ਚੀਨ ਨਾਲ ਤਣਾਅ ਵਿਚਾਲੇ ਭਾਰਤੀ ਸੈਨਾ ਹੋਈ ਹੋਰ ਵੀ ਮੁਸਤੈਦ, LAC ‘ਤੇ ਵੱਡੀ ਗਿਣਤੀ ‘ਚ ਜਵਾਨ ਤਾਇਨਾਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਤਣਾਅ ਨੂੰ ਘੱਟ ਕਰਨ ਲਈ ਦੋਵਾਂ ਦੇਸ਼ਾਂ ਦੇ ਮੇਜਰ ਜਨਰਲ ਅੱਜ ਗੱਲਬਾਤ ਵੀ ਕਰ ਰਹੇ ਹਨ ਪਰ ਉੱਥੇ ਹੀ ਚਾਲਬਾਜ਼ ਚੀਨ ਦੀ ਚਲਾਕੀਆਂ ਨੂੰ ਵੇਖਦੇ ਹੋਏ ਭਾਰਤ ਸੈਨਾ ਹੋਰ ਵੀ ਮੁਸਤੈਦ ਹੋ ਗਈ ਹੈ ਅਤੇ ਅਸਲ ਕੰਟਰੋਲ ਰੇਖਾ(ਐਲਏਸੀ) ਉੱਤੇ ਆਪਣੇ ਜਵਾਨਾਂ ਦੀ ਵੱਡੀ ਗਿਣਤੀ ਵਿਚ ਤਾਇਨਾਤੀ ਕਰ ਦਿੱਤੀ ਹੈ ਤਾਂ ਜੋ ਉਸ ਦੀ ਹਰ ਹਰਕਤ ਦਾ ਜਵਾਬ ਦਿੱਤਾ ਜਾ ਸਕੇ।

India China border dispute updates: Indian and Chinese troops have ...

ਦਰਅਸਲ ਚੀਨ ਨਾਲ ਲੱਗਦੇ ਭਾਰਤੀ ਸੂਬਿਆਂ ਦੀਆਂ ਸਰਹੱਦਾਂ ਉੱਤੇ ਬੀਤੇ ਦਿਨ ਹੀ ਸੈਨਾ ਨੂੰ ਅਲਰਟ ਕਰ ਦਿੱਤਾ ਗਿਆ ਸੀ ਪਰ ਹੁਣ ਮੀਡੀਆ ਵਿਚ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਆਪਣੇ ਵਾਅਦਿਆਂ ਤੋਂ ਮੁਕਰ ਜਾਣ ਵਾਲੇ ਚੀਨ ਦੇ ਚਰਿੱਤਰ ਨੂੰ ਵੇਖਦੇ ਹੋਏ ਸਰਹੱਦ ਨਾਲ ਜੁੜੇ ਹੋਏ ਹਰ ਮੋਰਚੇ ਨੂੰ ਹੋਰ ਵੀ ਮੂਸਤੈਦ ਕੀਤਾ ਗਿਆ ਹੈ। ਲੱਦਾਖ ਵਿਚ ਤਣਾਅਪੂਰਨ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ 3 ਇਨਫੈਂਟਰੀ ਡਿਵੀਜ਼ਨ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਉਚਾਈ ਉੱਤੇ ਯੁੱਧ ਅਭਿਆਸ ਕਰਨ ਵਾਲੀਆਂ ਦੋ ਵੱਖ-ਵੱਖ ਬ੍ਰਿਗਡਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ ਉੱਤਰਾਖੰਡ ਦੇ ਗੜਵਾਲ ਅਤੇ ਕੁਮਾਊਂ ਸੈਕਟਰ ਵਿਚ ਵੀ ਸੁਰੱਖਿਆ ਬਲਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਉੱਤਰਕਾਸ਼ੀ ਦੇ ਚਨਿਆਲਿਸੌਰ ਵਿਚ ਹਵਾਈ ਫੌਜ ਨੇ ਹਵਾਈ ਪੱਟੀ ਨੂੰ ਵੀ ਐਕਟਿਵ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਿਚ ਵੀ ਸੈਨਿਕਾਂ ਦੀ ਤਾਇਨਾਤੀ ਨੂੰ ਜ਼ਿਆਦਾ ਕਰ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਜੰਮੂ ਕਸ਼ਮੀਰ, ਲੱਦਾਖ ਅਤੇ ਹਿਮਾਚਲ ਵਿਚ ਉੱਤਰੀ ਕਮਾਂਡ ‘ਤੇ 34 ਹਜ਼ਾਰ ਭਾਰਤੀ ਸੈਨਿਕ ਡਟੇ ਹੋਏ ਹਨ। ਉੱਤਰਾਖੰਡ ਵਿਚ ਵੀ ਕੇਂਦਰੀ ਆਰਮੀ ਕਮਾਂਡ ਦੇ 15,500 ਸੈਨਿਕ ਤਾਇਨਾਤ ਹਨ। ਇਸ ਤੋਂ ਇਲਾਵਾ ਸਿੱਕਮ, ਅਰੁਣਾਚਲ ਪ੍ਰਦੇਸ਼, ਅਸਮ, ਨਾਗਾਲੈਂਡ ਅਤੇ ਬੰਗਾਲ ਵਿਚ ਪੂਰਬੀ ਕਮਾਂਡ ‘ਤੇ 1,75,500 ਫੌਜੀਆਂ ਦੀ ਤਾਇਨਾਤੀ ਹੈ ਜਿਸ ਨਾਲ ਕੁੱਲ ਸੈਨਿਕਾਂ ਦੀ ਗਿਣਤੀ 225,000 ਹੋ ਜਾਂਦੀ ਹੈ। ਇਸ ਤੋਂ ਇਲਾਵਾ ਐਲਏਸੀ ਨਾਲ ਲੱਗਦੇ ਹਵਾਈ ਸੈਨਾ ਦੇ ਬੇਸ ਉੱਤੇ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ, ਨਾਲ ਹੀ ਜਲ ਸੈਨਾ ਨੇ ਵੀ ਹਿੰਦ ਮਹਾਸਾਗਰ ਵਿਚ ਆਪਣੀ ਤਾਕਤ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਚੀਨ ਨੂੰ ਜਮੀਨ ਤੋਂ ਆਸਮਾਨ ਅਤੇ ਆਸਮਾਨ ਤੋਂ ਸਮੁੰਦਰ ਤੱਕ ਕਰਾਰਾ ਜਵਾਬ ਦਿੱਤਾ ਜਾ ਸਕੇ।

Leave a Reply

Your email address will not be published. Required fields are marked *