਧ ਨਹੀਂ ਚੱਲ ਰਿਹਾ ਪਰ ਅਸੀ ਤਿਆਰ ਹਾਂ। ਚੀਨ ਨੇ ਸਰਹੱਦ ਉੱਤੇ ਤਾਇਨਾਤੀ ਵਧਾ ਦਿੱਤੀ ਹੈ ਅਤੇ ਅਸੀ ਉਨ੍ਹਾਂ ਉੱਤੇ ਨਜ਼ਰ ਰੱਖੀ ਹੋਈ ਹੈ”। ਇਸ ਤੋਂ ਇਲਾਵਾ ਹਵਾਈ ਫੌਜ ਮੁੱਖੀ ਨੇ ਹਿੰਸਕ ਝੜਪ ਵਿਚ ਸ਼ਹੀਦ ਹੋਏ 20 ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਅਤੇ ਅਕੈਡਮੀ ਵਿਚ ਮੌਜੂਦ ਬਾਕੀ ਲੋਕਾਂ ਨੂੰ ਵੀ ਸ਼ਰਧਾਂਜਲੀ ਦੇਣ ਵਿਚ ਸ਼ਾਮਲ ਹੋਣ ਲਈ ਕਿਹਾ। ਦੱਸ ਦਈਏ ਕਿ ਏਅਰਫੋਰਸ ਚੀਫ ਨੇ ਚੀਨ ਸੀਮਾ ਉੱਤੇ ਤਣਾਅ ਵਿਚਾਲੇ ਬੁੱਧਵਾਰ ਨੂੰ ਲੇਹ ਅਤੇ ਸ੍ਰੀਨਗਰ ਦੇ ਏਅਰਬੇਸ ਦਾ ਦੌਰਾ ਵੀ ਕੀਤਾ ਸੀ। ਹਾਲਾਂਕਿ ਇਸ ਬਾਰੇ ਹਵਾਈ ਸੈਨਾ ਦਾ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ।

Leave a Reply

Your email address will not be published. Required fields are marked *