…ਤਾਂ ਇਸ ਕਰਕੇ ਨੇਪਾਲ ਪੁਲਿਸ ਨੇ ਕੀਤੀ ਸੀ ਫਾਇਰਿੰਗ ! ਹਿਰਾਸਤ ‘ਚ ਲਏ ਗਏ ਇਕ ਭਾਰਤੀ ਨੂੰ ਵੀ ਕੀਤਾ ਰਿਹਾਅ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਨੇਪਾਲ ਦਰਮਿਆਨ ਚੱਲ ਰਹੇ ਸੀਮਾ ਵਿਵਾਦ ਵਿਚਾਲੇ ਬੀਤੇ ਦਿਨ ਨੇਪਾਲ ਪੁਲਿਸ ਦੁਆਰਾ ਸਰਹੱਦ ਉੱਤੇ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਨੇਪਾਲ ਦਰਮਿਆਨ ਚੱਲ ਰਹੇ ਸੀਮਾ ਵਿਵਾਦ ਵਿਚਾਲੇ ਬੀਤੇ ਦਿਨ ਨੇਪਾਲ ਪੁਲਿਸ ਦੁਆਰਾ ਸਰਹੱਦ ਉੱਤੇ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਸੀ। ਇਸ ਦੌਰਾਨ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਸੀ, ਜਦਕਿ 3 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਉੱਥੇ ਹੀ ਨੇਪਾਲੀ ਪੁਲਿਸ ਨੇ ਇਕ ਭਾਰਤੀ ਨਾਗਰਿਕ ਨੂੰ ਆਪਣੀ ਹਿਰਾਸਤ ਵਿਚ ਵੀ ਲੈ ਲਿਆ ਸੀ ਜਿਸ ਨੂੰ ਕਿ ਹੁਣ ਮਸਲਾ ਸੁਲਝਾਉਣ ਤੋਂ ਬਾਅਦ ਅੱਜ ਰਿਹਾਅ ਕਰ ਦਿੱਤਾ ਗਿਆ ਹੈ।

1 Killed, 2 Injured in Firing by Nepal Police Along Border in ...

ਦਰਅਸਲ ਇਹ ਘਟਨਾ ਬਿਹਾਰ ਦੇ ਸੀਤਾਮਾੜੀ ਦੇ ਸੋਨਬਰਸਾ ਸਰਹੱਦੀ ਖੇਤਰ ਦੇ ਪਿੰਡ ਜਾਨਕੀਨਗਰ ਵਿਚ ਉਦੋਂ ਵਾਪਰੀ ਸੀ ਜਦੋਂ ਇਕ ਪਰਿਵਾਰ ਨੇਪਾਲ ਜਾ ਰਿਹਾ ਸੀ ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਦੋਵੇ ਦੇਸ਼ਾਂ ਦੇ ਬਾਰਡਰ ਸੀਲ ਹੋਣ ਕਰਕੇ ਨੇਪਾਲੀ ਪੁਲਿਸ ਨੇ ਉਨ੍ਹਾਂ  ਨੂੰ ਬਾਰਡਰ ਉੱਤੇ ਰੋਕ ਲਿਆ ਅਤੇ ਇਸੇ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਇਸੇ ਦੌਰਾਨ ਨੇਪਾਲੀ ਪੁਲਿਸ ਇਸ ਪਰਿਵਾਰ ਵਿਚੋਂ ਇਕ ਲੜਕੇ ਲਗਨ ਰਾਏ ਨੂੰ ਘਸੀਟਦੇ ਹੋਏ ਬਾਰਡਰ ਤੋਂ 100 ਮੀਟਰ ਦੂਰ ਲੈ ਗਈ ਅਤੇ ਉਸ ਨੂੰ ਬੰਧਕ ਬਣਾ ਕੇ ਲਾਠੀਚਾਰਤ ਕਰਨ ਲੱਗੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੁਲਿਸ ਦੀ ਇਹ ਹਰਕਤ ਵੇਖ ਬਾਰਡਰ ਉੱਤੇ ਕ੍ਰਿਕਟ ਖੇਡਦੇ ਅਤੇ ਖੇਤਾਂ ਵਿਚ ਕੰਮ ਕਰਦੇ ਕੁੱਝ ਲੋਕ ਨੇਪਾਲੀ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਨ ਲੱਗੇ ਜਿਸ ਤੋਂ ਬਾਅਦ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ। ਰਿਪੋਰਟਾਂ ਅਨੁਸਾਰ ਪੁਲਿਸ ਨੇ ਭਾਰਤੀਆਂ ਉੱਤੇ ਬੰਦੂਕ ਖੋਹਣ ਦਾ ਆਰੋਪ ਲਗਾਇਆ ਹੈ। ਉੱਥੇ ਹੀ ਨੇਪਾਲ ਪੁਲਿਸ ਦੁਆਰਾ ਹਿਰਾਸਤ ਵਿਚ ਲਏ ਗਏ ਲਗਨ ਰਾਏ ਨਾਮ ਦੇ ਵਿਅਕਤੀ ਨੂੰ ਨੇਪਾਲ ਪ੍ਰਸ਼ਾਸਨ ਅਤੇ ਸੀਤਾਮਾੜੀ ਸਥਾਨਕ ਪ੍ਰਸ਼ਾਸਨ ਵਿਚਾਲੇ ਗੱਲਬਾਤ ਰਾਹੀਂ ਮਾਮਲਾ ਸਲਝਾਉਣ ਤੋਂ ਬਾਅਦ ਅੱਜ ਤੜਕ ਸਵੇਰੇ ਰਿਹਾਅ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਇਸ ਪੂਰੀ ਘਟਨਾ ਨੂੰ ਸਥਾਨਕ ਮੁੱਦਾ ਦੱਸਿਆ ਹੈ ਅਤੇ ਇਸ ਦਾ ਸੀਮਾ ਵਿਵਾਦ ਨਾਲ ਕੋਈ ਵੀ ਨਾਤਾ ਨਾ ਹੋਣ ਦੀ ਗੱਲ ਕਹੀ ਹੈ।

ਦੱਸ ਦਈਏ ਕਿ ਭਾਰਤ ਅਤੇ ਨੇਪਾਲ ਵਿਚਾਲੇ ਸੀਮਾ ਨੂੰ ਲੈ ਕੇ ਵਿਵਾਦ ਲਗਾਤਾਰ ਵੱਧ ਰਿਹਾ ਹੈ। ਨੇਪਾਲ ਨੇ ਆਪਣਾ ਨਵਾਂ ਨਕਸ਼ਾ ਜਾਰੀ ਕਰਕੇ ਭਾਰਤ ਦੇ ਤਿੰਨ ਇਲਾਕੇ ਲਿਪੁਲੇਖ, ਕਾਲਾਪਾਣੀ ਅਤੇ ਲਿਮਪੀਆਧੁਰ ਨੂੰ ਆਪਣਾ ਦੱਸਿਆ ਹੈ। ਇੰਨਾ ਹੀ ਨਹੀਂ ਇਸ ਸੰਬੰਧ ‘ਚ ਨੇਪਾਲ ਦੇ ਹੇਠਲੇ ਸਦਨ ਵਿਚ ਇਕ ਸੰਵਿਧਾਨ ਸੋਧ ਬਿਲ ਵੀ ਪੇਸ਼ ਕਰ ਦਿੱਤਾ ਗਿਆ ਹੈ। ਨੇਪਾਲ ਦੇ ਇਸ ਕਦਮ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿਚਕਾਰ ਉੱਤੇ ਅਸਰ ਪਿਆ ਹੈ। ਹਾਲਾਂਕਿ ਭਾਰਤ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਆਪਣੀ ਪ੍ਰਭੂਸਤਾ ਨਾਲ ਕੋਈ ਸਮਝੌਤਾ ਨਹੀਂ ਕਰੇਗਾ।

Leave a Reply

Your email address will not be published. Required fields are marked *