ਚੀਨ ਨੇ ਉਲਟਾ ਭਾਰਤੀ ਸੈਨਾ ਉੱਤੇ ਲਗਾਇਆ ਸੀਮਾ ਪਾਰ ਕਰਕੇ ਹਮਲਾ ਕਰਨ ਦਾ ਆਰੋਪ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਖੇਤਰ ਵਿਚ ਤਣਾਅ ਹਿੰਸਕ ਝੜਪ ਤੋਂ ਬਾਅਦ ਹੋਰ ਵੀ ਵੱਧ ਗਿਆ ਹੈ।ਇਸ ਘਟਨਾ ਵਿਚ ਦੋਵਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਖੇਤਰ ਵਿਚ ਤਣਾਅ ਹਿੰਸਕ ਝੜਪ ਤੋਂ ਬਾਅਦ ਹੋਰ ਵੀ ਵੱਧ ਗਿਆ ਹੈ।ਇਸ ਘਟਨਾ ਵਿਚ ਦੋਵਾਂ ਦੇਸ਼ਾਂ ਦਾ ਜਾਨੀ ਨੁਕਸਾਨ ਹੋਇਆ ਹੈ, ਹਾਲਾਂਕਿ ਚੀਨ ਨੇ ਆਪਣੇ ਫੌਜੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਉੱਥੇ ਹੀ ਉਸ ਨੇ ਹੁਣ ਇਸ ਘਟਨਾ ਨੂੰ ਲੈ ਕੇ ਉੱਲਟਾ ਭਾਰਤੀ ਸੈਨਾ ਉੱਤੇ ਸਰਹੱਦ ਦੀ ਉਲੰਘਣਾ ਕਰਕੇ ਚੀਨੀ ਸੈਨਿਕਾਂ ‘ਤੇ ਹਮਲਾ ਕਰਨ ਦਾ ਆਰੋਪ ਲਗਾਇਆ ਹੈ।

India China LIVE Galwan valley LAC Ladakh standoff latest news ...

ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ”ਭਾਰਤੀ ਪੱਖ ਦੇ ਨਾਲ ਅਸੀ ਇਤਰਾਜ਼ ਪ੍ਰਗਟ ਕੀਤਾ ਹੈ ਅਤੇ ਅਪੀਲ ਕੀਤੀ ਹੈ ਕਿ ਉਹ ਆਪਣੇ ਸੈਨਿਕਾ ਨੂੰ ਸਰਹੱਦ ਪਾਰ ਕਰਨ ਤੋਂ ਰੋਕਣ। ਕਿਸੇਂ ਵੀ ਇਕਤਰਫਾ ਕਦਮ ਨਾਲ ਸਰਹੱਦ ਉੱਤੇ ਸਥਿਤੀ ਹੋਰ ਵੀ ਗੁੰਝਲਦਾਰ ਹੋ ਸਕਦੀ ਹੈ”। ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਭਾਰਤੀ ਅਤੇ ਚੀਨੀ ਪੱਖ ਗੱਲਬਾਤ ਰਾਹੀਂ ਮੁੱਦੇ ਨੂੰ ਸਲਝਾਉਣ ਉੱਤੇ ਸਹਿਮਤ ਹਨ। ਉੱਥੇ ਹੀ ਚੀਨੀ ਸੈਨਿਕਾਂ ਦੇ ਮਾਰੇ ਜਾਣ ਨੂੰ ਲੈ ਕੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ”ਮੈਨੂੰ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ” ਪਰ ਦੂਜੇ ਪਾਸੇ ਭਾਰਤੀ ਸੈਨਾ ਦਾ ਕਹਿਣਾ ਹੈ ਕਿ ਜਾਨੀ ਨੁਕਸਾਨ ਦੋਵੇਂ ਪਾਸੇ ਹੋਇਆ ਹੈ। ਉੱਧਰ ਦੂਜੇ ਪਾਸੇ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਦੀ ਰਿਪੋਰਟਰ ਵਾਂਗ ਵੇਨਵੇਨ ਨੇ ਟਵੀਟ ਕਰ ਕਿਹਾ ਹੈ ਕਿ ”ਸੋਮਵਾਰ ਰਾਤ ਨੂੰ ਭਾਰਤ ਚੀਨ ਸੀਮਾ ਉੱਤੇ ਟਕਰਾਅ ਵਿਚ ਚੀਨ ਦੇ ਪੰਜ ਸੈਨਿਕ ਮਾਰੇ ਗਏ ਅਤੇ 11 ਜ਼ਖ਼ਮੀ ਹੋ ਗਏ ਹਨ। ਵਾਂਗ ਨੇ ਇਕ ਹੋਰ ਟਵੀਟ ਵਿਚ ਲਿਖਿਆ ਕਿ ਦੋਵਾਂ ਦੇਸ਼ਾਂ ਦੇ ਸੈਨਿਕ ਵਿਚਾਲੇ ਕੋਈ ਗੋਲੀਬਾਰੀ ਨਹੀਂ ਹੋਈ ਹੈ ਅਤੇ ਝੜਪ ਦੌਰਾਨ ਕੇਵਲ ਹੱਥੋਪਾਈ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਡੀ-ਏਕੇਲਿਕੇਸ਼ਨ ਪ੍ਰਕਿਰਿਆ ਦੌਰਾਨ ਚੀਨੀ ਸੈਨਿਕਾਂ ਨੂੰ ਗਿਲਵਾਨ ਘਾਟੀ ਵਿਚੋਂ ਪਿੱਛੇ ਜਾਣਾ ਸੀ ਪਰ ਪਿੱਛੇ ਜਾਣ ਦੀ ਥਾਂ ਚੀਨੀ ਸੈਨਿਕਾਂ ਨੇ ਭਾਰਤੀ ਸੈਨਿਕਾਂ ਉੱਤੇ ਲੋਹੇ ਦੇ ਕਿੱਲਾਂ ਵਾਲੇ ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿਚ ਭਾਰਤ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ,ਇਨ੍ਹਾਂ ਵਿਚ ਇਕ ਕਰਨਲ ਵੀ ਸ਼ਾਮਲ ਹੈ।

Leave a Reply

Your email address will not be published. Required fields are marked *