ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਲਗਾਤਾਰ ਆਪਣਾ ਪ੍ਰਕੋਪ ਵਿਖਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 126 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3497 ਹੋ ਗਈ ਹੈ। ਉੱਥੇ ਹੀ 77 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 6 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੁੱਧਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 17, ਮੁਹਾਲੀ ਤੋਂ 5, ਜਲੰਧਰ ਤੋਂ 31, ਪਠਾਨਕੋਟ ਤੋਂ 6, ਪਟਿਆਲਾ ਤੋਂ 1, ਕਪੂਰਥਲਾ ਤੋਂ 1, ਸੰਗਰੂਰ ਤੋਂ 2, ਫਿਰੋਜ਼ਪੁਰ ਤੋਂ 6, ਤਰਨਤਾਰਨ ਤੋਂ 1, ਲੁਧਿਆਣਾ ਤੋਂ 40, ਫਾਜ਼ਿਲਕਾ ਤੋਂ 1, ਫਤਿਹਗੜ੍ਹ ਸਾਹਿਬ ਤੋਂ 3, ਬਠਿੰਡਾ ਤੋਂ 4, ਮਾਨਸਾ ਤੋਂ 3, ਫਰੀਦਕੋਟ ਤੋਂ 1, ਹੁਸ਼ਿਆਰਪੁਰ ਤੋਂ 1 ਅਤੇ ਮੋਗਾ ਤੋਂ 3 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਉੱਥੇ ਹੀ ਜਲੰਧਰ ਵਿਚ 46, ਗੁਰਦਾਸਪੁਰ ਵਿਚ 1, ਤਰਨਤਾਰਨ ਵਿਚ 2, ਮੁਹਾਲੀ ਵਿਚ 5, ਪਟਿਆਲਾ ਵਿਚ 2, ਪਠਾਨਕੋਟ ਵਿਚ 3, ਫਤਿਹਗੜ੍ਹ ਸਾਹਿਬ ਵਿਚ 2, ਮੋਗਾ ਵਿਚ 2, ਕਪੂਰਥਲਾ ਵਿਚ 3, ਮਾਨਸਾ ਵਿਚ 2 ਅਤੇ ਸੰਗਰੂਰ ਵਿਚ 9 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2538 ਹੋ ਗਈ ਹੈ। ਜਦਕਿ ਅੰਮ੍ਰਿਤਸਰ ਵਿਚ 4, ਫਿਰੋਜ਼ਪੁਰ ਵਿਚ 1 ਅਤੇ ਸੰਗਰੂਰ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 78 ਹੋ ਗਈ ਹੈ। ਸੂਬੇ ਵਿਚ ਇਸ ਵੇਲੇ ਐਕਟਿਵ ਕੇਸਾਂ ਦੀ ਸੰਖਿਆ 881 ਹੋ ਗਈ ਹੈ।
ਅੰਮ੍ਰਿਤਸਰ- ਕੁੱਲ ਕੇਸ-659, ਠੀਕ ਹੋਏ- 454, ਮੌਤਾਂ-25
ਲੁਧਿਆਣਾ- ਕੁੱਲ ਕੇਸ-449, ਠੀਕ ਹੋਏ-175, ਮੌਤਾਂ-11
ਜਲੰਧਰ – ਕੁੱਲ ਕੇਸ –409, ਠੀਕ ਹੋਏ -301, ਮੌਤਾਂ-10
ਮੁਹਾਲੀ – ਕੁੱਲ ਕੇਸ – 184, ਠੀਕ ਹੋਏ –129, ਮੌਤਾਂ –3
ਪਟਿਆਲਾ-ਕੁੱਲ ਕੇਸ-174, ਠੀਕ ਹੋਏ-125, ਮੌਤਾਂ-3
ਗੁਰਦਾਸਪੁਰ- ਕੁੱਲ ਕੇਸ-171, ਠੀਕ ਹੋਏ-147, ਮੌਤਾਂ-3
ਤਰਨਤਾਰਨ ਕੁੱਲ ਕੇਸ-170, ਠੀਕ ਹੋਏ-161, ਮੌਤਾਂ-1
ਸੰਗਰੂਰ ਕੁੱਲ ਕੇਸ-164, ਠੀਕ ਹੋਏ-117, ਮੌਤਾਂ-4
ਪਠਾਨਕੋਟ- ਕੁੱਲ ਕੇਸ-157, ਠੀਕ ਹੋਏ-87, ਮੌਤਾਂ-5
ਹੁਸ਼ਿਆਰਪੁਰ- ਕੁੱਲ ਕੇਸ-145, ਠੀਕ ਹੋਏ-130, ਮੌਤਾਂ-5
ਨਵਾਂਸ਼ਹਿਰ- ਕੁੱਲ ਕੇਸ-121, ਠੀਕ ਹੋਏ-109, ਮੌਤਾਂ-1
ਫਰੀਦਕੋਟ- ਕੁੱਲ ਕੇਸ-89, ਠੀਕ ਹੋਏ-73, ਮੌਤਾਂ-0
ਰੋਪੜ- ਕੁੱਲ ਕੇਸ-82, ਠੀਕ ਹੋਏ-69, ਮੌਤਾਂ-1
ਫਤਿਹਗੜ੍ਹ ਸਾਹਿਬ- ਕੁੱਲ ਕੇਸ-81, ਠੀਕ ਹੋਏ-72, ਮੌਤਾਂ-0
ਮੋਗਾ- ਕੁੱਲ ਕੇਸ-74, ਠੀਕ ਹੋਏ-70, ਮੌਤਾਂ-0
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-73, ਠੀਕ ਹੋਏ-71, ਮੌਤਾਂ-0
ਬਠਿੰਡਾ- ਕੁੱਲ ਕੇਸ-61, ਠੀਕ ਹੋਏ-55, ਮੌਤਾਂ-0
ਫ਼ਿਰੋਜ਼ਪੁਰ – ਕੁੱਲ ਕੇਸ-58, ਠੀਕ ਹੋਏ-46, ਮੌਤਾਂ-2
ਫਾਜ਼ਿਲਕਾ ਕੁੱਲ ਕੇਸ-54, ਠੀਕ ਹੋਏ-48, ਮੌਤਾਂ-0
ਕਪੂਰਥਲਾ-ਕੁੱਲ ਕੇਸ-49, ਠੀਕ ਹੋਏ-41, ਮੌਤਾਂ-3
ਮਾਨਸਾ- ਕੁੱਲ ਕੇਸ-37, ਠੀਕ ਹੋਏ-34, ਮੌਤਾਂ-0
ਬਰਨਾਲਾ ਕੁੱਲ ਕੇਸ-31, ਠੀਕ ਹੋਏ-24, ਮੌਤਾਂ-1
ਕੁੱਲ ਕੇਸ 3497, ਠੀਕ ਹੋਏ 2538, ਮੌਤਾਂ 78
