ਪੰਜਾਬ ਵਿਚ ਅੱਜ ਸੰਪੂਰਨ ਤੌਰ ‘ਤੇ ਵੀਕੈਂਡ ਲਾਕਡਾਊਨ, ਬਿਨਾ ਈ-ਪਾਸ ਤੋਂ ਆਵਾਜਾਈ ਉੱਤੇ ਰੋਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਪੰਜਾਬ ਵਿਚ ਬਿਨਾ ਕਿਸੇ ਰਿਆਇਤ ਤੋਂ ਸੂੰਪਰਨ ਤੌਰ ‘ਤੇ ਵੀਕੈਂਡ ਲਾਕਡਾਊਨ ਰਹੇਗਾ। ਸੂਬੇ ਵਿਚ ਬਿਨਾ ਈ ਪਾਸ ਤੋਂ ਸਫਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਐਤਵਾਰ ਨੂੰ ਪੰਜਾਬ ਵਿਚ ਬਿਨਾ ਕਿਸੇ ਰਿਆਇਤ ਤੋਂ ਸੂੰਪਰਨ ਤੌਰ ‘ਤੇ ਵੀਕੈਂਡ ਲਾਕਡਾਊਨ ਰਹੇਗਾ। ਸੂਬੇ ਵਿਚ ਬਿਨਾ ਈ ਪਾਸ ਤੋਂ ਸਫਰ ਕਰਨ ਦੀ ਆਗਿਆ ਨਹੀਂ ਹੋਵੇਗੀ। ਉੱਥੇ ਹੀ ਕੇਵਲ ਜਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਗੈਰ ਜਰੂਰੀ ਵਸਤੂਆਂ ਦੀਆਂ ਦੁਕਾਨਾਂ ਪੂਰਨ ਤੌਰ ਉੱਤੇ ਬੰਦ ਰਹਿਣਗੀਆਂ।

ਸੂਬੇ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਕੇਸਾਂ ਨੂੰ ਵੇਖਦਿਆਂ ਕੈਪਟਨ ਸਰਕਾਰ ਨੇ ਵੀਕੈਂਡ ਭਾਵ ਸ਼ਨਿਵਾਰ ਅਤੇ ਐਤਵਾਰ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਰੋਨਾ ਸੰਕਰਮਨ ਉੱਤੇ ਕਾਬੂ ਪਾਉਣ ਵਿਚ ਮਦਦ ਮਿਲ ਸਕੇ। ਇਸ ਦੀ ਸ਼ੁਰੂਆਤ ਬੀਤੇ ਸ਼ਨੀਵਾਰ ਨੂੰ ਹੋ ਚੁੱਕੀ ਹੈ ਤੇ ਸ਼ਨੀਵਾਰ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸ਼ਾਮ 5 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਆਗਿਆ ਜ਼ਰੂਰ ਮਿਲੀ ਸੀ ਪਰ ਅੱਜ ਐਤਵਾਰ ਨੂੰ ਬਿਨਾ ਕਿਸੇ ਰਿਆਇਤ ਤੋਂ ਵੀਕੈਂਡ ਲਾਕਡਾਊਨ ਸੰਪੂਰਨ ਤੌਰ ਉੱਤੇ ਲਾਗੂ ਹੋਵੇਗਾ। ਸੂਬੇ ਦੇ ਸਾਰੇ ਮਾਲ, ਸ਼ਾਪਿੰਗ ਕੰਪਲੈਕਸ ਅਤੇ ਗੈਰ-ਜਰੂਰੀ ਸਮਾਨ ਦੀਆਂ ਦੁਕਾਨਾ ਬੰਦ ਰਹਿਣਗੀਆਂ। ਕੇਵਲ ਮੈਡੀਕਲ ਅਤੇ ਰਾਸ਼ਨ ਦੀਆਂ ਦੁਕਾਨਾਂ ਨੂੰ 7 ਵਜੇ ਤੱਕ ਹੀ ਖੋਲ੍ਹਣ ਦੀ ਆਗਿਆ ਹੋਵੇਗੀ। ਉੱਥੇ ਹੀ ਸ਼ਰਾਬ ਦੇ ਠੇਕੇ ਵੀ ਰਾਤ 8 ਵਜੇ ਤੱਕ ਖੋਲ੍ਹੇ ਜਾ ਸਕਣਗੇ। ਇਸ ਤੋਂ ਇਲਾਵਾ ਸੜਕੀ ਆਵਾਜਾਈ ਉੱਤੇ ਪੂਰੀ ਤਰ੍ਹਾ ਰੋਕ ਲਗਾਈ ਗਈ ਹੈ। ਕਿਸੇ ਨੂੰ ਵੀ ਬਿਨਾ ਈ-ਪਾਸ ਤੋਂ ਇਕ ਤੋਂ ਦੂਜੇ ਜ਼ਿਲ੍ਹੇ ਵਿਚ ਜਾਣ ਦੀ ਆਗਿਆ ਨਹੀਂ ਹੈ। ਵੀਕੈਂਡ ਲਾਕਡਾਊਨ ਦੌਰਾਨ ਕੇਵਲ ਐਮਰਜੈਸੀ ਸੇਵਾਵਾਂ ਜਾਰੀ ਰਹਿਣਗੀਆਂ। ਦੱਸ ਦਈਏ ਕਿ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਇਕ ਵਾਰ ਘੱਟਣ ਤੋਂ ਬਾਅਦ ਦੁਬਾਰਾ ਫਿਰ ਵੱਧ ਰਹੇ ਹਨ। ਇਸ ਵੇਲੇ ਸੂਬੇ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 3063 ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ 2327 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਦਕਿ 65 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *