ਪੰਜਾਬ ਵਿਚ ਜਾਨਲੇਵਾ ਹੋ ਰਿਹਾ ਕੋਰੋਨਾ, ਮੌਤਾਂ ਦਾ ਗਿਣਤੀ ਹੋਈ 92, ਮਾਮਲੇ ਹੋਏ-3832

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 217 ਨਵੇਂ ਕੋਰੋਨਾ ਦੇ ਕੇਸਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ਵਿਚੋਂ 217 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3832 ਹੋ ਗਈ ਹੈ। ਉੱਥੇ ਹੀ 66 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ ਜਦਕਿ 9 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ  ਅੰਮ੍ਰਿਤਸਰ ਤੋਂ 35, ਮੁਹਾਲੀ ਤੋਂ 11, ਜਲੰਧਰ ਤੋਂ 79, ਪਟਿਆਲਾ ਤੋਂ 8, ਕਪੂਰਥਲਾ ਤੋਂ 7, ਸੰਗਰੂਰ ਤੋਂ 18, ਫਿਰੋਜ਼ਪੁਰ ਤੋਂ 3, ਤਰਨਤਾਰਨ ਤੋਂ 2, ਲੁਧਿਆਣਾ ਤੋਂ 19, ਫਤਿਹਗੜ੍ਹ ਸਾਹਿਬ ਤੋਂ 2, ਹੁਸ਼ਿਆਰਪੁਰ ਤੋਂ 5, ਗੁਰਦਾਸਪੁਰ ਤੋਂ 1, ਰੋਪੜ ਤੋਂ 1, ਬਰਨਾਲਾ ਤੋਂ 3, ਫਾਜ਼ਿਲਕਾ ਤੋਂ 1, ਬਠਿੰਡਾ ਤੋਂ 3, ਪਠਾਨਕੋਟ ਤੋਂ 8, ਫਰੀਦਕੋਟ ਤੋਂ 5 ਅਤੇ ਮੁਕਤਸਰ ਸਾਹਿਬ ਤੋਂ 6 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਅੰਮ੍ਰਿਤਸਰ ਵਿਚ 33, ਗੁਰਦਾਸਪੁਰ ਵਿਚ 3,ਮੁਹਾਲੀ ਵਿਚ 5, ਪਟਿਆਲਾ ਵਿਚ 1, ਪਠਾਨਕੋਟ ਵਿਚ 18, ਰੋਪੜ ਵਿਚ 1, ਮੁਕਤਸਰ ਸਾਹਿਬ ਵਿਚ 1, ਬਠਿੰਡਾ ਵਿਚ 1, ਕਪੂਰਥਲਾ ਵਿਚ 1 ਅਤੇ ਫਾਜ਼ਿਲਕਾ ਵਿਚ 2 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 2636 ਹੋ ਗਈ ਹੈ। ਜਦਕਿ ਅੰਮ੍ਰਿਤਸਰ ਵਿਚ 2, ਮੋਗਾ ਵਿਚ 1, ਬਰਨਾਲਾ ਵਿਚ 1, ਸੰਗਰੂਰ ਵਿਚ 1, ਪਟਿਆਲਾ ਵਿਚ 1, ਤਰਨਤਾਰਨ ਵਿਚ 1 ਅਤੇ ਜਲੰਧਰ ਵਿਚ 2 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 92 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਐਕਟਿਵ ਕੇਸਾਂ ਦੀ ਗਿਣਤੀ 1104 ਹੋ ਗਈ ਹੈ।

ਅੰਮ੍ਰਿਤਸਰ- ਕੁੱਲ ਕੇਸ-733, ਠੀਕ ਹੋਏ- 487, ਮੌਤਾਂ-27

ਲੁਧਿਆਣਾ- ਕੁੱਲ ਕੇਸ-489, ਠੀਕ ਹੋਏ-175, ਮੌਤਾਂ-13

ਜਲੰਧਰ – ਕੁੱਲ ਕੇਸ –489, ਠੀਕ ਹੋਏ -302, ਮੌਤਾਂ-14

ਮੁਹਾਲੀ – ਕੁੱਲ ਕੇਸ – 202, ਠੀਕ ਹੋਏ –136, ਮੌਤਾਂ –3

ਪਟਿਆਲਾ-ਕੁੱਲ ਕੇਸ-199, ਠੀਕ ਹੋਏ-129, ਮੌਤਾਂ-4

ਸੰਗਰੂਰ ਕੁੱਲ ਕੇਸ-190, ਠੀਕ ਹੋਏ-117, ਮੌਤਾਂ-6

ਤਰਨਤਾਰਨ ਕੁੱਲ ਕੇਸ-178, ਠੀਕ ਹੋਏ-161, ਮੌਤਾਂ-2

ਗੁਰਦਾਸਪੁਰ- ਕੁੱਲ ਕੇਸ-176, ਠੀਕ ਹੋਏ-158, ਮੌਤਾਂ-3

ਪਠਾਨਕੋਟ- ਕੁੱਲ ਕੇਸ-165, ਠੀਕ ਹੋਏ-121, ਮੌਤਾਂ-5

ਹੁਸ਼ਿਆਰਪੁਰ- ਕੁੱਲ ਕੇਸ-155, ਠੀਕ ਹੋਏ-130, ਮੌਤਾਂ-5

ਨਵਾਂਸ਼ਹਿਰ- ਕੁੱਲ ਕੇਸ-121, ਠੀਕ ਹੋਏ-109, ਮੌਤਾਂ-1

ਫਰੀਦਕੋਟ- ਕੁੱਲ ਕੇਸ-94, ਠੀਕ ਹੋਏ-73, ਮੌਤਾਂ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ-85, ਠੀਕ ਹੋਏ-72, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-79, ਠੀਕ ਹੋਏ-72, ਮੌਤਾਂ-0

ਮੋਗਾ- ਕੁੱਲ ਕੇਸ-74, ਠੀਕ ਹੋਏ-70, ਮੌਤਾਂ-1

ਰੋਪੜ- ਕੁੱਲ ਕੇਸ-84, ਠੀਕ ਹੋਏ-70, ਮੌਤਾਂ-1

ਬਠਿੰਡਾ- ਕੁੱਲ ਕੇਸ-64, ਠੀਕ ਹੋਏ-56, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-62, ਠੀਕ ਹੋਏ-46, ਮੌਤਾਂ-2

ਕਪੂਰਥਲਾ-ਕੁੱਲ ਕੇਸ-58, ਠੀਕ ਹੋਏ-44, ਮੌਤਾਂ-3

ਫਾਜ਼ਿਲਕਾ ਕੁੱਲ ਕੇਸ-55, ਠੀਕ ਹੋਏ-50, ਮੌਤਾਂ-0

ਬਰਨਾਲਾ ਕੁੱਲ ਕੇਸ-42, ਠੀਕ ਹੋਏ-24, ਮੌਤਾਂ-2

ਮਾਨਸਾ- ਕੁੱਲ ਕੇਸ-38, ਠੀਕ ਹੋਏ-34, ਮੌਤਾਂ-0

ਕੁੱਲ ਕੇਸ 3832, ਠੀਕ ਹੋਏ 2636, ਮੌਤਾਂ 92

Leave a Reply

Your email address will not be published. Required fields are marked *