ਦੁਨੀਆ ਵਿਚ ਕੋਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਹੋਈ ਸਾਢੇ 4 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਜਨਮੀ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਜਨਮੀ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਨਾਲ ਲੜ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 84 ਲੱਖ ਤੱਕ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦਾ ਅੰਕੜਾ ਸਾਢੇ 4 ਲੱਖ ਨੂੰ ਵੀ ਪਾਰ ਕਰ ਗਿਆ ਹੈ। ਉੱਥੇ ਹੀ ਹੁਣ ਤੱਕ 44 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 8,400,274 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਸੰਖਿਆ 451,265 ਹੋ ਗਈ ਹੈ। ਉੱਥੇ ਹੀ ਹੁਣ ਤੱਕ 4,415,007 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 3,534,002 ਰਹਿ ਗਈ ਹੈ।  ਕੋਰੋਨਾ ਦਾ ਸੱਭ ਤੋਂ ਜ਼ਿਆਦਾ ਸ਼ਿਕਾਰ ਸੁਪਰਪਾਵਰ ਦੇਸ਼ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 2,234,471 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 119,941 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ 918,796 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ।ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ ਅਤੇ ਬੈਲਜ਼ੀਅਮ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 960,309, ਮੌਤਾਂ-46,665

ਰੂਸ – ਕੁੱਲ ਕੇਸ-553,301, ਮੌਤਾਂ-7,478

ਭਾਰਤ- ਕੁੱਲ ਕੇਸ – 367,264, ਮੌਤਾਂ-12,262

ਯੂਕੇ- ਕੁੱਲ ਕੇਸ -299,251, ਮੌਤਾਂ-42,153

ਸਪੇਨ- ਕੁੱਲ ਕੇਸ – 291,763, ਮੌਤਾਂ- 27,136

ਪੇਰੂ–ਕੁੱਲ ਕੇਸ- 240,908, ਮੌਤਾਂ-7,257

ਇਟਲੀ – ਕੁੱਲ ਕੇਸ – 237,828, ਮੌਤਾਂ- 34,448

ਈਰਾਨ – ਕੁੱਲ ਕੇਸ -195,051, ਮੌਤਾਂ-9,185

ਜਰਮਨੀ- ਕੁੱਲ ਕੇਸ -190,179, ਮੌਤਾਂ-8,927

ਚਿਲੀ-ਕੁੱਲ ਕੇਸ-184,449, ਮੌਤਾਂ-3,615

ਤੁਰਕੀ- ਕੁੱਲ ਕੇਸ- 182,727, ਮੌਤਾਂ-4,861

ਮੈਕਸੀਕੋ-ਕੁੱਲ ਕੇਸ- 159,793, ਮੌਤਾਂ-19,080

ਫਰਾਂਸ- ਕੁੱਲ ਕੇਸ- 158,174, ਮੌਤਾਂ-29,575

ਪਾਕਿਸਤਾਨ-ਕੁੱਲ ਕੇਸ-154,760, ਮੌਤਾਂ-2,975

ਸਾਊਦੀ ਅਰਬ- ਕੁੱਲ ਕੇਸ- 141,234, ਮੌਤਾਂ-1,091

ਕਨੇਡਾ-  ਕੁੱਲ ਕੇਸ- 99,853, ਮੌਤਾਂ-8,254

ਬੰਗਲਾਦੇਸ਼-ਕੁੱਲ ਕੇਸ-98,489, ਮੌਤਾਂ-1,305

ਚੀਨ- ਕੁੱਲ ਕੇਸ – 83,293, ਮੌਤਾਂ-4,634

ਕਤਰ-ਕੁੱਲ ਕੇਸ-83,174, ਮੌਤਾਂ-82

ਸਾਊਥ ਅਫਰੀਕਾ-ਕੁੱਲ ਕੇਸ-80,412, ਮੌਤਾਂ-1,674

ਬੈਲਜ਼ੀਅਮ-ਕੁੱਲ ਕੇਸ- 60,244, ਮੌਤਾਂ-9,675

Leave a Reply

Your email address will not be published. Required fields are marked *